LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ
Saturday, Sep 19, 2020 - 01:56 AM (IST)

ਗੈਜੇਟ ਡੈਸਕ—ਐੱਲ.ਜੀ. ਨੇ ਆਪਣਾ ਲੇਟੈਸਟ ਬਜਟ ਸਮਾਰਟਫੋਨ LG Q31 ਲਾਂਚ ਕਰ ਦਿੱਤਾ ਹੈ। ਫੋਨ ਨੂੰ ਅਜੇ ਕੰਪਨੀ ਨੇ ਆਪਣੇ ਘਰੇਲੂ ਮਾਰਕੀਟ ਸਾਊਥ ਕੋਰੀਆ ’ਚ ਪੇਸ਼ ਕੀਤਾ ਹੈ। ਐੱਲ.ਜੀ. ਕਿਊ31 ’ਚ ਮੀਡੀਆਟੇਕ ਹੀਲੀਓ ਪੀ22 ਪ੍ਰੋਸੈਸਰ, 3 ਜੀ.ਬੀ. ਰੈਮ ਵਰਗੀਆਂ ਖਾਸੀਅਤਾਂ ਹਨ। ਫੋਨ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਐੱਲ.ਜੀ. ਦੇ ਇਸ ਫੋਨ ’ਚ ਗੂਗਲ ਅਸਿਸਟੈਂਟ ਬਟਨ ਵੀ ਦਿੱਤਾ ਗਿਆ ਹੈ।
ਕੀਮਤ
ਨਵੇਂ ਐੱਲ.ਜੀ. ਕਿਊ31 ਦੀ ਕੀਮਤ ਕਰੀਬ 13,200 ਰੁਪਏ ਹੈ। ਫੋਨ ਦੀ ਵਿਕਰੀ 25 ਸਤੰਬਰ ਤੋਂ ਦੱਖਣੀ ਕੋਰੀਆ ’ਚ ਸ਼ੁਰੂ ਹੋਵੇਗੀ। ਹੈਂਡਸੈਟ ਨੂੰ ਸਿੰਗਲ ਮੈਟੇਲਿਕ ਸਿਲਵਰ ਕਲਰ ’ਚ ਲਾਂਚ ਕੀਤਾ ਗਿਆ ਹੈ। ਅਜੇ ਦੱਖਣੀ ਕੋਰੀਆ ਤੋਂ ਬਾਹਰ ਦੂਜੇ ਬਾਜ਼ਾਰਾਂ ’ਚ ਫੋਨ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।
ਸਪੈਸੀਫਿਕੇਸ਼ਨਸ
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਐੱਲ.ਜੀ. ਕਿਊ31 ’ਚ 5.7 ਇੰਚ ਐੱਚ.ਡੀ.+ਡਿਸਪਲੇਅ ਹੈ। ਇਸ ਫੋਨ ’ਚ 2 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੇਕ ਹੀਲੀਓ ਪੀ22 ਐੱਮ.ਟੀ.6762 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 3ਜੀ.ਬੀ. ਰੈਮ ਅਤੇ 32 ਜੀ.ਬੀ. ਇਨਬਿਲਟ ਸਟੋਰੇਜ਼ ਮੌਜੂਦ ਹੈ। ਫੋਟੋ ਅਤੇ ਵੀਡੀਓ ਦੀ ਗੱਲ ਕਰੀਏ ਤਾਂ ਐੱਲ.ਜੀ. ਕਿਊ31 ’ਚ ਰੀਅਰ ’ਤੇ ਦੋ ਕੈਮਰੇ ਦਿੱਤੇ ਗਏ ਹਨ।
ਫੋਨ ਦੇ ਰੀਅਰ ’ਤੇ 13 ਮੈਗਾਪਿਕਸਲ ਪ੍ਰਾਈਮਰੀ ਅਤੇ 5 ਮੈਗਾਪਿਕਸਲ ਵਾਇਡ-ਐਂਗਲ ਸੈਕੰਡਰੀ ਲੈਂਸ ਹੈ। ਹੈਂਡਸੈੱਟ ’ਚ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ’ਚ ਵਾਈ-ਫਾਈ, ਬਲੂਟੁੱਥ 5.1 ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਕੁਨੈਕਟੀਵਿਟੀ ਫੀਚਰਜ਼ ਹਨ।