ਮਾਰੂਤੀ ਨੇ ਲਾਂਚ ਕੀਤਾ ਅਰਟਿਗਾ ਟੂਰ ਐੱਮ ਦਾ ਡੀਜ਼ਲ ਵੇਰੀਐਂਟ, ਜਾਣੋ ਕੀਮਤ

10/14/2019 5:05:49 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਲੋਕਪ੍ਰਸਿੱਧ ਕਾਰ ਅਰਟਿਗਾ ਦੇ ਟੂਰ ਐੱਮ ਡੀਜ਼ਲ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਹ ਅਰਟਿਗਾ ਦਾ ਕੈਬ ਮਾਡਲ ਹੈ ਜਿਸ ਨੂੰ ਸਭ ਤੋਂ ਪਹਿਲਾਂ ਜੁਲਾਈ ’ਚ ਪੈਟਰੋਲ ਇੰਜਣ ਦੇ ਨਾਲ ਲਿਆਇਆ ਗਿਆ ਸੀ। ਇਸ ਕਾਰ ਦੇ ਡੀਜ਼ਲ ਵੇਰੀਐਂਟ ਦੀ ਕੀਮਤ 9.81 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। 
- ਦੱਸ ਦੇਈਏ ਕਿ ਅਰਟਿਗਾ ਟੂਰ ਐੱਮ ਡੀਜ਼ਲ ਵੇਰੀਐਂਟ VDI ਟ੍ਰਿਮ ’ਤੇ ਆਧਾਰਿਤ ਹੈ ਅਤੇ ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਦੀ ਕੀਮਤ 5,000 ਰੁਪਏ ਘੱਟ ਹੈ। ਇਸ ਦੇ ਬਾਹਰੀ ਡਿਜ਼ਾਈਨ ਅਤੇ ਫੀਚਰਜ਼ ਨੂੰ ਸਟੈਂਡਰਡ ਮਾਡਲ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਇਸ ਕਾਰ ’ਚ ਕੀਅ-ਲੈੱਸ ਐਂਟਰੀ, ਪਾਵਰ ਵਿੰਡੋ, ਸਟੀਅਰਿੰਗ ਨੂੰ ਐਡਜਸਟ ਕਰਨ ਦੀ ਸੁਵਿਧਾ ਅਤੇ ਪਿਛਲੇ ਹਿੱਸੇ ’ਚ ਏਸੀ ਵੈਂਟ ਦਿੱਤੇ ਗਏ ਹਨ। 

PunjabKesari

ਸੇਫਟੀ ਫੀਚਰਜ਼
ਸੁਰੱਖਿਆ ਦੇ ਮੱਦੇਨਜ਼ਰ ਇਸ ਕਾਰ ’ਚ ਰੀਅਰ ਪਾਰਕਿੰਗ ਸੈਂਸਰ, ਫਰੰਟ ’ਚ ਦੋ ਏਅਰਬੈਗਸ, ਸਪੀਡ ਅਲਰਟ ਸਿਸਟਮ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਬ੍ਰੇਕ ਅਸਿਸਟ ਅਤੇ ਫਰੰਟ ਪੈਸੰਜਰ ਲਈ ਸੀਟ ਬੈਲਟ ਰਿਮਾਇੰਡਰ ਵਰਗੇ ਫੀਚਰਜ਼ ਮੌਜੂਦ ਹਨ। 

PunjabKesari

ਇੰਜਣ
ਮਾਰੂਤੀ ਅਰਟਿਗਾ ਟੂਰ ਐੱਮ ਡੀਜ਼ਲ ਮਾਡਲ ’ਚ 1.5 ਲੀਟਰ ਦਾ ਡੀਜ਼ਲ ਇੰਜਣ ਲੱਗਾ ਹੈ ਜੋ 95 ਬੀ.ਐੱਚ.ਪੀ. ਦੀ ਪਾਵਰ ਅਤੇ 225 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਅਰਟਿਗਾ ਟੂਰ ਐੱਮ ਡੀਜ਼ਲ ਇੰਜਣ ਦੇ ਨਾਲ 24.2 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ। 


Related News