NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ
Saturday, Jun 15, 2024 - 08:32 PM (IST)
ਨਵੀਂ ਦਿੱਲੀ (ਇੰਟ.)- ਨੀਟ ਪੇਪਰ ਲੀਕ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਕਥਿਤ ਗੜਬੜੀ ਦੀ ਜਾਂਚ ਲਈ ਗਠਿਤ ਏਜੰਸੀ ਦੀ ਵਿਸ਼ੇਸ਼ ਜਾਂਚ ਟੀਮ ਨੇ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਨੇ ਪੁਲਸ ਦੇ ਸਾਹਮਣੇ ਨੀਟ ਪੇਪਰ ਲਈ ਪੈਸਿਆਂ ਦੇ ਲੈਣ-ਦੇਣ ਅਤੇ ‘ਸੇਫ ਹਾਫਸ’ ਦੀ ਗੱਲ ਕਬੂਲ ਕੀਤੀ ਹੈ।
ਦੂਜੇ ਪਾਸੇ, ਬਿਹਾਰ ਆਰਥਿਕ ਅਪਰਾਧ ਇਕਾਈ ਦੇ ਸਾਹਮਣੇ ਵੀ ਸਨਸਨੀਖੇਜ਼ ਇਕਬਾਲੀਆ ਬਿਆਨਾਂ ਤੋਂ ਇਸ ਸਾਲ ਮੈਡੀਕਲ ਦਾਖਲਾ ਪ੍ਰੀਖਿਆ ਵਿਚ ਵੱਡੀ ਖਾਮੀ ਦਾ ਸੰਕੇਤ ਮਿਲਿਆ ਹੈ। ਸ਼ੱਕੀ ਵਿਅਕਤੀਆਂ ਨੇ ਆਪਣੇ ਇਕਬਾਲੀਆ ਬਿਆਨਾਂ ਵਿਚ ਕਿਹਾ ਕਿ ਉਮੀਦਵਾਰਾਂ ਨੇ ਨੀਟ ਪੇਪਰ ਲੀਕ ਦੇ ਬਦਲੇ ‘ਵਿਚੋਲਿਆਂ’ ਨੂੰ 30-30 ਲੱਖ ਰੁਪਏ ਦਿੱਤੇ।
ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?
ਸ਼ਨੀਵਾਰ ਨੂੰ ਬਿਹਾਰ ਆਰਥਿਕ ਅਪਰਾਧ ਏਜੰਸੀ ਨੇ 9 ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ‘ਸਾਲਵਰ ਗੈਂਗ’ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਗਿੱਛ ਲਈ ਸਬੂਤਾਂ ਦੇ ਨਾਲ ਪਟਨਾ ਦਫਤਰ ਆਉਣ ਲਈ ਕਿਹਾ। ‘ਸਾਲਵਰ ਗੈਂਗ’ ਨਾਲ ਜੁੜੇ ਗੱਠਜੋੜ ਦੀ ਜਾਂਚ ਕਰਦੇ ਹੋਏ ਈ.ਓ.ਯੂ. ਨੇ 13 ਉਮੀਦਵਾਰਾਂ ਦੇ ਰੋਲ ਨੰਬਰ ਪਾਏ ਸਨ ਅਤੇ ਉਨ੍ਹਾਂ ਵਿਚੋਂ 4 ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਈ.ਓ.ਯੂ. ਨੇ ਟੈਸਟਿੰਗ ਏਜੰਸੀ ਐੱਨ.ਟੀ.ਏ. ਤੋਂ 9 ਉਮੀਦਵਾਰਾਂ ਦੀ ਜਾਣਕਾਰੀ ਸੰਦਰਭ ਪ੍ਰਸ਼ਨ ਪੱਤਰ ਸਮੇਤ ਮੰਗੀ।
ਹੁਣ ਤੱਕ 14 ਲੋਕ ਗ੍ਰਿਫਤਾਰ
ਕਥਿਤ ਗੜਬੜੀ ਦੀ ਜਾਂਚ ਲਈ ਗਠਿਤ ਏਜੰਸੀ ਦੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਨੇ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਇਕਬਾਲੀਆ ਬਿਆਨ ਤੱਕ ਵਿਸ਼ੇਸ਼ ਤੌਰ ’ਤੇ ਪਹੁੰਚ ਕੀਤੀ ਹੈ, ਜਿਸ ਵਿਚ ਪ੍ਰਸ਼ਨ ਪੱਤਰਾਂ ਲਈ ਪੈਸਿਆਂ ਦੇ ਲੈਣ-ਦੇਣ ਦਾ ਸੰਕੇਤ ਮਿਲਦਾ ਹੈ।
ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e