Meta ਲਿਆ ਰਿਹੈ Teen Account ਫੀਚਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਲਾਭ

Thursday, Apr 10, 2025 - 04:47 AM (IST)

Meta ਲਿਆ ਰਿਹੈ Teen Account ਫੀਚਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਲਾਭ

ਗੈਜੇਟ ਡੈਸਕ - Meta ਇੱਕ ਨਵਾਂ Teen Account ਫੀਚਰ ਲਾਂਚ ਕਰ ਰਿਹਾ ਹੈ। ਇਹ ਫੀਚਰ ਖਾਸ ਤੌਰ 'ਤੇ ਨਾਬਾਲਗਾਂ ਲਈ ਤਿਆਰ ਕੀਤਾ ਗਿਆ ਹੈ। ਤਾਂ ਜੋ ਨਾਬਾਲਗ ਸੋਸ਼ਲ ਮੀਡੀਆ ਦੀ ਵਰਤੋਂ ਸੁਰੱਖਿਅਤ ਅਤੇ ਸਮਝਦਾਰੀ ਨਾਲ ਕਰ ਸਕਣ। ਇਹ ਫੀਚਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। Teen Account ਫੀਚਰ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸ ਤੋਂ ਕੌਣ ਪ੍ਰਭਾਵਿਤ ਹੋਵੇਗਾ। ਇਸ ਬਾਰੇ ਪੂਰੀ ਜਾਣਕਾਰੀ ਇੱਥੇ ਪੜ੍ਹੋ।

ਪ੍ਰਾਈਵੇਸੀ ਸੈਟਿੰਗ
Teen Account ਫੀਚਰ ਨਾਬਾਲਗਾਂ ਦੇ ਖਾਤਿਆਂ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਂਦੀ ਹੈ। ਇਸ ਰਾਹੀਂ ਬੱਚਿਆਂ ਦਾ ਡੇਟਾ ਅਤੇ ਗਤੀਵਿਧੀਆਂ ਨੂੰ ਅਜਨਬੀਆਂ ਤੋਂ ਸੁਰੱਖਿਅਤ ਰੱਖਿਆ ਜਾਵੇਗਾ। ਇਸ ਫੀਚਰ ਰਾਹੀਂ, ਨਾਬਾਲਗ ਸਿਰਫ਼ ਉਹੀ ਸਮੱਗਰੀ ਦੇਖ ਸਕਣਗੇ ਜੋ ਉਨ੍ਹਾਂ ਦੀ ਉਮਰ ਦੇ ਬੱਚਿਆਂ ਲਈ ਢੁਕਵੀਂ ਹੋਵੇ। ਅਣਜਾਣ ਲੋਕਾਂ ਨਾਲ ਸੰਪਰਕ ਨਹੀਂ ਕਰ ਸਕਣਗੇ। ਇਸ ਤਰ੍ਹਾਂ, ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਵੀ ਘੱਟ ਅਸਰ ਪਵੇਗਾ।

ਮੇਟਾ ਨੇ ਇਹ ਫੈਸਲਾ ਕਿਉਂ ਲਿਆ?
ਮੇਟਾ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਬਹੁਤ ਸਾਰੇ ਅਮਰੀਕੀ ਕਾਨੂੰਨ ਨਿਰਮਾਤਾ ਕਿਡਜ਼ ਔਨਲਾਈਨ ਸੇਫਟੀ ਐਕਟ (KOSA) ਵਰਗੇ ਕਾਨੂੰਨ ਪੇਸ਼ ਕਰਨ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਉਦੇਸ਼ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਤੋਂ ਬਚਾਉਣਾ ਹੈ। ਸੋਸ਼ਲ ਮੀਡੀਆ ਦੀ ਲਤ ਦੇ ਮੁੱਦੇ ਨੂੰ ਲੈ ਕੇ ਮੇਟਾ, ਟਿੱਕਟੌਕ (ਬਾਈਟਡਾਂਸ) ਅਤੇ ਯੂਟਿਊਬ, ਗੂਗਲ ਵਰਗੀਆਂ ਕੰਪਨੀਆਂ ਵਿਰੁੱਧ ਸੈਂਕੜੇ ਮੁਕੱਦਮੇ ਚੱਲ ਰਹੇ ਹਨ।

ਸਾਲ 2023 ਵਿੱਚ, ਕੈਲੀਫੋਰਨੀਆ ਅਤੇ ਨਿਊਯਾਰਕ ਸਮੇਤ ਅਮਰੀਕਾ ਦੇ 33 ਰਾਜਾਂ ਨੇ ਮੇਟਾ 'ਤੇ ਮੁਕੱਦਮਾ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਹ ਲੋਕਾਂ ਨੂੰ ਆਪਣੇ ਪਲੇਟਫਾਰਮਾਂ ਦੇ ਖ਼ਤਰਨਾਕ ਸੁਭਾਅ ਬਾਰੇ ਚੇਤਾਵਨੀ ਨਹੀਂ ਦਿੰਦੇ ਅਤੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਕਿਹੜੇ ਲੋਕਾਂ 'ਤੇ ਪਵੇਗਾ ਅਸਰ ?
ਟੀਨ ਅਕਾਊਂਟ ਫੀਚਰ ਦਾ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਨਾਬਾਲਗਾਂ 'ਤੇ ਪਵੇਗਾ ਜੋ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ। ਇਸ ਫੀਚਰ ਦਾ ਲਾਭ ਮਾਪਿਆਂ ਨੂੰ ਮਿਲੇਗਾ। ਉਹ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਣਗੇ।


author

Inder Prajapati

Content Editor

Related News