ਰਾਜਸਥਾਨ: ਪੇਪਰ ਲੀਕ ਮਾਮਲੇ ''ਚ ਤਿੰਨ ਮਹਿਲਾ SI ਸਣੇ 7 ਲੋਕ ਗ੍ਰਿਫ਼ਤਾਰ
Sunday, Jun 09, 2024 - 03:26 AM (IST)

ਜੈਪੁਰ - ਰਾਜਸਥਾਨ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੀ ਟੀਮ ਨੇ ਸਬ-ਇੰਸਪੈਕਟਰ ਭਰਤੀ ਪ੍ਰੀਖਿਆ-2021 ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਸ਼ਨੀਵਾਰ ਨੂੰ ਤਿੰਨ ਮਹਿਲਾ ਟਰੇਨੀ ਸਬ-ਇੰਸਪੈਕਟਰਾਂ (SI) ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਹਿਲਾ ਟਰੇਨੀ ਸਬ-ਇੰਸਪੈਕਟਰਾਂ ਨੂੰ ਰਾਜਸਥਾਨ ਪੁਲਸ ਅਕੈਡਮੀ (ਆਰਪੀਏ) ਅਤੇ ਜੋਧਪੁਰ ਦੇ ਮੰਡੋਰ ਸਿਖਲਾਈ ਕੇਂਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਅਨਾਮਿਕਾ ਰਾਜੀਵ ਬਣੀ ਸਮੁੰਦਰੀ ਫੌਜ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ
ਐਡੀਸ਼ਨਲ ਡਾਇਰੈਕਟਰ ਜਨਰਲ (ਐਸਓਜੀ) ਵੀਕੇ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੀਮ ਨੇ ਉਸ ਸਕੂਲ ਦੇ ਡਾਇਰੈਕਟਰ ਦਿਨੇਸ਼ ਸਿੰਘ ਚੌਹਾਨ ਨੂੰ ਗ੍ਰਿਫ਼ਤਾਰ ਕੀਤਾ ਜਿੱਥੇ ਐਸਆਈ ਭਰਤੀ-2021 ਦਾ ਪੇਪਰ ਹੋਇਆ ਸੀ। ਨਰੇਸ਼ ਦਾਨ ਚਰਨ ਅਤੇ ਪ੍ਰਵੀਨ ਕੁਮਾਰ ਵੱਲੋਂ ਪੇਪਰ ਹੱਲ ਕੀਤਾ ਗਿਆ। ਪੇਪਰ ਦਾ ਪ੍ਰਬੰਧ ਪੌਰਵ ਕਲੇਰ ਨੇ ਕੀਤਾ। ਪ੍ਰੀਖਿਆ ਦੇਣ ਵਾਲੇ ਤਿੰਨ ਟਰੇਨੀ ਸਬ-ਇੰਸਪੈਕਟਰਾਂ ਮਨੀਸ਼ਾ ਸਿਹਾਗ, ਅੰਕਿਤਾ ਗੋਦਾਰਾ ਅਤੇ ਪ੍ਰਭਾ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਐਸ.ਓ.ਜੀ ਨੂੰ ਇਨ੍ਹਾਂ ਤਿੰਨਾਂ ਉਮੀਦਵਾਰਾਂ ਬਾਰੇ ਸ਼ਿਕਾਇਤ ਮਿਲੀ ਸੀ।
ਇਹ ਵੀ ਪੜ੍ਹੋ- 40 ਸਾਲਾ ਤੱਕ ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ 91 ਸਾਲਾ ਕੈਨੇਡੀਅਨ ਅਰਬਪਤੀ ਗ੍ਰਿਫਤਾਰ
SOG ਦੀ ਟੀਮ ਤਿੰਨਾਂ 'ਤੇ ਨਜ਼ਰ ਰੱਖ ਰਹੀ ਸੀ ਅਤੇ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ (RPSC) ਤੋਂ ਉਨ੍ਹਾਂ ਦਾ ਰਿਕਾਰਡ ਮੰਗਿਆ ਗਿਆ ਸੀ। SOG ਦੀ ਟੀਮ 2 ਅਪ੍ਰੈਲ ਨੂੰ ਰਾਜਸਥਾਨ ਪੁਲਸ ਅਕੈਡਮੀ (RPA) ਪਹੁੰਚੀ ਸੀ, ਜਿੱਥੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ 15 ਸਿਖਿਆਰਥੀ SI ਨੂੰ ਹਿਰਾਸਤ 'ਚ ਲੈ ਕੇ SOG ਹੈੱਡਕੁਆਰਟਰ ਲਿਆਂਦਾ ਗਿਆ। ਉਨ੍ਹਾਂ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਵਿੱਚ ਦੋ ਮਹਿਲਾ ਅਤੇ 13 ਪੁਰਸ਼ ਸਬ-ਇੰਸਪੈਕਟਰ ਸ਼ਾਮਲ ਹਨ।
ਇਹ ਵੀ ਪੜ੍ਹੋ- ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e