ਇਸ ਸ਼ਾਨਦਾਰ Phone 'ਤੇ ਮਿਲ ਰਿਹੈ 12000 ਰੁਪਏ ਦਾ Discount!
Saturday, Mar 07, 2026 - 12:18 PM (IST)
ਗੈਜੇਟ ਡੈਸਕ - ਜੇਕਰ ਤੁਸੀਂ ਇਕ ਪਾਵਰਫੁੱਲ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਮੇਜ਼ਨ ਤੁਹਾਡੇ ਲਈ ਇਕ ਬਿਹਤਰੀਨ ਮੌਕਾ ਲੈ ਕੇ ਆਇਆ ਹੈ। ਰੀਅਲਮੀ ਦਾ ਸਭ ਤੋਂ ਤਕੜਾ ਫਲੈਗਸ਼ਿਪ ਫੋਨ Realme GT 7 Pro ਹੁਣ ਆਪਣੀ ਲਾਂਚ ਕੀਮਤ ਤੋਂ 12,000 ਰੁਪਏ ਸਸਤਾ ਮਿਲ ਰਿਹਾ ਹੈ।
ਕੀਮਤ ਅਤੇ ਬੈਂਕ ਆਫਰਸ
- Realme GT 7 Pro ਨੂੰ ਭਾਰਤ 'ਚ 59,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਪਰ ਸੇਲ ਦੌਰਾਨ ਇਸ ਦੀ ਕੀਮਤ ਘਟ ਕੇ ਸਿਰਫ 47,999 ਰੁਪਏ ਰਹਿ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਹੋਰ ਵੀ ਕਈ ਫਾਇਦੇ ਮਿਲ ਰਹੇ ਹਨ :-
ਕੈਸ਼ਬੈਕ
- ਚੁਣੇ ਹੋਏ ਕ੍ਰੈਡਿਟ ਕਾਰਡਾਂ ਰਾਹੀਂ ਭੁਗਤਾਨ ਕਰਨ 'ਤੇ 1,439 ਰੁਪਏ ਤੱਕ ਦਾ ਵਾਧੂ ਕੈਸ਼ਬੈਕ ਮਿਲ ਸਕਦਾ ਹੈ।
EMI ਸਹੂਲਤ
- ਗਾਹਕ ਇਸ ਫੋਨ ਨੂੰ 1,688 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ EMI 'ਤੇ ਵੀ ਖਰੀਦ ਸਕਦੇ ਹਨ।
ਐਕਸਚੇਂਜ ਆਫਰ
- ਪੁਰਾਣਾ ਫੋਨ ਬਦਲਣ 'ਤੇ 42,250 ਰੁਪਏ ਤੱਕ ਦੀ ਵੱਧ ਤੋਂ ਵੱਧ ਐਕਸਚੇਂਜ ਵੈਲਿਊ ਮਿਲ ਸਕਦੀ ਹੈ, ਜੋ ਕਿ ਤੁਹਾਡੇ ਪੁਰਾਣੇ ਫੋਨ ਦੀ ਹਾਲਤ 'ਤੇ ਨਿਰਭਰ ਕਰੇਗੀ।
ਫੋਨ ਦੇ ਖਾਸ ਫੀਚਰਸ
ਇਹ ਸਮਾਰਟਫੋਨ ਨਾ ਸਿਰਫ ਕੀਮਤ ਬਲਕਿ ਆਪਣੇ ਫੀਚਰਸ ਦੇ ਮਾਮਲੇ 'ਚ ਵੀ ਕਾਫੀ ਦਮਦਾਰ ਹੈ :-
ਡਿਸਪਲੇਅ
- ਇਸ 'ਚ 6.78-ਇੰਚ ਦੀ FHD+ AMOLED ਸਕ੍ਰੀਨ ਹੈ ਜੋ 120Hz ਰਿਫ੍ਰੈਸ਼ ਰੇਟ ਅਤੇ 6,500 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।
ਪ੍ਰੋਸੈਸਰ
- ਬਿਹਤਰੀਨ ਪਰਫਾਰਮੈਂਸ ਲਈ ਇਸ 'ਚ ਕੁਆਲਕਾਮ ਸਨੈਪਡ੍ਰੈਗਨ 8 ਐਲਾਈਟ ਪ੍ਰੋਸੈਸਰ ਦਿੱਤਾ ਗਿਆ ਹੈ।
ਕੈਮਰਾ
- ਫੋਟੋਗ੍ਰਾਫੀ ਲਈ ਪਿੱਛੇ ਤਿੰਨ ਕੈਮਰੇ ਹਨ 50MP ਦਾ ਮੁੱਖ ਕੈਮਰਾ, 50MP ਟੈਲੀਫੋਟੋ ਅਤੇ 8MP ਅਲਟਰਾ-ਵਾਈਡ ਲੈਂਸ। ਸੈਲਫੀ ਲਈ 16MP ਦਾ ਫਰੰਟ ਕੈਮਰਾ ਹੈ।
ਬੈਟਰੀ ਅਤੇ ਚਾਰਜਿੰਗ
- ਫੋਨ 'ਚ 5,800mAh ਦੀ ਵੱਡੀ ਬੈਟਰੀ ਹੈ ਜੋ 120W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਸਟੋਰੇਜ ਅਤੇ ਸਾਫਟਵੇਅਰ
- ਇਸ 'ਚ 16GB ਤੱਕ RAM ਅਤੇ 512GB ਸਟੋਰੇਜ ਦੇ ਵਿਕਲਪ ਮਿਲਦੇ ਹਨ ਅਤੇ ਇਹ ਐਂਡਰਾਇਡ 15 'ਤੇ ਅਧਾਰਤ Realme UI 6.0 'ਤੇ ਚੱਲਦਾ ਹੈ।
