ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਪੈਦਾ ਹੋਇਆ ਸੰਕਟ ਅਣਮਨੁੱਖੀ, ਬੰਧਕਾਂ ਦੀ ਵੀ ਜਲਦੀ ਹੋਵੇ ਰਿਹਾਈ: ਭਾਰਤ

04/10/2024 2:18:29 PM

ਸੰਯੁਕਤ ਰਾਸ਼ਟਰ (ਏ.ਐੱਨ.ਆਈ.) : ਭਾਰਤ ਨੇ ਰਮਜ਼ਾਨ ਦੇ ਮਹੀਨੇ ਗਾਜ਼ਾ ਵਿਚ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਨੂੰ ਹਾਂਪੱਖੀ ਕਦਮ ਦੱਸਿਆ ਅਤੇ ਕਿਹਾ ਕਿ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਪੂਰੀ ਤਰ੍ਹਾਂ ਨਾਮੰਨਣਯੋਗ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰਾਜਦੂਤ ਰੁਚਿਰਾ ਕੰਬੋਜ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ’ਚ ਕਿਹਾ, 'ਅਸੀਂ ਗਾਜ਼ਾ 'ਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਬੇਹੱਦ ਚਿੰਤਤ ਹਾਂ। “ਮਨੁੱਖੀ ਸੰਕਟ ਡੂੰਘਾ ਹੋ ਗਿਆ ਹੈ ਅਤੇ ਖੇਤਰ ਅਤੇ ਇਸ ਤੋਂ ਬਾਹਰ ਅਸਥਿਰਤਾ ਵਧ ਰਹੀ ਹੈ।” ਉਨ੍ਹਾਂ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ 25 ਮਾਰਚ ਨੂੰ ਪਾਸ ਕੀਤੇ ਗਏ ਮਤੇ ਨੂੰ ਹਾਂਪੱਖੀ ਕਦਮ ਵਜੋਂ ਦੇਖਦਾ ਹੈ।

ਇਹ ਵੀ ਪੜ੍ਹੋ: ਵਾਇਰਲ ਹੈਪੇਟਾਈਟਸ ਇਨਫੈਕਸ਼ਨ ਕਾਰਨ ਹਰ ਰੋਜ਼ 3,500 ਲੋਕਾਂ ਦੀ ਮੌਤ, WHO ਨੇ ਦਿੱਤੀ ਚਿਤਾਵਨੀ

ਕੰਬੋਜ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਵੱਡੀ ਗਿਣਤੀ ’ਚ ਆਮ ਨਾਗਰਿਕ ਖਾਸ ਤੌਰ ’ਤੇ ਔਰਤਾਂ ਅਤੇ ਬੱਚੇ ਮਾਰੇ ਗਏ ਹਨ। ਕੰਬੋਜ ਨੇ ਕਿਹਾ ਕਿ ਭਾਰਤ ਸੰਘਰਸ਼ ਵਿਚ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਕਿਸੇ ਵੀ ਟਕਰਾਅ ਦੀ ਸਥਿਤੀ ਵਿਚ ਇਹ ਲਾਜ਼ਮੀ ਹੈ ਕਿ ਨਾਗਰਿਕਾਂ ਦੀ ਮੌਤ ਦੀ ਕੋਈ ਘਟਨਾ ਨਾ ਹੋਵੇ। ਕੰਬੋਜ ਨੇ ਦਰਸਾਇਆ ਕਿ ਸੰਘਰਸ਼ ’ਤੇ ਭਾਰਤ ਦੇ ਰੁਖ ਨੂੰ ਦੇਸ਼ ਦੀ ਲੀਡਰਸ਼ਿਪ ਨੇ ਕਈ ਮੌਕਿਆਂ ’ਤੇ ਸਪੱਸ਼ਟ ਤੌਰ ’ਤੇ ਪ੍ਰਗਟ ਕੀਤਾ ਹੈ ਕਿ ਅੱਤਵਾਦੀ ਹਮਲੇ ਜਾਂ ਬੰਧਕ ਬਣਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹੋਏ ਅੱਤਵਾਦੀ ਹਮਲੇ ਹੈਰਾਨ ਕਰਨ ਵਾਲੇ ਸਨ ਅਤੇ ਸਾਡੀ ਸਪੱਸ਼ਟ ਨਿੰਦਾ ਦੇ ਹੱਕਦਾਰ ਸਨ। ਭਾਰਤ ਦਾ ਲੰਬੇ ਸਮੇਂ ਤੋਂ ਸਾਰੇ ਰੂਪਾਂ ਵਿਚ ਅੱਤਵਾਦ ਦੇ ਖਿਲਾਫ ਸਪੱਸ਼ਟ ਰੁਖ ਰਿਹਾ ਹੈ ਅਤੇ ਇਸ ਰੁਖ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਅਸੀਂ ਸਾਰੇ ਬੰਧਕਾਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦੇ ਹਾਂ।

ਇਹ ਵੀ ਪੜ੍ਹੋ: ਕੈਨੇਡੀਅਨ ਜਾਸੂਸੀ ਏਜੰਸੀ ਦਾ ਦਾਅਵਾ; ਭਾਰਤ ਨੇ ਨਹੀਂ ਸਗੋਂ ਇਸ ਦੇਸ਼ ਨੇ ਕੀਤੀ ਸੀ ਚੋਣਾਂ 'ਚ ਦਖ਼ਲਅੰਦਾਜ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News