ਨੀਟ ਪੇਪਰ ਲੀਕ ਮਾਮਲੇ ''ਚ ਟੈਰਰ ਫੰਡਿੰਗ ਦਾ ਸ਼ੱਕ, 2 ਅਧਿਆਪਕਾਂ ਸਮੇਤ 4 ''ਤੇ FIR

Tuesday, Jun 25, 2024 - 10:30 AM (IST)

ਨੀਟ ਪੇਪਰ ਲੀਕ ਮਾਮਲੇ ''ਚ ਟੈਰਰ ਫੰਡਿੰਗ ਦਾ ਸ਼ੱਕ, 2 ਅਧਿਆਪਕਾਂ ਸਮੇਤ 4 ''ਤੇ FIR

ਨਵੀਂ ਦਿੱਲੀ- CBI ਨੇ NEET UG ਪੇਪਰ ਲੀਕ ਮਾਮਲੇ 'ਚ ਗੁਜਰਾਤ ਅਤੇ ਬਿਹਾਰ ਤੋਂ ਇਕ-ਇਕ ਅਤੇ ਰਾਜਸਥਾਨ ਤੋਂ 3 FIR ਦਰਜ ਕੀਤੀਆਂ ਹਨ। ਇਸ ਜਾਂਚ ਵਿਚ ਹੁਣ ਤੱਕ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ 13 ਲੋਕ ਬਿਹਾਰ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ। ਉੱਥੇ ਹੀ ਝਾਰਖੰਡ ਤੋਂ 5, ਗੁਜਰਾਤ ਤੋਂ 5 ਅਤੇ ਮਹਾਰਾਸ਼ਟਰ ਤੋਂ 2 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ। ਮਹਾਰਾਸ਼ਟਰ 'ਚ ਨਾਂਦੇੜ ਦੀ ਐਂਟੀ ਟੈਰਰਿਸਟ ਸਕੂਆਡ (ATS) ਨੇ ਨੀਟ ਪੇਪਰ ਲੀਕ ਮਾਮਲੇ ’ਚ ਟੈਰਰ ਫੰਡਿੰਗ ਦਾ ਸ਼ੱਕ ਜਤਾਉਂਦੇ ਹੋਏ 4 ਲੋਕਾਂ ਵਿਰੁੱਧ FIR ਦਰਜ ਕੀਤੀ ਹੈ। ਇਨ੍ਹਾਂ ’ਚੋਂ ਇਕ ਵਿਅਕਤੀ ਨੂੰ ਐਤਵਾਰ ਰਾਤ ਲਾਤੂਰ ਤੋਂ ਹਿਰਾਸਤ ’ਚ ਲਿਆ ਗਿਆ। ਇਸ ਤੋਂ ਪਹਿਲਾਂ ATS ਨੇ ਲਾਤੂਰ ’ਚ 2 ਅਧਿਆਪਕਾਂ, ਸੰਜੇ ਤੁਕਾਰਾਮ ਜਾਧਵ ਅਤੇ ਜਲੀਲ ਉਮਰ ਖਾਨ ਪਠਾਨ ਤੋਂ ਲੰਬੀ ਪੁੱਛਗਿੱਛ ਕੀਤੀ ਸੀ। ਦੋਵਾਂ ਨੂੰ ਛੱਡ ਦਿੱਤਾ ਗਿਆ ਪਰ ਜਲੀਲ ਨੂੰ ਦੇਰ ਰਾਤ ਫਿਰ ਹਿਰਾਸਤ ’ਚ ਲੈ ਲਿਆ ਗਿਆ।

ਸੋਮਵਾਰ ਨੂੰ ਸੁਪਰੀਮ ਕੋਰਟ ’ਚ ਨੀਟ ਯੂ. ਜੀ. ਮਾਮਲੇ ਦੀ ਜਾਂਚ ਈ. ਡੀ. ਨੂੰ ਸੌਂਪਣ ਦੀ ਮੰਗ ’ਤੇ ਸੁਣਵਾਈ ਹੋਈ। ਜਸਟਿਸ ਏ. ਐੱਸ. ਓਕਾ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਛੁੱਟੀਆਂ ਵਾਲੀ ਬੈਂਚ ਨੇ ਕਿਹਾ ਕਿ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਪਟੀਸ਼ਨਰ ਸ਼ਿਵਾਨੀ ਮਿਸ਼ਰਾ ਸਮੇਤ 10 ਸ਼ਿਕਾਇਤਕਰਤਾਵਾਂ ਨੇ ਅਪੀਲ ਕੀਤੀ ਸੀ ਕਿ ਈ. ਡੀ. ਨੂੰ ਜਾਂਚ ਸੌਂਪੀ ਜਾਵੇ ਅਤੇ ਦੋਸ਼ੀਆਂ ’ਤੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਜਾਂਚ ਕੇਂਦਰ ਸਰਕਾਰ ਨੇ ਸੀ. ਬੀ. ਆਈ. ਨੂੰ ਸੌਂਪੀ ਹੈ। 

ਓਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪੇਪਰ ਲੀਕ ਵਿਵਾਦ ਨੂੰ ਵੇਖਦੇ ਹੋਏ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ ਨੀਟ ਨੂੰ ਖਤਮ ਕਰਨ ਅਤੇ ਸੂਬਿਆਂ ਵਲੋਂ ਪ੍ਰੀਖਿਆ ਆਯੋਜਿਤ ਕਰਨ ਦੀ ਪੁਰਾਣੀ ਪ੍ਰਣਾਲੀ ਬਹਾਲ ਕਰਨ 'ਤੇ ਵਿਚਾਰ ਕੀਤਾ ਜਾਵੇ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਬੈਨਰਜੀ ਨੇ ਨੀਟ-ਯੂ. ਜੀ. ਪ੍ਰੀਖਿਆ 'ਚ ਬੇਨਿਯਮੀਆਂ 'ਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ।

ਐੱਨ. ਟੀ. ਏ. ਸੁਧਾਰ ਕਮੇਟੀ ਦੀ ਪਹਿਲੀ ਬੈਠਕ
ਸੋਮਵਾਰ ਨੂੰ ਐੱਨ. ਟੀ. ਏ. ’ਚ ਸੁਧਾਰ ਲਈ ਬਣੀ ਹਾਈ ਲੈਵਲ ਕਮੇਟੀ ਦੀ ਪਹਿਲੀ ਬੈਠਕ ਆਯੋਜਿਤ ਹੋਈ। ਇਸ ਕਮੇਟੀ ’ਚ 7 ਮੈਂਬਰ ਸ਼ਾਮਲ ਹਨ ਅਤੇ ਇਸਰੋ ਦੇ ਸਾਬਕਾ ਚੀਫ ਕੇ. ਰਾਧਾਕ੍ਰਿਸ਼ਨਨ ਇਸ ਦੇ ਮੁਖੀ ਹਨ। ਬੈਠਕ ਦਾ ਮੁੱਖ ਮਕਸਦ ਐੱਨ. ਟੀ. ਏ. ਦੀਆਂ ਪ੍ਰਕਿਰਿਆਵਾਂ ’ਚ ਸੁਧਾਰ ਅਤੇ ਪਾਰਦਰਸ਼ਤਾ ਲਿਆਉਣਾ ਹੈ।


author

Tanu

Content Editor

Related News