ਪਾਕਿਸਤਾਨ 'ਚ ਕੋਲਾ ਖਾਨ 'ਚ ਗੈਸ ਲੀਕ, 11 ਲੋਕਾਂ ਦੀ ਮੌਤ
Tuesday, Jun 04, 2024 - 11:06 AM (IST)
ਇਸਲਾਮਾਬਾਦ (ਪੰਜਾਬੀ ਟਾਈਮਜ਼ ਬਿਊਰੋ ): ਪਾਕਿਸਤਾਨ ਦੇ ਕਵੇਟਾ ਨੇੜੇ ਇੱਕ ਕੋਲਾ ਖਾਨ ਵਿੱਚ ਗੈਸ ਲੀਕ ਹੋਣ ਕਾਰਨ ਨੌਂ ਮਾਈਨਰਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨੀ ਅਖ਼ਬਾਰ 'ਡਾਨ' ਨੇ ਸੋਮਵਾਰ ਨੂੰ ਬਲੋਚਿਸਤਾਨ ਦੇ ਚੀਫ ਮਾਈਨਜ਼ ਇੰਸਪੈਕਟਰ ਅਬਦੁਲ ਗਨੀ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਪੁਲਾੜ ਯਾਨ ਚੰਦਰਮਾ ਦੀ ਸਤ੍ਹਾ ਤੋਂ ਪੱਥਰਾਂ ਅਤੇ ਮਿੱਟੀ ਦੇ ਨਮੂਨੇ ਲੈ ਕੇ ਰਵਾਨਾ
ਕੋਲਾ ਖਾਨ ਕਵੇਟਾ ਤੋਂ 40 ਕਿਲੋਮੀਟਰ ਦੂਰ ਸਥਿਤ ਹੈ। ਇਸ ਘਟਨਾ ਤੋਂ ਬਾਅਦ ਖਾਨ ਨੂੰ ਬੰਦ ਕਰ ਦਿੱਤਾ ਗਿਆ। ਅਖ਼ਬਾਰ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਨੌਂ ਮਾਈਨਰਾਂ ਤੋਂ ਇਲਾਵਾ ਇਕ ਠੇਕੇਦਾਰ ਅਤੇ ਇਕ ਮਾਈਨ ਮੈਨੇਜਰ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।