ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ, ਮਾਂ ਸਮੇਤ ਦੋ ਧੀਆਂ ਜ਼ਿੰਦਾ ਸੜੀਆਂ

Monday, Jun 24, 2024 - 03:46 PM (IST)

ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ, ਮਾਂ ਸਮੇਤ ਦੋ ਧੀਆਂ ਜ਼ਿੰਦਾ ਸੜੀਆਂ

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਟੀਲਾ ਮੋੜ ਖੇਤਰ ਸਥਿਤ ਡਿਫੈਂਸ ਕਾਲੋਨੀ 'ਚ ਇਕ ਉਸਾਰੀ ਅਧੀਨ ਮਕਾਨ ਵਿਚ ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਕਾਰਨ ਇਕ ਮਹਿਲਾ ਅਤੇ ਉਸ ਦੀਆਂ ਦੋ ਧੀਆਂ ਦੀ ਸੜ ਕੇ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ। ਸਹਾਇਕ ਪੁਲਸ ਕਮਿਸ਼ਨਰ ਸਿਧਾਰਥ ਗੌਤਮ ਨੇ ਦੱਸਿਆ ਕਿ ਐਤਵਾਰ ਨੂੰ ਟੀਲਾ ਮੋੜ ਥਾਣਾ ਖੇਤਰ 'ਚ ਸਥਿਤ ਡਿਫੈਂਸ ਕਾਲੋਨੀ 'ਚ ਨਾਥੂਲਾਲ ਨਾਮੀ ਵਿਅਕਤੀ ਵਲੋਂ ਬਣਵਾਏ ਜਾ ਰਹੇ ਮਕਾਨ ਵਿਚ ਭਗਵਤੀ ਨਾਂ ਦੀ ਔਰਤ ਖਾਣਾ ਬਣਾ ਰਹੀ ਸੀ। ਇਸ ਦੌਰਾਨ ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। 

ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ 45 ਸਾਲਾ ਔਰਤ ਭਗਵਤੀ ਅਤੇ ਉਸ ਦੀ ਧੀਆਂ- ਪ੍ਰਿਅੰਕਾ (16)  ਅਤੇ ਹਿਮਾਨੀ (17) ਦੀ ਮੌਤ ਹੋ ਗਈ। ਗੌਤਮ ਨੇ ਦੱਸਿਆ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਮੁਕੇਸ਼, ਉਸ ਦੇ ਪੁੱਤਰ ਅੰਕਿਤ ਅਤੇ ਤਰਖਾਣ ਦਾ ਕੰਮ ਕਰ ਰਿਹਾ ਸੋਨੂੰ ਵੀ ਝੁਲਸ ਗਿਆ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


author

Tanu

Content Editor

Related News