ਪੂਰੀ ਤਰ੍ਹਾਂ ਬਦਲ ਜਾਵੇਗੀ ਸੰਸਦ ਦੀ ਸੁਰੱਖਿਆ, CISF ਦੇ ਜਵਾਨ ਅੱਜ ਸੰਭਾਲਣਗੇ ਕਮਾਨ

05/20/2024 11:33:37 AM

ਨਵੀਂ ਦਿੱਲੀ- ਸੰਸਦ ਭਵਨ ਦੀ ਸੁਰੱਖਿਆ ਵਿਵਸਥਾ ਹੁਣ ਪੂਰੀ ਤਰ੍ਹਾਂ ਬਦਲ ਜਾਵੇਗੀ। ਇਸ ਦੀ ਸੁਰੱਖਿਆ 'ਚ  ਸੀ. ਆਰ. ਪੀ. ਐੱਫ. ਦੇ 1,400 ਤੋਂ ਵੱਧ ਜਵਾਨਾਂ ਦੇ ਹਟਣ ਪਿੱਛੋਂ ਸੋਮਵਾਰ ਤੋਂ ਸੰਸਦ ਦੀ ਸੁਰੱਖਿਆ ਪੂਰੀ ਤਰ੍ਹਾਂ ਕੇਂਦਰੀ ਸਨਅਤੀ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨੂੰ ਸੌਂਪ ਦਿੱਤੀ ਜਾਏਗੀ। ਇਸ ਦੇ 3,300 ਤੋਂ ਵੱਧ ਜਵਾਨ ਅੱਤਵਾਦ ਵਿਰੋਧੀ ਤੇ ਹੋਰ ਮਾਮਲਿਆਂ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਲੈ ਲੈਣਗੇ। ਸੀ. ਆਰ. ਪੀ. ਐੱਫ. ਦੇ ‘ਪਾਰਲੀਮੈਂਟ ਜ਼ਿੰਮੇਵਾਰੀ ਗਰੁੱਪ’ (ਪੀ. ਡੀ.ਜੀ.) ਨੇ ਸ਼ੁੱਕਰਵਾਰ ਕੰਪਲੈਕਸ ਤੋਂ ਆਪਣੇ ਪੂਰੇ ਪ੍ਰਸ਼ਾਸਨਿਕ ਤੇ ਸੰਚਾਲਨ ਸਟਾਫ ਨੂੰ ਵਾਪਸ ਸੱਦ ਲਿਆ ਸੀ ਤੇ ਇਸ ਦੇ ਕਮਾਂਡਰ ਤੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀਆਂ ਨੇ ਸਭ ਜ਼ਿੰਮੇਵਾਰੀਆਂ ਸੀ. ਆਈ. ਐੱਸ. ਐੱਫ. ਨੂੰ ਸੌਂਪ ਦਿੱਤੀਆਂ।

ਇਹ ਵੀ ਪੜ੍ਹੋ- ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਇੰਜਣ 'ਚ ਲੱਗੀ ਅੱਗ, ਸਵਾਰ ਸਨ 179 ਯਾਤਰੀ

ਸੀ. ਆਈ. ਐੱਸ. ਐੱਫ. ਦੀ ਅੱਤਵਾਦ ਰੋਕੂ ਸੁਰੱਖਿਆ ਇਕਾਈ ਸੋਮਵਾਰ ਯਾਨੀ ਕਿ 20 ਮਈ ਨੂੰ ਸੰਸਦ ਕੰਪਲੈਕਸ ਦੀ ਪੂਰੀ ਜ਼ਿੰਮੇਵਾਰੀ ਸੰਭਾਲ ਲਵੇਗੀ। ਸੀ. ਆਈ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਹੁਣ ਤੱਕ ਸੰਸਦ ਦੀ ਸਾਂਝੇ ਰੂਪ ਨਾਲ ਸੁਰੱਖਿਆ ਕਰਨ ਵਾਲੇ ਸੀ. ਆਰ. ਪੀ. ਐੱਫ., ਪੀ. ਡੀ. ਜੀ, ਦਿੱਲੀ ਪੁਲਸ ਅਤੇ ਸੰਸਦ ਸੁਰੱਖਿਆ ਸਟਾਫ਼ (ਪੀ. ਐੱਸ. ਐੱਸ.) ਨੂੰ ਹਟਾ ਦਿੱਤਾ ਗਿਆ ਹੈ। ਸੀ. ਆਈ. ਐੱਸ. ਐੱਫ. ਦੇ ਕਰਮੀ ਪਿਛਲੇ 10 ਦਿਨਾ ਤੋਂ ਕੰਪਲੈਕਸ ਤੋਂ ਜਾਣੂ ਹੋਣ ਦਾ ਅਭਿਆਸ ਕਰ ਰਹੇ ਹਨ। ਰਿਸੈਪਸ਼ਨ ਏਰੀਆ ਦੀ ਨਿਗਰਾਨੀ ਕਰਨ ਵਾਲੇ ਫੋਰਸ ਦੇ ਪੁਰਸ਼ ਅਤੇ ਮਹਿਲਾ ਕਰਮੀਆਂ ਨੂੰ ਸਫਾਰੀ ਸੂਟ ਤੋਂ ਇਲਾਵਾ ਹਲਕੇ ਨੀਲੇ ਰੰਗ ਦੀ ਫੁਲ ਸਲੀਵ ਕਮੀਜ਼ ਅਤੇ ਭੂਰੇ ਰੰਗ ਦੇ ਪੈਂਟਾਂ ਵਾਲੀ ਨਵੀਂ ਵਰਦੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 'ਆਪ' ਨੂੰ ਚੁਣੌਤੀ ਮੰਨਦੀ ਹੈ BJP, ਸਾਨੂੰ ਕੁਚਲਣ ਲਈ ਸ਼ੁਰੂ ਕੀਤਾ 'ਆਪ੍ਰੇਸ਼ਨ ਝਾੜੂ' : CM ਕੇਜਰੀਵਾਲ

ਦੱਸਣਯੋਗ ਹੈ ਕਿ ਪਿਛਲੇ ਸਾਲ 13 ਦਸੰਬਰ ਨੂੰ ਸੁਰੱਖਿਆ ਵਿਚ ਕੁਤਾਹੀ ਮਗਰੋਂ ਸਰਕਾਰ ਨੇ ਸੀ. ਆਈ. ਐੱਸ. ਐੱਫ. ਨੂੰ ਸੀ. ਆਰ. ਪੀ. ਐੱਫ ਤੋਂ ਸੁਰੱਖਿਆ ਕਾਰਜਭਾਰ ਸੰਭਾਲਣ ਨੂੰ ਕਿਹਾ ਸੀ। ਸੰਸਦ 'ਤੇ 2001 ਦੇ ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ ਸੁਰੱਖਿਆ ਦੀ ਇਕ ਵੱਡੀ ਕੁਤਾਹੀ 13 ਦਸੰਬਰ, 2023 ਨੂੰ ਸਿਫਰ ਕਾਲ ਦੌਰਾਨ ਦੋ ਵਿਅਕਤੀ ਲੋਕ ਸਭਾ ਦੇ ਚੈਂਬਰ ਵਿਚ ਦਰਸ਼ਕ ਗੈਲਰੀ ਤੋਂ ਛਾਲ ਮਾਰ ਗਏ ਅਤੇ ਇਕ ਡੱਬੇ ਵਿਚੋਂ ਪੀਲਾ ਧੂੰਆਂ ਛੱਡਿਆ ਅਤੇ ਨਾਅਰੇ ਲਗਾਏ। ਇਨ੍ਹਾਂ ਲੋਕਾਂ ਨੂੰ ਸੰਸਦ ਮੈਂਬਰਾਂ ਨੇ ਫੜਿਆ ਸੀ। ਉਸੇ ਦਿਨ ਦੋ ਹੋਰ ਵਿਅਕਤੀਆਂ ਨੇ ਸੰਸਦ ਕੰਪਲੈਕਸ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਇਕ ਕੈਨ ਵਿਚੋਂ ਰੰਗਦਾਰ ਧੂੰਆਂ ਛੱਡਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News