‘ਪਲੱਸ ਸਾਈਜ਼’ ਲਈ ਸਟਾਈਲਿੰਗ ਟ੍ਰਿਕਸ

06/14/2024 4:17:50 PM

ਫੈਸ਼ਨ ਦੀ ਦੁਨੀਆ ’ਚ ਕੱਪੜਿਆਂ ਦੇ ਆਪਸ਼ਨ ਤਾਂ ਬਹੁਤ ਹਨ, ਪਰ ਪਲੱਸ ਸਾਈਜ਼ ਵਾਲੀਆਂ ਔਰਤਾਂ ਨੂੰ ਥੋੜ੍ਹਾ ਸੰਘਰਸ਼ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕਿਹੜੀ ਡ੍ਰੈੱਸ ਉਨ੍ਹਾਂ ਦੀ ਫਿੱਗਰ ’ਤੇ ਚੰਗੀ ਲੱਗੇਗੀ ਅਤੇ ਕਿਹੋ ਜਿਹੇ ਆਉਟਫਿਟ ਉਨ੍ਹਾਂ ਦੀ ਐਕਸਟ੍ਰਾ ਫੈਟ ਨੂੰ ਕਵਰ ਕਰਨਗੇ। ਜੇਕਰ ਤੁਸੀਂ ਵੀ ਇਸ ਦੁਚਿੱਤੀ ’ਚ ਹੋ ਤਾਂ ਦੱਸ ਦੇਈਏ ਕਿ ਸਟਾਈਲਿਸ਼ ਦਿਸਣ ਲਈ ਫਿੱਗਰ ਅਤੇ ਉਮਰ ਕੋਈ ਮਾਇਨੇ ਨਹੀਂ ਰੱਖਦੀ, ਸਿਰਫ ਲੋੜ ਹੁੰਦੀ ਹੈ ਕਾਨਫੀਡੈਂਸ ਅਤੇ ਮੇਕਓਵਰ ਦੀ। ਇਨ੍ਹਾਂ ਫੈਸ਼ਨ ਟਿਪਸ ਨਾਲ ਤੁਸੀਂ ਵੀ ਦਿਸੋਗੇ ਹਰ ਡ੍ਰੈੱਸ ’ਚ ਕਮਾਲ।
ਇਹ ਪ੍ਰਿੰਟ ਕਰੋ ਸਿਲੈਕਟ
ਗਰਮੀਆਂ ’ਚ ਹਰ ਕੋਈ ਕਾਟਨ ਦੇ ਆਊਟਫਿਟਸ ਦੀ ਤਲਾਸ਼ ’ਚ ਹੁੰਦਾ ਹੈ, ਇਹ ਪਹਿਨਣ ’ਚ ਕੰਫਰਟੇਬਲ ਹੁੰਦੇ ਹਨ। ਇਸ ਦਾ ਪ੍ਰਿੰਟ ਸਿਲੈਕਟ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਉੱਪਰ ਤੋਂ ਹੇਠਾਂ ਵੱਲ ਹੋਵੇ ਜਾਂ ਫਿਰ ਪ੍ਰਿੰਟ ਲਾਈਨਾਂ ਵਾਲਾ ਹੋਵੇ। ਇਸ ਨਾਲ ਤੁਸੀਂ ਜ਼ਿਆਦਾ ਮੋਟੇ ਨਹੀਂ ਲੱਗੋਗੇ। ਕੁਝ ਆਊਟਫਿਟਸ ਦੇ ਪ੍ਰਿੰਟ ਅਜਿਹੇ ਹੁੰਦੇ ਹਨ, ਜੋ ਪੂਰੀ ਲੁੱਕ ਹੀ ਵਿਗਾੜ ਦਿੰਦੇ ਹਨ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਖਿਆਲ
-ਪਲੱਸ-ਸਾਈਜ਼ ਔਰਤਾਂ ਨੂੰ ਲੈਗਿੰਗ ਪਹਿਨਣ ਤੋਂ ਬਚਣਾ ਚਾਹੀਦਾ ਹੈ, ਇਸ ਵਿਚ ਲੱਤਾਂ ਦੀ ਫੈਟ ਸਾਫ ਨਜ਼ਰ ਆਉਂਦੀ ਹੈ।
-ਪੂਰੀ ਬਾਹ ਦੇ ਕੱਪੜੇ ਨਾਲ ਦਿਖਦੇ ਹੋ ਜ਼ਿਆਦਾ ਭਾਰੀ, ਕਦੇ-ਕਦੇ ਸਲੀਵਲੈੱਸ ਪਹਿਨਣ ਦਾ ਵੀ ਕੋਸ਼ਿਸ਼ ਕਰੋ।
-ਚਿਪਕਣ ਵਾਲੇ ਜਾਂ ਫਿਰ ਹੈਵੀ ਵਰਕ ਵਾਲੇ ਕੱਪੜੇ ਨਾ ਖਰੀਦੋ। ਇਸ ਨਾਲ ਭਾਰ ਹੋਰ ਜ਼ਿਆਦਾ ਦਿਖਣ ਲੱਗਦਾ ਹੈ। ਲਹਿੰਗਾ ਜਾਂ ਸਾੜ੍ਹੀ ਨਾਲ ਬਲਾਊਜ਼ ਥੋੜ੍ਹਾ ਲੰਬਾ ਬਣਵਾਓ, ਇਸ ਨਾਲ ਲੁਕ ਜਾਏਗੀ ਬੈਲੀ ਫੈਟ।
ਸਿੰਗਲ ਕਲਰ ਰਹੇਗਾ ਬੈਸਟ
ਬਹੁਤ ਜ਼ਿਆਦਾ ਕਲਰਸ ਜਾਂ ਬ੍ਰਾਈਟ ਕਲਰ ਕੰਟ੍ਰਾਸਟ ਦੀ ਥਾਂ ਸਿੰਗਲ ਕਲਰ ਦੀ ਡ੍ਰੈੱਸ ਪਲੱਸ ਸਾਈਜ਼ ਫਿੱਗਰ ’ਤੇ ਜ਼ਿਆਦਾ ਜਚੇਗੀ। ਜੇਕਰ ਤੁਹਾਨੂੰ ਸਿੰਗਲ ਕਲਰ ’ਚ ਲੁੱਕ ਬੋਰਿੰਗ ਲੱਗ ਰਹੀ ਹੈ, ਤਾਂ ਆਊਟਫਿਟ ਦੇ ਨਾਲ ਕਲਰਫੁੱਲ ਕੰਟ੍ਰਾਸਟ ਜਿਊਲਰੀ ਪਹਿਨੋ। ਵਿਆਹ ਜਾਂ ਕਿਸੇ ਪਾਰਟੀ ਦੇ ਲਈ ਲਾਈਟ ਦੀ ਥਾਂ ਡਾਰਕ ਕਲਰ ਹੀ ਚੁਣੋ, ਜਿਸ ਨਾਲ ਤੁਸੀਂ ਆਪਣੀ ਗ੍ਰੇਸ ਨੂੰ ਵਧਾ ਸਕਦੇ ਹੋ।
ਲੋਅ-ਵੇਸਟ ਦੀ ਥਾਂ ਪਹਿਨੋ ਹਾਈ-ਵੇਸਟ ਜੀਨ
ਜੇਕਰ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ ਤਾਂ ਲੋਅ-ਵੇਸਟ ਜੀਨ ਪਹਿਨਣ ਦੀ ਗਲਤੀ ਨਾ ਕਰੋ, ਇਸ ਨਾਲ ਪੇਟ ਦੀ ਚਰਬੀ ਉੱਭਰੀ ਹੋਈ ਦਿਖਾਈ ਦੇਵੇਗੀ। ਹਾਈ-ਵੇਸਟ ਪੈਂਟ ਜਾਂ ਜੀਨ ਦਾ ਆਪਸ਼ਨ ਸਹੀ ਰਹੇਗਾ। ਇਹ ਦੇਖਣ ’ਚ ਵੀ ਚੰਗੀਆਂ ਲੱਗਦੀਆਂ ਹਨ ਨਾਲ ਹੀ ਤੁਹਾਡੇ ਪੂਰੀ ਲੱਕ ਨੂੰ ਵੀ ਕਵਰ ਕਰੇਗੀ। ਇਸ ਦੇ ਨਾਲ ਕ੍ਰਾਪ ਸ਼ਰਟ ਜਾਂ ਟਾਪ ਵੀ ਆਸਾਨੀ ਨਾਲ ਕੈਰੀ ਕੀਤੀ ਜਾ ਸਕਦੀ ਹੈ।
ਸ਼ਰੱਗ ਨਾਲ ਰਹੋ ਕੰਫਰਟੇਬਲ
ਅਕਸਰ ਜ਼ਿਆਦਾ ਭਾਰ ਵਾਲੀਆਂ ਲੜਕੀਆਂ ਸਲੀਵਲੈੱਸ ਕੱਪੜੇ ਪਹਿਨਣ ਤੋਂ ਝਿਜਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਿਚ ਉਨ੍ਹਾਂ ਦੀ ਐਕਸਟ੍ਰਾ ਫੈਟ ਨਜ਼ਰ ਆਏਗੀ। ਜੇਕਰ ਤੁਸੀਂ ਵੀ ਸਲੀਵਲੈੱਸ ਵਿਚ ਕੰਫਰਟੇਬਲ ਨਹੀਂ ਹੋ, ਤਾਂ ਇਸ ਦੇ ਨਾਲ ਸ਼ਰੱਗ ਜਾਂ ਫਿਰ ਲਾਂਗ ਕੋਟ ਕੈਰੀ ਕਰ ਸਕਦੋ ਹੋ, ਅੱਜਕਲ ਇਹ ਕਾਫੀ ਟ੍ਰੈਂਡ ਵੀ ਹੈ। ਸ਼ਰੱਗ ਦੀ ਖਾਸ ਗੱਲ ਹੈ ਕਿ ਇਹ ਹਰ ਆਊਟਫਿਟ ਦੇ ਨਾਲ ਬੈਸਟ ਲੱਗਦਾ ਹੈ।
ਸੂਟ ’ਚ ਦਿਸੋ ਸਟਾਈਲਿਸ਼
ਪਲੱਸ ਸਾਈਜ਼ ’ਤੇ ਫਲੋਰ ਲੈਂਥ ਵਾਲੇ ਗਾਊਨ ਜਾਂ ਸੂਟ ਜ਼ਿਆਦਾ ਜੱਚਦੇ ਹਨ। ਤੁਸੀਂ ਚਾਹੋ ਤਾਂ ਹੈਵੀ ਲਾਂਗ ਕੁੜਤੀ ਨਾਲ ਸਿੰਪਲ ਚੁੰਨੀ ਕੈਰੀ ਕਰ ਸਕਦੇ ਹੋ। ਲਾਂਗ ਕੁੜਤੀ ’ਚ ਮੋਟਾਪਾ ਵੀ ਜ਼ਿਆਦਾ ਨਹੀਂ ਦਿਸਦਾ ਅਤੇ ਇਸ ਨੂੰ ਪਹਿਨ ਕੇ ਤੁਸੀਂ ਸਟਾਈਲਿਸ਼ ਅਤੇ ਫਿੱਟ ਵੀ ਦਿਖੋਗੇ। ਇਨ੍ਹੀਂ ਦਿਨੀਂ ਲੜਕੀਆਂ ਸਿੰਪਲ ਸੂਟ ਨਾਲ ਕਲਰਫੁੱਲ ਚੁੰਨੀ ਕੈਰੀ ਕਰਨਾ ਪਸੰਦ ਕਰਦੀਆਂ ਹਨ।
ਸਾੜ੍ਹੀ ਨਾਲ ਲੁਕਾਓ ਮੋਟਾਪਾ
ਸਾੜ੍ਹੀ ਪਹਿਨ ਕੇ ਤੁਸੀਂ ਆਪਣਾ ਮੋਟਾਪਾ ਆਸਾਨੀ ਨਾਲ ਲੁਕਾ ਸਕਦੇ ਹੋ। ਸੋਨਾਕਸ਼ੀ ਸਿਨ੍ਹਾ ਸਾੜ੍ਹੀ ਦਾ ਕਲਰ ਅਤੇ ਫੈਬਰਿਕ ਅਜਿਹਾ ਚੁਣਦੀ ਹੈ, ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ ਹੋਰ ਨਿੱਖਰ ਆਉਂਦੀ ਹੈ ਅਤੇ ਉਨ੍ਹਾਂ ਦੇ ਮੋਟਾਪੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਤੁਸੀਂ ਵੀ ਉਨ੍ਹਾਂ ਤੋਂ ਆਈਡੀਆ ਲੈ ਕੇ ਖੂਬਸੂਰਤੀ ਵਧਾ  ਸਕਦੇ ਹੋ। ਬਹੁਤ ਜ਼ਿਆਦਾ ਟ੍ਰਾਂਸਪੇਰੈਂਟ ਸਾੜ੍ਹੀ ਪਹਿਨਣ ਤੋਂ ਬਚੋ। ਸ਼ਿਫਾਨ, ਜਾਰਜੈੱਟ, ਸਿਲਕ ਦੀ ਲਾਈਟਵੇਟ ਸਾੜ੍ਹੀ ’ਚ ਤੁਸੀਂ ਸਲਿਮ ਨਜ਼ਰ ਆਓਗੇ।


Aarti dhillon

Content Editor

Related News