8ਵੀਂ ਜਨਰੇਸ਼ਨ ਦੇ ਇੰਟੇਲ ਪ੍ਰੋਸੈਸਰ ਨਾਲ ਸ਼ਿਓਮੀ Mi ਨੋਟਬੁੱਕ ਹੋਈ ਲਾਂਚ
Wednesday, Sep 26, 2018 - 05:06 PM (IST)

ਜਲੰਧਰ-ਚੀਨ ਦੀ ਕੰਪਨੀ ਸ਼ਿਓਮੀ (Xiaomi) ਨੇ ਆਪਣੀ ਨੋਟਬੁੱਕ ਲਾਈਨਅਪ 'ਚ ਨਵੀਂ ਮੀ ਨੋਟਬੁੱਕ (Mi Notebook) ਪੇਸ਼ ਕਰ ਦਿੱਤੀ ਹੈ, ਜਿਸ 'ਚ ਲੇਟੈਸਟ ਇੰਟੇਲ ਕੋਰ 8ਵੀਂ (8th) ਜਨਰੇਸ਼ਨ ਦੇ ਪ੍ਰੋਸੈਸਰ ਅਤੇ 15.6 ਇੰਚ ਦੀ ਡਿਸਪਲੇਅ ਮੌਜੂਦ ਹੈ।
ਫੀਚਰਸ-
ਨਵੀਂ ਮੀ ਨੋਟਬੁੱਕ 'ਚ 15.6 ਇੰਚ ਦੀ ਫੁੱਲ ਐੱਚ. ਡੀ, ਆਈ. ਪੀ. ਐੱਸ. ਡਿਸਪਲੇਅ ਮੌਜੂਦ ਹੈ, ਜਿਸ 'ਚ 1920x1080 ਪਿਕਸਲ ਰੈਜ਼ੋਲਿਊਸ਼ਨ ਅਤੇ 178 ਵਿਊਇੰਗ ਐਂਗਲ ਮੌਜੂਦ ਹੈ। ਪਰਫਾਰਮੇਂਸ ਦੇ ਮਾਮਲੇ 'ਚ ਇਹ ਲੇਟੈਸਟ 8th ਜਨਰੇਸ਼ਨ ਦੇ ਇੰਟੇਲ ਕੋਰ i5 ਅਤੇ ਕੋਰ i7 ਪ੍ਰੋਸੈਸਰ ਨਾਲ ਉਪਲੱਬਧ ਹੈ। ਮੀ ਨੋਟਬੁੱਕ ਦੀ ਸਾਰੀਆਂ ਕੋਂਨਫਿੰਗਰੇਸ਼ਨ 'ਚ ਫਾਸਟ ਬੂਟਿੰਗ ਟਾਈਮ ਲਈ 128 ਜੀ. ਬੀ. ਐੱਸ. ਐੱਸ. ਡੀ. ਅਤੇ 1 ਟੀ. ਬੀ. ਦੀ ਹਾਰਡ ਡਰਾਈਵ ਦਿੱਤੀ ਗਈ ਹੈ ਪਰ ਡਿਵਾਈਸ ਦੇ ਬੇਸ ਵੇਰੀਐਂਟ 'ਚ ਸਿਰਫ 4 ਜੀ. ਬੀ. ਰੈਮ ਅਤੇ ਦੋ ਹੋਰ ਮਹਿੰਗੇ ਮਾਡਲਾਂ 'ਚ 8 ਜੀ. ਬੀ. ਰੈਮ ਸ਼ਾਮਿਲ ਹੈ। ਇਸ ਦੇ ਨਾਲ ਯੂਜ਼ਰਸ ਆਪਣੇ ਆਪ ਰੈਮ ਨੂੰ ਵਧਾ ਸਕਦੇ ਹਨ, ਕਿਉਂਕਿ ਮੀ ਨੋਟਬੁੱਕ 'ਚ 32 ਜੀ. ਬੀ. ਤੱਕ ਦੀ DDR4-2400 ਮੈਮਰੀ ਸਪੋਰਟ ਕਰਦੀ ਹੈ।
ਪਰਫਾਰਮੈਂਸ-
ਪਰਫਾਰਮੈਂਸ ਦੇ ਮਾਮਲੇ 'ਚ ਨੋਟਬੁੱਕ ਡਿਊਲ ਏਅਰ ਆਊਟਲੇਟਸ ਅਤੇ 2+2 ਹੀਟ ਪਾਈਪਸ ਦੇ ਨਾਲ ਡਿਊਲ ਫੈਨ ਕੂਲਿੰਗ ਸਾਧਨ ਮੌਜੂਦ ਹੈ। ਇਹ ਗਰਮੀ ਨੂੰ ਜਲਦ ਹੀ ਖਤਮ ਕਰਨ 'ਚ ਮਦਦ ਕਰਦਾ ਹੈ। ਗ੍ਰਾਫਿਕਸ ਲਈ ਮੀ ਨੋਟਬੁੱਕ ਯਕੀਨਨ ਤੌਰ 'ਤੇ ਗੇਮਰਸ ਨੂੰ ਪ੍ਰਭਾਵਿਤ ਨਹੀਂ ਕਰੇਗਾ। ਚੀਨ 'ਚ ਇਸ ਨੋਟਬੁੱਕ ਦੇ ਸਾਰੇ ਵੇਰੀਐਂਟਸ 2 ਜੀ ਬੀ VRAM ਵਾਲੇ NVIDIA GeForce MX110 ਜੀ. ਪੀ. ਯੂ. ਦੇ ਨਾਲ ਆਉਂਦੇ ਹਨ। Maxwell GM108 ਚਿਪ 'ਤੇ ਆਧਾਰਿਤ ਇਹ ਜੀ. ਪੀ. ਯੂਨੋ ਨੋਟਬੁਕਸ ਦੇ ਲਈ ਇਕ ਐਂਟਰੀ ਲੈਵਲ ਪੇਸ਼ਕਸ ਹੈ।
ਹੋਰ ਫੀਚਰਸ-
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਨਿਊਮੈਰਿਕ ਪੈਡ ਦੇ ਨਾਲ ਫੁਲ ਸਾਈਜ਼ਡ ਕੀਬੋਰਡ, 1.5 ਮਿ. ਮੀ. ਕੀਸਟ੍ਰੋਕਸ ਅਤੇ ਬ੍ਰਾਊਜ਼ਰ ਐਪ ਨੂੰ ਖੋਲਣ ਦੇ ਲਈ ਇਕ ਡੈਡੀਕੇਟਿਡ ਬਟਨ ਦਿੱਤਾ ਗਿਆ ਹੈ।
ਕੁਨੈਕਟੀਵਿਟੀ-
ਕੁਨੈਕਟੀਵਿਟੀ ਦੇ ਲਈ ਮੀ ਨੋਟਬੁਕ 'ਚ 3ਇਨ 1 ਕਾਰਡ ਰੀਡਰ , 1 ਯੂ. ਐੱਸ. ਬੀ 2.0, 1 ਗੀਗਾਬਿਟ ਇੰਥਰਾਂਨੈੱਟ ਪੋਰਟ, 1 ਐੱਚ. ਡੀ. ਐੱਮ. ਆਈ. ਪੋਰਟ, 2 ਯੂ. ਐੱਸ. ਬੀ. ਪੋਰਟ ਅਤੇ ਹੈੱਡਫੋਨ ਜੈੱਕ ਮੌਜੂਦ ਹਨ। ਡਾਲਬੀ ਆਡੀਓ ਦੇ ਲਈ ਵਰਚੂਅਲ ਸਰਾਊਂਡ ਸਾਊਂਡ ਤਕਨੀਕ ਦੀ ਸਪੋਰਟ ਦੇ ਨਾਲ, ਨੋਟਬੁੱਕ 'ਚ 3ਡਬਲਿਊ ਦੇ ਦੋ ਸਟੀਰਿਓ ਸਪੀਕਰ ਮੌਜੂਦ ਹਨ। ਸਾਫਟਵੇਅਰ ਦੇ ਲਈ ਇਹ ਨੋਟਬੁੱਕ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਚੱਲਦੀ ਹੈ ਅਤੇ ਇਸ 'ਚ ਮਾਈਕ੍ਰੋ-ਸਾਫਟ ਆਫਿਸ ਪ੍ਰੀ-ਇੰਸਟਾਲਡ ਹੈ।
ਕੀਮਤ ਅਤੇ ਉਪਲੱਬਧਤਾ-
ਨਵੀਂ ਮੀ ਨੋਟਬੁੱਕ ਚੀਨ 'ਚ ਹੁਣ ਪ੍ਰੀ-ਆਰਡਰ ਲਈ ਉਪਲੱਬਧ ਹੈ। ਨੋਟਬੁੱਕ ਦੇ ਬੇਸ ਵੇਰੀਐਂਟ ਦੀ ਕੀਮਤ 3,999 ਯੂਆਨ (ਲਗਭਗ 40,800 ਰੁਪਏ) ਜਿਸ 'ਚ 8th ਜਨਰੇਸ਼ਨ ਇੰਟੇਲ ਕੋਰ i5 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਮੌਜੂਦ ਹੈ। ਮਿਡ ਵੇਰੀਐਂਟ ਦੀ ਕੀਮਤ 4,499 ਯੂਆਨ (ਲਗਭਗ 45,900 ਰੁਪਏ) ਹੈ, ਜਿਸ 'ਚ 8 ਜੀ. ਬੀ. ਰੈਮ ਦੇ ਨਾਲ ਬਾਕੀ ਕੋਨਫਿੰਗਰੇਸ਼ਨ ਬੇਸ ਮਾਡਲ ਦੇ ਬਰਾਬਰ ਹੈ। ਟਾਪ ਐਂਡ ਮਾਡਲ 'ਚ 8ਵੀਂ ਜਨਰੇਸ਼ਨ ਦਾ ਇੰਟੇਲ ਕੋਰ i7 ਪ੍ਰੋਸੈਸਰ ਅਤੇ 8ਜੀ. ਬੀ. ਰੈਮ ਦੇਖਣ ਨੂੰ ਮਿਲੇਗੀ। ਇਸ ਟਾਪ ਵੇਰੀਐਂਟ ਦੀ ਕੀਮਤ 4,999 ਯੂਆਨ (ਲਗਭਗ 51,000 ਰੁਪਏ) ਹੈ। ਇਨ੍ਹਾਂ ਤਿੰਨਾਂ ਮਾਡਲਾਂ 'ਚ ਬਰਾਬਰ ਰੂਪ 'ਚ 128 ਜੀ. ਬੀ. ਦੀ ਸਾਲਿਡ ਸਟੇਟ ਡਰਾਈਵ (SSD), 1ਟੀ. ਬੀ. ਦੀ ਹਾਰਡ ਡਿਸਕ ਡਰਾਈਵ ਅਤੇ GeForce MX110 ਜੀ. ਪੀ. ਯੂ. ਸ਼ਾਮਿਲ ਹੈ। ਯੂਜ਼ਰਸ ਮੀ ਨੋਟਬੁੱਕ ਨੂੰ ਡੀਪ ਗ੍ਰੇ ਅਤੇ ਵਾਈਟ ਕਲਰਸ 'ਚ ਖਰੀਦ ਸਕਣਗੇ।