ਇਨ੍ਹਾਂ ਸਮਾਰਟਫੋਨਸ ਦੀ ਕੀਮਤਾਂ ''ਚ ਹੋਈ 10,000 ਰੁਪਏ ਦੀ ਕਟੌਤੀ

Thursday, Aug 18, 2016 - 01:57 PM (IST)

ਇਨ੍ਹਾਂ ਸਮਾਰਟਫੋਨਸ ਦੀ ਕੀਮਤਾਂ ''ਚ ਹੋਈ 10,000 ਰੁਪਏ ਦੀ ਕਟੌਤੀ

ਜਲੰਧਰ- ਮਾਇਕ੍ਰੋਸਾਫਟ ਨੇ ਆਪਣੇ ਲੂਮਿਆ ਰੇਂਜ ਦੇ ਤਿੰਨ ਸਮਾਰਟਫੋਨਸ ਦੀ ਕੀਮਤ ''ਚ ਆਧਿਕਾਰਕ ਕਟੌਤੀ ਦਾ ਐਲਾਨ ਕੀਤਾ ਹੈ। ਅਮਰੀਕਾ ''ਚ ਮਾਇਕ੍ਰੋਸਾਫਟ ਲੂਮਿਆ 950, ਲੂਮਿਆ 950 ਐਕਸਐੱਲ ਅਤੇ ਲੂਮਿਆ 650 ਦੀ ਕੀਮਤ ''ਚ ਵੱਡੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਮਾਇਕ੍ਰੋਸਾਫਟ ਲੂਮਿਆ 650 ਨੂੰ ਫਰਵਰੀ ਮਹੀਨੇ ''ਚ199 ਡਾਲਰ (ਕਰੀਬ 13,300 ਰੁਪਏ) ''ਚ ਲਾਂਚ ਕੀਤਾ ਗਿਆ ਸੀ। ਹੁਣ ਇਹ 149 ਡਾਲਰ (ਕਰੀਬ 10,000 ਰੁਪਏ) ''ਚ ਉਪਲੱਬਧ ਹੈ ਮਾਇਕ੍ਰੋਸਾਫਟ ਨੇ ਲੂਮਿਆ 650 ਦੀ ਐਕਸੈਸਰੀ ਦੀ ਕੀਮਤ ''ਚ ਵੀ ਕਟੌਤੀ ਦਾ ਐਲਾਨ ਕੀਤਾ ਹੈ।

 

ਮਾਇਕ੍ਰੋਸਾਫਟ ਲੂਮਿਆ 950 ਅਤੇ ਲੂਮਿਆ 950 ਐਕਸਐੱਲ ਸਮਾਰਟਫੋਨ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ''ਚ ਲਾਂਚ ਕੀਤਾ ਗਿਆ ਸੀ। ਮਾਇਕ੍ਰੋਸਾਫਟ ਲੂਮਿਆ 950 ਨੂੰ 549 ਡਾਲਰ (ਕਰੀਬ 36,700 ਰੁਪਏ) ''ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਦੀ ਕੀਮਤ 399 ਡਾਲਰ (ਕਰੀਬ 26,700 ਰੁਪਏ) ਹੋਵੇਗੀ। ਮਾਇਕ੍ਰੋਸਾਫਟ ਲੂਮਿਆ 950 ਐਕਸਐੱਲ ਨੂੰ 649 ਡਾਲਰ (ਕਰੀਬ 43,400 ਰੁਪਏ) ''ਚ ਲਾਂਚ ਕੀਤਾ ਗਿਆ ਸੀ ,  ਪਰ ਹੁਣ ਇਹ 499 ਡਾਲਰ (ਲਗਭਗ 33,400 ਰੁਪਏ) ''ਚ ਮਿਲੇਗਾ।

ਭਾਰਤ ''ਚ ਇਨਾਂ ਸਮਾਰਟਫੋਨਸ ਦੀ ਕੀਮਤ ''ਚ ਕੋਈ ਆਧਿਕਾਰਕ ਕਟੌਤੀ ਦਾ ਐਲਾਨ ਫਿਲਹਾਲ ਨਹੀਂ ਕੀਤਾ ਗਿਆ ਹੈ । ਹਾਲਾਂਕਿ, ਕੁਝ ਈ-ਕਾਮਰਸ ਸਾਇਟ ''ਤੇ ਇਹ ਕਰੀਬ ਕਰੀਬ 30,000 ਰਪਏ ਅਤੇ 34,999 ਰੁਪਏ ''ਚ ਉਪਲੱਬਧ ਹਨ।


Related News