Moto E6 Plus ਦੇ ਸਪੈਸੀਫਿਕੇਸ਼ਨਸ ਹੋਏ ਲੀਕ

06/07/2019 1:29:16 AM

ਗੈਜੇਟ ਡੈਸਕ-ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਭਾਰਤੀ ਬਾਜ਼ਾਰ 'ਚ ਇਕ ਨਵੇਂ ਪ੍ਰੀਮੀਅਮ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਕੰਪਨੀ ਵੱਖ-ਵੱਖ ਬਾਜ਼ਾਰਾਂ 'ਚ ਜ਼ਿਆਦਾ ਤੋਂ ਜ਼ਿਆਦਾ ਮਾਡਲ ਲਾਂਚ ਕਰਨ ਦੀ ਤਿਆਰੀ 'ਚ ਹੈ। Moto E6 Plus  ਨੂੰ ਹਾਲ ਹੀ 'ਚ ਗੀਕਬੈਂਚ 'ਚ ਲਿਸਟ ਕੀਤਾ ਗਿਆ ਹੈ। ਗੀਕਬੈਂਚ ਲਿਸਟਿੰਗ ਤੋਂ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਮੋਟੋ ਈ6 ਪਲੱਸ ਮੀਡੀਆਟੇਕ ਹੀਲੀਓ ਪੀ22 ਪ੍ਰੋਸੈਸਰ ਅਤੇ ਐਂਡ੍ਰਾਇਡ 9 ਪਾਈ ਨਾਲ ਲੈਸ ਹੋ ਸਦਕਾ ਹੈ।

PunjabKesari

ਗੀਕਬੈਂਚ ਲਿਸਟਿੰਗ 'ਚ ਪ੍ਰੋਸੈਸਰ ਦਾ ਨਾਂ ARM MT6762V/WB ਲਿਖਿਆ ਨਜ਼ਰ ਆ ਰਿਹਾ ਹੈ ਜੋ ਕਿ ਹੀਲੀਓ ਪੀ22 ਪ੍ਰੋਸੈਸਰ ਹੋ ਸਕਦਾ ਹੈ। ਇਹ ਐਂਟਰੀ-ਲੇਵਲ ਚਿਪਸੈੱਟ ਹੈ ਜਿਸ ਦਾ ਇਸਤੇਮਾਲ ਰੈੱਡਮੀ 6 ਅਤੇ ਰੀਅਲਮੀ ਸੀ2 ਸਮਾਰਟਫੋਨ 'ਚ ਹੋਇਆ ਸੀ।  ਮੋਟੋ ਈ6 ਪਲੱਸ ਐਂਡ੍ਰਾਇਡ 9 ਪਾਈ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਅਪ੍ਰੈਲ ਮਹੀਨੇ ਦੇ ਆਖਿਰ 'ਚ ਮੋਟੋ ਈ6 ਦੇ ਸਪੈਸੀਫਿਕੇਸ਼ਨਸ ਲੀਕ ਹੋਏ ਸਨ ਜੋ ਇਸ ਗੱਲ ਦਾ ਸੰਕੇਤ ਦੇ ਰਹੇ ਸਨ ਕਿ ਫੋਨ 'ਚ ਸਨੈਪਡਰੈਗਨ 430 ਪ੍ਰੋਸੈਸਰ ਹੋ ਸਕਦਾ ਹੈ। ਮੋਟੋ ਈ6 ਪਲੱਸ ਨੂੰ ਮੋਟੋ ਈ6 ਨਾਲ ਲਾਂਚ ਕੀਤਾ ਜਾ ਸਕਦਾ ਹੈ।

PunjabKesari

ਮੋਟੋ ਈ6 ਪਲੱਸ ਨਾਲ ਸਬੰਧਿਤ ਫਿਲਹਾਲ ਜ਼ਿਆਦਾ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਹੈ ਕਿ ਇਸ ਦੀ ਕੀਮਤ ਭਾਰਤ 'ਚ 10,000 ਰੁਪਏ ਤੋਂ ਘੱਟ ਹੋ ਸਕਦੀ ਹੈ। ਮੋਟੋਰੋਲਾ ਨੇ ਭਾਰਤ 'ਚ 20 ਜੂਨ ਨੂੰ ਲਾਂਚ ਇਵੈਂਟ ਦਾ ਆਯੋਜਨ ਕੀਤਾ ਹੈ, ਇਵੈਂਟ 'ਚ ਕੰਪਨੀ ਆਪਣੇ ਨਵੇਂ ਪ੍ਰੀਮੀਅਮ ਡਿਵਾਈਸ ਨੂੰ ਲਾਂਚ ਕਰ ਸਕਦੀ ਹੈ।ਉਮੀਦ ਹੈ ਕਿ ਇਵੈਂਟ ਦੌਰਾਨ ਮੋਟੋਰੋਲਾ ਵਨ ਵੀਜ਼ਨ ਨੂੰ ਲਾਂਚ ਕੀਤਾ ਜਾ ਸਕਦਾ ਹੈ ਜਿਸ ਨੂੰ ਕੁਝ ਸਮੇਂ ਪਹਿਲਾਂ ਬ੍ਰਾਜ਼ੀਲ 'ਚ ਲਾਂਚ ਕੀਤਾ ਗਿਆ ਸੀ। 


Karan Kumar

Content Editor

Related News