ਮੰਗਲ ਗ੍ਰਹਿ ''ਤੇ ਵੀ ਰਹਿੰਦੇ ਸਨ ਡਾਇਨਾਸੋਰ ਵਰਗੇ ਜਾਨਵਰ
Saturday, Jul 09, 2016 - 11:42 AM (IST)

ਜਲੰਧਰ-ਨਾਸਾ ਵੱਲੋਂ ਮਾਰਸ ਨੂੰ ਲੈ ਕੇ ਕਈ ਖੋਜਾਂ ਦਾ ਖੁਲਾਸਾ ਕੀਤਾ ਗਿਆ ਹੈ ਜਿਸ ''ਚ ਏਲੀਅਨਜ਼ ਦੀ ਮੌਜ਼ੂਦਗੀ ਤੋਂ ਲੈ ਕੇ ਮਨੁੱਖੀ ਜੀਵਨ ਨੂੰ ਮਾਰਸ ''ਚ ਰਹਿਣ ਵਰਗੀਆਂ ਖੋਜਾਂ ਤੱਕ ਸ਼ਾਮਿਲ ਹਨ। ਜਾਨਵਰਾਂ ਦਾ ਕਿਸੇ ਗ੍ਰਹਿ ''ਤੇ ਰਹਿਣ ਦੀ ਕੋਈ ਜਾਣਕਾਰੀ ਨਹੀਂ ਸੀ ਪਰ ਹਾਲ ਹੀ ''ਚ ਏਲੀਅਨ ਹੰਟਰਸ ਦਾ ਦਾਅਵਾ ਹੈ ਕਿ ਕਦੀ ਮੰਗਲ ਗ੍ਰਹਿ ''ਤੇ ਡਾਇਨਾਸੋਰ ਵਰਗੇ ਵਿਸ਼ਾਲ ਜਾਨਵਰ ਰਹਿੰਦੇ ਸਨ, ਜੋ ਧਰਤੀ ''ਤੇ ਕਦੀ ਪਾਏ ਜਾਂਦੇ ਰਹੇ ਡਾਇਨਾਸੋਰਾਂ ਦੀ ਨਸਲ ਨਾਲ ਮਿਲਦੇ-ਜੁਲਦੇ ਹੀ ਸਨ।
ਇਸ ਦਾਅਵੇ ਦੇ ਸਮਰਥਨ ''ਚ ਏਲੀਅਨ ਹੰਟਰਸ ਨੇ ਇਕ ਤਸਵੀਰ ਜਾਰੀ ਕੀਤੀ ਹੈ, ਜਿਸ ਵਿਚ ਡਾਇਨਾਸੋਰ ਦੇ ਪਿੰਜਰ ਦਿਖਾਈ ਦਿੱਤੇ। ਜਿਸ ਥਾਂ ''ਤੇ ਡਾਇਨਾਸੋਰ ਦੇ ਪਿੰਜਰ ਰੱਖੇ ਗਏ ਹਨ, ਉਸ ਦੀ ਪਰਤ ਮੰਗਲ ਗ੍ਰਹਿ ਵਰਗੀ ਲਾਲ ਹੀ ਦਿਖਾਈ ਦਿੰਦੀ ਹੈ। ਤਸਵੀਰ ਵਿਚ ਨਜ਼ਰ ਆਏ ਡਾਇਨਾਸੋਰ ਦੇ ਪਿੰਜਰਾਂ ''ਚ ਦੰਦ, ਨੱਕ ਤੇ ਜਬਾੜੇ ਸ਼ਾਮਿਲ ਹਨ। ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਕਦੀ ਮੰਗਲ ''ਤੇ ਜੀਵਨ ਹੁੰਦਾ ਸੀ ਅਤੇ ਇਥੇ ਡਾਇਨਾਸੋਰ ਵਰਗੇ ਵਿਸ਼ਾਲ ਆਕਾਰ ਦੇ ਜਾਨਵਰ ਵੀ ਮਿਲਦੇ ਸਨ।