ਯੂਟਿਊਬ 'ਤੇ ਵੀਡੀਓ ਪਾਉਣ ਵਾਲੇ ਹੋ ਜਾਣਗੇ ਬਾਗੋ-ਬਾਗ! ਜਾਣੋ 1 ਲੱਖ ਵਿਊਜ਼ 'ਤੇ ਕਿੰਨੀ ਮਿਲਦੀ ਹੈ ਰਕਮ
Friday, Mar 06, 2026 - 12:30 PM (IST)
ਗੈਜੇਟ ਡੈਸਕ - ਅੱਜ-ਕੱਲ੍ਹ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਕੰਟੈਂਟ ਕ੍ਰਿਏਸ਼ਨ ਦੇ ਕੰਮ ਨੂੰ ਪੇਸ਼ੇ ਵਜੋਂ ਅਪਣਾ ਰਹੇ ਹਨ। ਜੇਕਰ ਤੁਸੀਂ ਵੀ ਯੂਟਿਊਬ ਰਾਹੀਂ ਪੈਸਾ ਕਮਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੀ ਕਮਾਈ ਦੇ ਗਣਿਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕਮਾਈ ਸਿਰਫ਼ ਵਿਊਜ਼ 'ਤੇ ਹੀ ਨਹੀਂ, ਸਗੋਂ ਕਈ ਹੋਰ ਚੀਜ਼ਾਂ 'ਤੇ ਵੀ ਨਿਰਭਰ ਕਰਦੀ ਹੈ।
ਕਮਾਈ ਸ਼ੁਰੂ ਕਰਨ ਲਈ ਕੀ ਹੈ ਜ਼ਰੂਰੀ?
ਸਰੋਤਾਂ ਅਨੁਸਾਰ, ਯੂਟਿਊਬ ਤੋਂ ਕਮਾਈ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਤੁਹਾਡਾ YouTube Partner Program 'ਚ ਸ਼ਾਮਲ ਹੋਣਾ ਲਾਜ਼ਮੀ ਹੈ। ਇਸ ਲਈ ਤੁਹਾਡੇ ਚੈਨਲ 'ਤੇ ਘੱਟੋ-ਘੱਟ 1,000 ਸਬਸਕ੍ਰਾਈਬਰ ਅਤੇ 4,000 ਘੰਟੇ ਦਾ ਵਾਚਟਾਈਮ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਹੋ, ਤਾਂ ਤੁਹਾਡੀ ਕਮਾਈ ਨਹੀਂ ਹੋਵੇਗੀ।
CPM ਅਤੇ RPM ਰਾਹੀਂ ਹੁੰਦੀ ਹੈ ਕਮਾਈ
ਯੂਟਿਊਬ ਦੀ ਕਮਾਈ 'ਚ ਦੋ ਚੀਜ਼ਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ :-
CPM
- ਇਹ ਉਹ ਰਕਮ ਹੁੰਦੀ ਹੈ ਜੋ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਹਰ 1,000 ਐਡ ਵਿਊਜ਼ ਲਈ ਯੂਟਿਊਬ ਨੂੰ ਦਿੰਦੀਆਂ ਹਨ। ਭਾਰਤ 'ਚ ਇਹ ਲਗਭਗ 20 ਤੋਂ 150 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
RPM
- ਯੂਟਿਊਬ ਵੱਲੋਂ ਆਪਣਾ ਹਿੱਸਾ ਕੱਟਣ ਤੋਂ ਬਾਅਦ ਜੋ ਪੈਸਾ ਕ੍ਰਿਏਟਰ (ਵੀਡੀਓ ਬਣਾਉਣ ਵਾਲੇ) ਨੂੰ ਮਿਲਦਾ ਹੈ, ਉਸ ਨੂੰ RPM ਕਿਹਾ ਜਾਂਦਾ ਹੈ। ਇਸ ਵਿੱਚ ਵਿਗਿਆਪਨਾਂ ਤੋਂ ਇਲਾਵਾ ਚੈਨਲ ਮੈਂਬਰਸ਼ਿਪ, ਸੁਪਰਚੈਟ ਅਤੇ ਸੁਪਰ ਸਟਿੱਕਰਾਂ ਵਰਗੇ ਕਮਾਈ ਦੇ ਸਾਧਨ ਵੀ ਸ਼ਾਮਲ ਹੁੰਦੇ ਹਨ।
1 ਲੱਖ ਵਿਊਜ਼ 'ਤੇ ਕਿੰਨੇ ਪੈਸੇ ਮਿਲਦੇ ਹਨ?
ਮੌਜੂਦਾ ਅੰਦਾਜ਼ੇ ਮੁਤਾਬਕ, ਯੂਟਿਊਬ 1,000 ਵਿਊਜ਼ 'ਤੇ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੇ ਰਿਹਾ ਹੈ। ਇਸ ਹਿਸਾਬ ਨਾਲ, ਜੇਕਰ ਤੁਹਾਡੀ ਕਿਸੇ ਵੀਡੀਓ 'ਤੇ 1 ਲੱਖ ਵਿਊਜ਼ ਆਉਂਦੇ ਹਨ, ਤਾਂ ਤੁਸੀਂ 5,000 ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਦੀ ਕਮਾਈ ਕਰ ਸਕਦੇ ਹੋ।
ਹਾਲਾਂਕਿ, ਇਹ ਕਮਾਈ ਸਥਿਰ ਨਹੀਂ ਹੈ। ਇਹ ਤੁਹਾਡੀ ਵੀਡੀਓ ਦੀ ਕੈਟੇਗਰੀ (ਵਿਸ਼ਾ), ਫਾਰਮੈਟ, ਲੋਕੇਸ਼ਨ ਅਤੇ ਤੁਹਾਡੇ ਦਰਸ਼ਕਾਂ ਦੇ ਆਧਾਰ 'ਤੇ ਘੱਟ ਜਾਂ ਵੱਧ ਹੋ ਸਕਦੀ ਹੈ।
