Netflix ਦੇ 10 ਲੱਖ ਸਬਸਕ੍ਰਾਈਬਰ ਘਟੇ, ਜਲਦ ਆ ਸਕਦੇ ਹਨ ਸਸਤੇ ਪਲਾਨ

Wednesday, Jul 20, 2022 - 05:28 PM (IST)

Netflix ਦੇ 10 ਲੱਖ ਸਬਸਕ੍ਰਾਈਬਰ ਘਟੇ, ਜਲਦ ਆ ਸਕਦੇ ਹਨ ਸਸਤੇ ਪਲਾਨ

ਗੈਜੇਟ ਡੈਸਕ– ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ ਨੂੰ ਇਕ ਵਾਰ ਫਿਰ ਸਬਸਕ੍ਰਾਈਬਰਾਂ ਨੇ ਝਟਕਾ ਦਿੱਤਾ ਹੈ। ਕਈ ਸਾਲਾਂ  ਦੀ ਲਗਾਤਾਰ ਗ੍ਰੋ ਤੋਂ ਬਾਅਦ ਸਬਸਕ੍ਰਾਈਬਰ ਨੈੱਟਫਲਿਕਸ ਦਾ ਸਾਥ ਛੱਡ ਰਹੇ ਹਨ। ਹਾਲਾਂਕਿ,ਕੰਪਨੀ ਨੂੰ ਇਸ ਦੀ ਪਹਿਲਾਂ ਤੋਂ ਹੀ ਉਮੀਦ ਸੀ ਅਤੇ ਇਸ ਨਾਲ ਨਜਿੱਠਣ ਦੀ ਤਿਆਰੀ ਵੀ ਕੰਪਨੀ ਕਰ ਰਹੀ ਹੈ। ਮੰਗਲਵਾਰ ਨੂੰ ਕੰਪਨੀ ਨੇ ਦੱਸਿਆ ਕਿ ਅਪ੍ਰੈਲ ਤੋਂ ਜੂਨ ’ਚ 9,70,000 ਸਬਸਕ੍ਰਾਈਬਰਾਂ ਨੇ ਉਨ੍ਹਾਂ ਦਾ ਸਾਥ ਛੱਡਿਆ ਹੈ। 

ਯਾਨੀ ਲਗਭਗ 10 ਲੱਖ ਸਬਸਕ੍ਰਾਈਬਰਾਂ ਦਾ ਨੁਕਸਾਨ ਨੈੱਟਫਲਿਕਸ ਨੂੰ ਹੋਇਆ ਹੈ। ਘੱਟ ਹੁੰਦੇ ਸਬਸਕ੍ਰਾਈਬਰਾਂ ਦੀ ਥਾਂ ਭਰਨ ਲਈ ਕੰਪਨੀ ਨੇ ਨਵਾਂ ਪਲਾਨ ਤਿਆਰ ਕਰ ਲਿਆ ਹੈ। ਜਲਦ ਹੀ ਨੈੱਟਫਲਿਕਸ ਐਡ ਸਪੋਰਟ ਵਾਲਾ ਨਵਾਂ ਪਲਾਨ ਰਿਲੀਜ਼ ਕਰ ਸਕਦੀ ਹੈ। ਬ੍ਰਾਂਡ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਉਹ ਇਸ ’ਤੇ ਕੰਮ ਕਰ ਰਹੇ ਹਨ। ਉਥੇ ਹੀ ਨੈੱਟਫਲਿਕਸ ਨੂੰ ਸਬਸਕ੍ਰਾਈਬਰਾਂ ਦੀ ਗਿਣਤੀ ਘੱਟ ਹੋਣ ਦਾ ਅੰਦਾਜ਼ਾ ਪਹਿਲਾਂ ਤੋਂ ਸੀ। 

ਨੈੱਟਫਲਿਕਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਤਿਮਾਹੀ (ਅਪ੍ਰੈਲ ਤੋਂ ਜੂਨ) ’ਚ 20 ਲੱਖ ਗਾਹਕਾਂ ਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ, ਕੰਪਨੀ ਨੂੰ ਜਿਵੇਂ ਅੰਦਾਜ਼ਾ ਸੀ, ਓਨੀ ਬੁਰੀ ਸਥਿਤੀ ਨਹੀਂ ਹੋਈ। ਕੰਪਨੀ ਨੂੰ ਉਮੀਦ ਹੈ ਕਿ ਜੁਲਾਈ ਤੋਂ ਸਤੰਬਰ ਤਿਮਾਹੀ ’ਚ ਉਨ੍ਹਾਂ ਦੇ ਪਲੇਟਫਾਰਮ ’ਤੇ 10 ਲੱਖ ਨਵੇਂ ਗਾਹਗ ਜੁੜਨਗੇ। ਉਥੇ ਹੀ ਵਾਲ ਸਟ੍ਰੀਟ ਵਿਸ਼ਲੇਸ਼ਕ ਦਾ ਮੰਨਣਾ ਹੈ ਕਿ ਇਹ ਗਿਣਤੀ 18 ਲੱਖ ਤਕ ਹੋ ਸਕਦੀ ਹੈ। 

ਵਧਦੀ ਮੁਕਾਬਲੇਬਾਜ਼ੀ ਤੋਂ ਮਿਲ ਰਹੀ ਚੁਣੌਤੀ

ਕਈ ਸਾਲਾਂ ਤਕ ਓ.ਟੀ.ਟੀ. ਮਾਰਕੀਟ ’ਚ ਰਾਜ ਕਰਨ ਵਾਲੇ ਨੈੱਟਫਲਿਕਸ ਨੂੰ ਹੁਣ Walt Disney Co, Warner Bros Discovery ਅਤੇ Apple Inc ਵਰਗੀਆਂ ਕੰਪਨੀ ਨੂੰ ਜ਼ਬਰਦਸਤ ਟੱਕਰ ਮਿਲ ਰਹੀ ਹੈ। ਇਹ ਸਾਰੇ ਪਲੇਅਰ ਆਪਣੀਆਂ ਸਟ੍ਰੀਮਿੰਗ ਸੇਵਾਵਾਂ ’ਚ ਕਾਫੀ ਜ਼ਿਆਦਾ ਨਿਵੇਸ਼ ਕਰ ਰਹੀਆਂ ਹਨ। ਹਾਲਾਂਕਿ, ਇਨ੍ਹਾਂ ਸਭ ਤੋਂ ਬਾਅਦ ਵੀ ਨੈੱਟਫਲਿਕਸ ਦਾ ਸਟ੍ਰੀਮਿੰਗ ਸੇਵਾਵਾਂ ’ਚ ਦਬਦਬਾ ਕਾਇਮ ਹੈ। 


author

Rakesh

Content Editor

Related News