ਭਾਰਤ ''ਚ ਵਿਕਰੀ ਲਈ ਉਪਲੱਬਧ ਹੋਇਆ Lenovo K8 Note ਸਮਾਰਟਫੋਨ

08/18/2017 12:04:43 PM

ਜਲੰਧਰ- ਲਿਨੋਵੋ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਲਿਨੋਵੋ ਕੇ8 ਨੋਟ ਨੂੰ ਲਾਂਚ ਕੀਤਾ ਹੈ। ਲਿਨੋਵੋ ਕੇ8 ਨੋਟ ਸਮਾਰਟਫੋਨ ਕੇ6 ਸੀਰੀਜ਼ ਦਾ ਹੀ ਵੇਰੀਐਂਟ ਹੈ, ਜਿਸ ਵਿਚ ਡਿਜ਼ਾਇਨ, ਹਾਰਡਵੇਅਰ, ਸਾਫਟਵੇਅਰ ਅਤੇ ਫੀਚਰਸ ਨੂੰ ਹੋਰ ਵੀ ਬਿਹਤਰ ਕੀਤਾ ਗਿਆ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਹੈ। ਪਹਿਲੇ ਵੇਰੀਐਂਟ 'ਚ 3ਜੀ.ਬੀ. ਰੈਮ ਦਿੱਤੀ ਗਈ ਹੈ ਜਿਸ ਦੀ ਕੀਮਤ 12,999 ਰੁਪਏ ਹੈ। ਉਥੇ ਹੀ ਦੂਜੇ ਵੇਰੀਐਂਟ ਨੂੰ 4ਜੀ.ਬੀ. ਰੈਮ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਇਹ ਸਮਾਰਟਫੋਨ ਐਕਸਕਲੂਜ਼ੀਵਲੀ ਅਮੇਜ਼ਨ ਇੰਡੀਆ 'ਤੇ ਖਰੀਦਣ ਲਈ ਉਪਲੱਬਧ ਹੈ।
ਅਮੇਜ਼ਨ ਇੰਡੀਆ 'ਤੇ ਲਿਨੋਵੋ ਕੇ8 ਨੋਟ ਸਮਾਰਟਫੋਨ 'ਤੇ ਕੁਝ ਆਫਰਸ ਵੀ ਉਪਲੱਬਧ ਹਨ। ਲਿਨੋਵੋ ਕੇ8 ਨੋਟ ਦੀ ਖਰੀਦਾਰੀ ਦੌਰਾਨ ਅਮੇਜ਼ਨ ਕਿੰਡਲ ਬੁੱਕਸ ਲਈ 300 ਰੁਪਏ ਦਾ ਕ੍ਰੈਡਿਟ ਆਫਰ ਮਿਲੇਗਾ। ਨਾਲ ਹੀ 699 ਰੁਪਏ ਦੇ ਨਾਲ ਯੂਜ਼ਰਸ ਮੋਟੋਰੋਲਾ ਹੈੱਡਫੋਨ ਵੀ ਖਰੀਦ ਸਕਦੇ ਹਨ ਜਿਸ ਦੀ ਕੀਮਤ 1,599 ਰੁਪਏ ਹੈ। ਉਥੇ ਹੀ 343 ਰੁਪਏ ਦੇ ਰੀਚਾਰਜ ਦੇ ਨਾਲ ਆਈਡੀਆ ਯੂਜ਼ਰਸ ਨੂੰ 64ਜੀ.ਬੀ. 4ਜੀ ਡਾਟਾ ਦੇ ਨਾਲ ਅਨਲਿਮਟਿਡ ਕਾਲ ਵੀ ਦਿੱਤੀ ਜਾਵੇਗੀ, ਜਿਸ ਦੀ ਮਿਆਦ 56 ਦਿਨਾਂ ਲਈ ਹੈ। 
ਲਿਨੋਵੋ ਕੇ8 ਨੋਟ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਲਿਨੋਵੋ ਦੁਆਰਾ ਪੇਸ਼ ਕੀਤੇ ਗਏ ਕੇ8 ਨੋਟ ਸਮਾਰਟਫੋਨ 'ਚ ਡਿਊਲ ਕੈਮਰਾ ਫੀਚਰ ਹੈ, ਜਿਸ ਵਿਚ ਫੋਟੋ ਕੈਪਚਰ ਲਈ 13 ਮੈਗਾਪਿਕਸਲ ਦਾ ਸੈਂਸਰ ਅਤੇ ਡੈਪਥ ਇੰਫਾਰਮੇਸ਼ਨ ਕੈਪਚਰ ਲਈ 5 ਮੈਗਾਪਿਕਸਲ ਦਾ ਦੂਜਾ ਸੈਂਸਰ ਉਪਲੱਬਧ ਹੈ। ਉਥੇ ਹੀ ਇਸ ਸਮਾਰਟਫੋਨ 'ਚ ਡੀ.ਐੱਸ.ਐੱਲ.ਆਰ. ਦੀ ਤਰ੍ਹਾਂ ਬੋਕੇਹ ਇਫੈੱਕਟ ਦਿੱਤਾ ਗਿਆ ਹੈ।


Related News