NRI ਵਲੋਂ ਪਿੰਡ ''ਚ ਬਣਾਈ ਗਈ ਪਾਰਕ ਨੂੰ ਲੱਗੀ ਅੱਗ, 200 ਦੇ ਕਰੀਬ ਫਲਾਂ ਦੇ ਬੂਟੇ ਸੜ ਕੇ ਹੋਏ ਸੁਆਹ

Sunday, Jun 23, 2024 - 01:12 PM (IST)

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਪਿੰਡ ਬੂਲੇਵਾਲ ਤੋਂ ਕੁਦਰਤ ਪ੍ਰੇਮੀ ਤੇ ਐੱਨ. ਆਰ. ਆਈ. ਨੌਜਵਾਨ  ਬੂਲੇਵਾਲ ਸਾਬ੍ਹ  ਨੇ 10 ਸਾਲਾ ਦੀ ਸਖ਼ਤ ਮਿਹਨਤ ਨਾਲ ਪਿੰਡ  'ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਸਨ  ਜੋ ਕਿ ਪਿੰਡ ਨੂੰ ਚਾਰ ਚੰਨ ਲਾ ਰਹੇ ਸਨ। ਕੁਝ ਲੋਕ ਕੁਦਰਤ ਨਾਲ ਖਿਲਵਾੜ ਕਰਨੋਂ ਬਾਜ਼ ਨਹੀਂ ਆਉਂਦੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਇਸ ਪਿੰਡ 'ਚ ਸਾਹਮਣੇ ਆਇਆ ਜਿਥੇ ਇੱਕ ਸਾਂਝੀ ਥਾਂ 'ਤੇ ਐੱਨ. ਆਰ. ਆਈ. ਨੌਜਵਾਨ ਵਲੋਂ ਕਈ ਮਹਿੰਗੇ ਫਲਾਂ ਦੇ ਬੂਟੇ ਲਾਏ ਗਏ ਅਤੇ ਉਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਲਈ ਵੀ ਆਪ ਮਾਲੀ ਰੱਖ ਪੁੱਤਾ ਵਾਂਗ ਬੂਟਿਆਂ ਨੂੰ ਪਾਲਿਆ ਸੀ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਜਿਥੇ ਉਸ ਪਾਰਕ 'ਚ ਬੀਤੇ ਦਿਨ ਅੱਗ ਲੱਗ ਗਈ ਜਿਸ ਨਾਲ ਸਾਰੇ ਬੂਟੇ ਝੁਲਸ ਗਏ ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਪਾਰਕ 'ਚ ਕਰੀਬ 200 ਫਲਦਾਰ ਬੂਟਿਆਂ ਜਿਹਨਾਂ 'ਚ ਲੀਚੀ, ਅਨਾਰ, ਸੇਬ, ਅਮਰੋਦ, ਆਵਕਦੋ ਵਰਗੇ ਕਈ ਮਹਿੰਗੇ ਬੂਟੇ ਵੀ ਸਨ ਜਿਹਨਾਂ ਨੂੰ ਫਲ ਵੀ ਆਇਆ ਸੀ ਪਰ ਸਭ ਬੂਟੇ ਅੱਗ ਦੀ ਲਪੇਟ 'ਚ ਆਉਣ ਨਾਲ ਸੜ ਗਏ ਹਨ।  ਉਥੇ ਹੀ ਪਿੰਡ ਵਾਸੀਆਂ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਕਿਹਾ ਕੀ ਇਹ ਕਿਸੇ ਵਲੋ ਸ਼ਰਾਰਤ ਕੀਤੀ ਗਈ ਹੈ ਜਦ ਕਿ ਪਹਿਲਾਂ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ ਅਤੇ ਇਸ ਅੱਗ ਨਾਲ ਜਿੱਥੇ ਹਰੀਵਾਲ ਦਾ ਨੁਕਸਾਨ ਹੈ ਉਥੇ ਹੀ ਬੇਜ਼ੁਬਾਨ ਪੰਛੀਆਂ , ਕੀੜੇ ਮਕੌੜਿਆਂ ਦਾ ਵੱਡਾ ਨੁਕਸਾਨ ਕੀਤਾ ਗਿਆ ਹੈ। ਇਸ ਨਾਲ ਸਾਬ੍ਹ ਬੁੱਲ੍ਹੇਵਾਲ ਦੀ ਪਿਛਲੇ ਸਾਲਾ ਦੀ ਕੀਤੀ ਗਈ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ।

ਇਹ ਵੀ ਪੜ੍ਹੋ-  ਪੰਜਾਬ ਦੇ ਨੇਵੀ ਅਫ਼ਸਰ ਨਾਲ ਵੱਡਾ ਹਾਦਸਾ, ਹਫ਼ਤੇ ਤੋਂ ਨਹੀਂ ਲੱਗਾ ਕੋਈ ਸੁਰਾਗ, ਪਿਓ ਨੇ ਰੋ-ਰੋ ਦੱਸੀ ਇਹ ਗੱਲ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News