ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪੁੱਜਾ, ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ

Friday, Dec 05, 2025 - 11:41 AM (IST)

ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪੁੱਜਾ, ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ

ਜਲੰਧਰ- ਪੰਜਾਬ ਵਿਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਉਥੇ ਹੀ ਵੀਰਵਾਰ ਨੂੰ ਦੇਸ਼ ਭਰ ਵਿਚ ਜਲੰਧਰ ਦਾ ਆਦਮਪੁਰ 3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਰਿਹਾ। ਸੂਬੇ ਵਿਚ ਦਿਨ ਭਰ ਭਾਵੇਂ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਮਿਲੀ ਪਰ ਸਰਦ ਰਾਤਾਂ ਆਪਣਾ ਰੰਗ ਵਿਖਾ ਰਹੀਆਂ ਹਨ। ਇਥੇ ਇਹ ਵੀ ਦੱਸ ਦੇਈਏ ਕਿ ਬੁੱਧਵਾਰ ਰਾਤ ਪੰਜਾਬ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 3 ਸ਼ਹਿਰਾਂ ਵਿਚ ਸਿਰਫ਼ 3 ਡਿਗਰੀ ਤਾਪਮਾਨ ਆ ਗਿਆ ਹੈ। ਆਦਮਪੁਰ ਵਿਚ ਘੱਟ-ਘੱਟ ਤਾਪਮਾਨ 3 ਡਿਗਰੀ, ਫਰੀਦਕੋਟ ਵਿਚ ਘੱਟੋ ਘਟ ਤਾਪਮਾਨ 3.2 ਡਿਗਰੀ ਅਤੇ ਬਠਿੰਡਾ ਵਿਚ 3.8 ਡਿਗਰੀ ਰਿਹਾ। ਸੂਬੇ ਵਿਚ ਵੱਧ ਤੋਂ ਵਧ ਤਾਪਮਾਨ ਪਟਿਆਲਾ  ਵਿਚ 23.6 ਡਿਗਰੀ ਰਿਹਾ ਜਦਕਿ ਇਕ ਦਿਨ ਪਹਿਲਾਂ ਆਨੰਦਪੁਰ ਸਾਹਿਬ 24 ਡਿਗਰੀ ਦੇ ਨਾਲ ਸਭ ਤੋਂ ਟੌਪ 'ਤੇ ਸੀ। 

ਇਹ ਵੀ ਪੜ੍ਹੋ: ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ

ਜਾਣੋ ਅਗਲੇ ਦਿਨਾਂ ਦਾ ਹਾਲ
ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਵੀ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਅਜੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਸੁੱਕੀ ਸਰਦੀ ਰਹੇਗੀ। ਜਲੰਧਰ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਾਜ਼ਿਲਕਾ ਵਿਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।  ਹਿਮਾਚਲ ਵਿਚ 5 ਅਤੇ 7 ਦਸੰਬਰ ਨੂੰ ਚੰਬਾ, ਕੁੱਲੂ, ਕਾਂਗੜਾ, ਕਿਨੌਰ ਅਤੇ ਲਾਹੋਲ-ਸਪੀਤੀ ਵਿਚ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 

PunjabKesari

ਇਹ ਵੀ ਪੜ੍ਹੋ:  ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ

ਮੰਡੀ ਗੋਬਿੰਦਗੜ  ਦੀ ਹਵਾ ਸਭ ਤੋਂ ਖ਼ਰਾਬ, AQI 257 'ਤੇ ਪਹੁੰਚਿਆ 
ਉਥੇ ਹੀ ਜੇਕਰ ਏ.ਕਿਊ.ਆਈ ਦੀ ਗੱਲ ਕੀਤੀ ਜਾਵੇ ਤਾਂ ਝੋਨੇ ਦੀ ਪਰਾਲੀ ਕਟਾਈ ਦਾ ਸੀਜ਼ਨ ਕਰੀਬ ਖ਼ਤਮ ਹੋ ਚੁੱਕਾ ਹੈ ਪਰ ਹਵਾ ਦੀ ਗੁਣਵੱਤਾ ਵਿਚ ਸੁਧਾਰ ਨਹੀਂ ਹੋਇਆ ਹੈ। ਹਵਾ ਦੀ ਹਲਕੀ ਤੇਜ਼ ਗਤੀ ਹੋਣ ਦੇ ਬਾਅਦ ਬੇਸ਼ਕ ਏਅਰ ਕੁਆਲਿਟੀ ਇੰਡੈਕਸ ਵਿਚ ਹਲਕਾ ਸੁਧਾਰ ਜ਼ਰੂਰ ਦਰਜ ਕੀਤਾ ਗਿਆ ਹੈ ਪਰ ਵੀਰਵਾਰ ਨੂੰ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਮੰਡੀ ਗੋਬਿੰਦਗੜ੍ਹ ਅਤੇ ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਖ਼ਰਾਬ ਰਿਹਾ। 

ਪ੍ਰਮੁੱਖ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ 
ਮੰਡੀ ਗੋਬਿੰਦਗੜ੍ਹ ਵਿਚ 257 ਏਅਰ ਕੁਆਲਿਟੀ ਇੰਡੈਕਸ ਰਿਹਾ। ਉਥੀ ਹੀ ਅੰਮ੍ਰਿਤਸਰ ਵਿਚ 211, ਜਲੰਧਰ ਵਿਚ 140, ਖੰਨਾ ਵਿਚ 163, ਲੁਧਿਆਣਾ ਵਿਚ 132 ਅਤੇ ਪਟਿਆਲਾ ਵਿਚ 124 ਏਅਰ ਕੁਆਲਿਟੀ ਇੰਡੈਕਸ ਰਿਹਾ। 

ਇਹ ਵੀ ਪੜ੍ਹੋ:  Punjab:ਪ੍ਰਾਪਰਟੀ ਮਾਲਕਾਂ ਲਈ ਅਹਿਮ ਖ਼ਬਰ! ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਸਖ਼ਤ ਐਕਸ਼ਨ


author

shivani attri

Content Editor

Related News