NEET ਪੇਪਰ ਲੀਕ ਮਾਮਲੇ ''ਚ EOU ਦੀ ਵੱਡੀ ਕਾਰਵਾਈ, ਦੋਸ਼ੀ ਪਿੰਟੂ ਗ੍ਰਿਫ਼ਤਾਰ, ਉਮੀਦਵਾਰਾਂ ਨੂੰ ਪਹੁੰਚਾਏ ਸੀ ਪੇਪਰ

Saturday, Jun 22, 2024 - 05:54 PM (IST)

NEET ਪੇਪਰ ਲੀਕ ਮਾਮਲੇ ''ਚ EOU ਦੀ ਵੱਡੀ ਕਾਰਵਾਈ, ਦੋਸ਼ੀ ਪਿੰਟੂ ਗ੍ਰਿਫ਼ਤਾਰ, ਉਮੀਦਵਾਰਾਂ ਨੂੰ ਪਹੁੰਚਾਏ ਸੀ ਪੇਪਰ

ਨੈਸ਼ਨਲ ਡੈਸਕ : NEET ਪੇਪਰ ਲੀਕ ਮਾਮਲੇ 'ਚ EOU ਨੇ ਵੱਡੀ ਕਾਰਵਾਈ ਕੀਤੀ ਹੈ। ਮੁਲਜ਼ਮ ਪਿੰਟੂ ਨੂੰ ਝਾਰਖੰਡ ਦੇ ਦੇਵਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਟੂ ਨੇ ਹੀ ਮੁਲਜ਼ਮਾਂ ਤੱਕ ਪੇਪਰ ਪਹੁੰਚਾਏ ਸਨ। ਪੁਲਸ ਨੇ ਦੱਸਿਆ ਕਿ ਚਿੰਟੂ ਅਤੇ ਪਿੰਟੂ ਪਟਨਾ ਦੇ ਵੱਖ-ਵੱਖ ਥਾਵਾਂ ਤੋਂ ਉਮੀਦਵਾਰਾਂ ਨੂੰ ਲੈ ਕੇ ਲਰਨ ਪਲੇ ਸਕੂਲ ਪਹੁੰਚੇ ਸਨ। ਇਹ ਦੋਵੇਂ ਸੰਜੀਵ ਮੁਖੀਆ ਗੈਂਗ ਨਾਲ ਜੁੜੇ ਹੋਏ ਹਨ। NEET ਪੇਪਰ ਲੀਕ ਦਾ ਮਾਸਟਰਮਾਈਂਡ ਸੰਜੀਵ ਮੁਖੀਆ ਅਜੇ ਤੱਕ ਫ਼ਰਾਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ - ਪੁਲ਼ 'ਤੇ ਖੜ੍ਹ ਗਈ ਰੇਲ ਗੱਡੀ, ਯਾਤਰੀਆਂ ਦੀ ਫਸੀ ਜਾਨ, ਡਰਾਇਵਰ ਨੇ ਹਵਾ 'ਚ ਲਟਕ ਮਸਾਂ ਠੀਕ ਕੀਤੀ ਟ੍ਰੇਨ (Video)

ਚਿੰਟੂ ਉਰਫ਼ ਬਲਦੇਵ ਕੁਮਾਰ ਅਤੇ ਪਿੰਟੂ ਨੇ ਹੀ ਲਰਨ ਪਲੇ ਸਕੂਲ ਵਿੱਚ ਸਾਰਾ ਪ੍ਰਬੰਧ ਕੀਤਾ ਸੀ। 5 ਮਈ ਨੂੰ ਸਵੇਰੇ 9 ਵਜੇ ਦੇ ਕਰੀਬ ਚਿੰਟੂ ਦੇ ਮੋਬਾਈਲ 'ਤੇ ਪ੍ਰਸ਼ਨ ਪੱਤਰ ਅਤੇ ਜਵਾਬ ਆਏ ਸਨ। ਚਿੰਟੂ ਨੇ ਪ੍ਰਸ਼ਨ ਪੱਤਰ ਅਤੇ ਉੱਤਰ ਛਾਪ ਕੇ ਉਮੀਦਵਾਰਾਂ ਨੂੰ ਯਾਦ ਕਰਨ ਲਈ ਦਿੱਤੇ ਸਨ। ਇਸ ਤੋਂ ਬਾਅਦ ਸਾਰਿਆਂ ਨੂੰ ਕਾਰ ਵਿਚ ਆਪਣੀ ਦੇਖ-ਰੇਖ ਵਿਚ ਪ੍ਰੀਖਿਆ ਕੇਂਦਰ ਤੱਕ ਛੱਡਣ ਦੀ ਜ਼ਿੰਮੇਵਾਰੀ ਵੀ ਚਿੰਟੂ ਅਤੇ ਪਿੰਟੂ ਦੀ ਸੀ। ਸੰਜੀਵ ਮੁਖੀਆ ਨੇ ਚਿੰਟੂ ਅਤੇ ਪਿੰਟੂ ਨੂੰ ਪਟਨਾ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਹੋਈ ਸੀ। ਇਸ ਤੋਂ ਪਹਿਲਾਂ ਬਿਹਾਰ ਪੁਲਸ ਨੇ ਮੈਡੀਕਲ ਦਾਖਲਾ ਪ੍ਰੀਖਿਆ NEET ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਤੋਂ ਛੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ

ਐੱਸਡੀਪੀਓ (ਦੇਵਘਰ ਸਦਰ) ਰਿਤਵਿਕ ਸ੍ਰੀਵਾਸਤਵ ਨੇ ਕਿਹਾ, "ਬਿਹਾਰ ਪੁਲਸ ਨੇ ਸਾਨੂੰ ਸੂਚਨਾ ਦਿੱਤੀ ਸੀ। ਸਾਡੀ ਪਛਾਣ ਦੇ ਆਧਾਰ 'ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸਾਰੇ ਸ਼ੱਕੀਆਂ ਨੂੰ ਬਿਹਾਰ ਲਿਜਾਇਆ ਗਿਆ ਹੈ।" ਉਨ੍ਹਾਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਕਥਿਤ ਤੌਰ 'ਤੇ ਝਨੂੰ ਸਿੰਘ ਨਾਮਕ ਵਿਅਕਤੀ ਦੇ ਘਰ ਰਹਿ ਰਹੇ ਸੀ। ਦੇਵਘਰ ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਦੀ ਪਛਾਣ ਪਰਮਜੀਤ ਸਿੰਘ ਉਰਫ਼ ਬਿੱਟੂ, ਚਿੰਟੂ ਉਰਫ਼ ਬਲਦੇਵ ਕੁਮਾਰ, ਕਾਜੂ ਉਰਫ਼ ਪ੍ਰਸ਼ਾਂਤ ਕੁਮਾਰ, ਅਜੀਤ ਕੁਮਾਰ, ਰਾਜੀਵ ਕੁਮਾਰ ਉਰਫ਼ ਕਰੂ (ਸਾਰੇ ਵਾਸੀ ਨਾਲੰਦਾ ਜ਼ਿਲ੍ਹਾ ਬਿਹਾਰ) ਅਤੇ ਪੰਕੂ ਕੁਮਾਰ ਦੇ ਰੂਪ ਵਿਚ ਗੋਈ ਹੈ। NTA ਨੇ 5 ਮਈ ਨੂੰ NEET-UG ਪੇਪਰ ਦਾ ਆਯੋਜਨ ਕਰਵਾਇਆ ਸੀ, ਜਿਸ ਵਿੱਚ ਲਗਭਗ 24 ਲੱਖ ਉਮੀਦਵਾਰਾਂ ਨੇ ਭਾਗ ਲਿਆ ਸੀ। ਇਸ ਦੇ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਗਏ ਪਰ ਉਸ ਤੋਂ ਬਾਅਦ ਬਿਹਾਰ ਵਰਗੇ ਰਾਜਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਇਲਾਵਾ ਹੋਰ ਬੇਨਿਯਮੀਆਂ ਦੇ ਦੋਸ਼ ਲੱਗੇ ਸਨ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News