ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

Sunday, Dec 07, 2025 - 05:24 PM (IST)

ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਸਾਦਿਕ(ਪਰਮਜੀਤ)- ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਹੈ ਪਰ ਅਜੇ ਤੱਕ ਜੇਤੂ ਦਾ ਪਤਾ ਨਹੀਂ ਲੱਗ ਰਿਹਾ। ਸਾਦਿਕ ਵਿਖੇ ਲਾਟਰੀ ਦਾ ਕੰਮ ਕਰਦੇ ਰਾਜੂ ਲਾਟਰੀ ਸਟਾਲ ਤੋਂ ਕਿਸੇ ਨੇ ਲਾਟਰੀ ਦਾ ਟਿਕਟ ਖਰੀਦਿਆ। ਪੰਜਾਬ ਸਟੇਟ ਡੀਅਰ ਲਾਟਰੀ 200 ਮਹੀਨਵਾਰ ਲਾਟਰੀ ਦਾ ਰਿਜਲਟ ਨਿਕਲਿਆ ਤਾਂ ਲਾਟਰੀ ਵੇਚਣ ਵਾਲੇ ਰਾਜੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਹਿਲੀ ਵਾਰ ਵੱਡਾ ਇਨਾਮ ਸਾਦਿਕ ’ਚ ਲੱਗਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ

ਰਾਜੂ ਲਾਟਰੀ ਸਟਾਲ ਦੇ ਮਾਲਕ ਰਾਜੂ ਸੰਗਰਾਹੂਰ ਨੇ ਦੱਸਿਆ ਕਿ ਦੁਕਾਨ ਤੋਂ ਲਾਟਰੀ ਖਰੀਦਣ ਵਾਲਾ ਹੁਣ ਲੱਭ ਨਹੀਂ ਰਿਹਾ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਹੁਣ ਤੱਕ ਕਈ ਲੋਕਾਂ ਦੇ ਘਰ ਜਾ ਆਏ ਹਾਂ, ਜਿਨ੍ਹਾਂ ਦਾ ਸਾਨੂੰ ਪਤਾ ਸੀ ਜੋ ਟਿਕਟ ਸਾਡੇ ਤੋਂ ਖਰੀਦ ਕਰਦੇ ਹਨ। ਜੇਤੂ ਇਨਾਮ ਵਾਲੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ-  ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ


author

Shivani Bassan

Content Editor

Related News