ਦਿਨ ਵੇਲੇ ਚੋਣ ਪ੍ਰਚਾਰ ਅਤੇ ਸ਼ਾਮ ਨੂੰ ਬਰਗਰ ਵੇਚਦਾ ਹੈ ਇਹ ਉਮੀਦਵਾਰ, ਰੇਹੜੀ ਦੁਆਲੇ ਰਹਿੰਦੀ ਹੈ Security

Friday, May 31, 2024 - 08:20 AM (IST)

ਦਿਨ ਵੇਲੇ ਚੋਣ ਪ੍ਰਚਾਰ ਅਤੇ ਸ਼ਾਮ ਨੂੰ ਬਰਗਰ ਵੇਚਦਾ ਹੈ ਇਹ ਉਮੀਦਵਾਰ, ਰੇਹੜੀ ਦੁਆਲੇ ਰਹਿੰਦੀ ਹੈ Security

ਲੁਧਿਆਣਾ (ਬਿਊਰੋ): ਲੁਧਿਆਣਾ ਲੋਕ ਸਭਾ ਸੀਟ ’ਤੇ ਬਰਗਰ ਦਾ ਕੰਮ ਕਰਨ ਵਾਲੇ ਰਵਿੰਦਰ ਪਾਲ ਸਿੰਘ (ਬਾਬਾ ਜੀ ਬਰਗਰ ਵਾਲੇ) ਵੀ ਦੂਜੀ ਵਾਰ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਹ ਦਿਨ ਵੇਲੇ ਆਪਣੇ ਦੋਪਹੀਆ ਵਾਹਨ ’ਤੇ ਚੋਣ ਪ੍ਰਚਾਰ ਕਰਦੇ ਹਨ ਅਤੇ ਸ਼ਾਮ ਨੂੰ ਬਾਬਾ ਦੀਪ ਸਿੰਘ ਚੌਕ ਵਿਚ ਬਰਗਰ ਵਾਲੀ ਰਿਹੜੀ ’ਤੇ ਬਰਗਰ ਦਾ ਕੰਮ ਕਰਦੇ ਹਨ। ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਰਵਿੰਦਰ ਪਾਲ ਸਿੰਘ ਨੇ ਆਪਣੇ ਬਰਗਰ ਨੂੰ ‘ਜੱਗਾ ਡਾਕੂ ਬਰਗਰ’, ‘ਪੰਜਾਬ ਪੁਲਸ ਬਰਗਰ’ ਅਤੇ ‘ਏ. ਕੇ.-47 ਬਰਗਰ’ ਵਰਗੇ ਨਾਂ ਦਿੱਤੇ ਹੋਏ ਹਨ ਅਤੇ ਉਨ੍ਹਾਂ ਦੇ ਇਹ ਬਰਗਰ ਲੁਧਿਆਣਾ ’ਚ ਬਹੁਤ ਮਸ਼ਹੂਰ ਹਨ।

ਇਹ ਖ਼ਬਰ ਵੀ ਪੜ੍ਹੋ - ਅਮਿਤ ਸ਼ਾਹ ਦੇ ਸਰਕਾਰ ਡੇਗਣ ਦੇ ਬਿਆਨ ਦਾ CM ਮਾਨ ਨੇ ਦਿੱਤਾ ਜਵਾਬ, 2027 ਲਈ ਵੀ ਕਰ 'ਤੀ ਭਵਿੱਖਬਾਣੀ (ਵੀਡੀਓ)

ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੀ ਸੁਰੱਖਿਆ ਲਈ ਮੁਹੱਈਆ ਕਰਵਾਏ ਗਏ ਸੁਰੱਖਿਆ ਮੁਲਾਜ਼ਮ ਵੀ ਬਰਗਰ ਵਾਲੀ ਰਿਹੜੀ ਕੋਲ ਹੀ ਰਹਿੰਦੇ ਹਨ। ਰਵਿੰਦਰ ਪਾਲ ਸਿੰਘ 7 ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਜਦੋਂ ਉਹ 9ਵੀਂ ਕਲਾਸ ’ਚ ਪੜ੍ਹਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਉਸ ’ਤੇ ਆ ਗਈ ਅਤੇ ਉਸ ਨੇ ਆਪਣੇ ਪਰਿਵਾਰ ਦਾ ਬਰਗਰ ਵੇਚਣ ਦਾ ਕੰਮ ਸੰਭਾਲ ਲਿਆ ਅਤੇ 2007 ਤੋਂ ਉਹ ਬਰਗਰ ਵੇਚਣ ਦਾ ਕੰਮ ਕਰ ਰਿਹਾ ਹੈ। ਪੰਜਾਬ ਨੂੰ ਨਸ਼ਿਆਂ ਅਤੇ ਕੈਂਸਰ ਤੋਂ ਮੁਕਤ ਕਰਨ ਤੋਂ ਇਲਾਵਾ ਸਭ ਨੂੰ ਸਸਤੀ ਸਿੱਖਿਆ ਮੁਹੱਈਆ ਕਰਵਾਉਣਾ ਹੀ ਰਵਿੰਦਰ ਪਾਲ ਸਿੰਘ ਦੇ ਚੋਣ ਮੁੱਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News