Kia ਨੇ ਭਾਰਤ ’ਚ ਲਾਂਚ ਕੀਤੀ ਸ਼ਾਨਦਾਰ SUV Sonet, ਜਾਣੋ ਕੀਮਤ ਤੇ ਖੂਬੀਆਂ

09/18/2020 5:18:03 PM

ਗੈਜੇਟ ਡੈਸਕ– ਕੀਆ ਮੋਟਰਸ ਇੰਡੀਆ ਨੇ ਭਾਰਤ ’ਚ ਆਪਣੀ ਤੀਜੀ ਕਾਰ ਕੀਆ ਸੋਨੇਟ ਲਾਂਚ ਕਰ ਦਿੱਤੀ ਹੈ। ਕਾਰ ਦੇ ਬੇਸ ਮਾਡਲ (1.2 ਲੀਟਰ ਇੰਜਣ ਨਾਲ HTE) ਦੀ ਕੀਮਤ 6.71 ਲੱਖ ਰੁਪਏ ਅਤੇ ਟਾਪ ਮਾਡਲ (GTX+) ਦੀ ਕੀਮਤ 11.99 ਲੱਖ ਰੁਪਏ ਰੱਖੀ ਗਈ ਹੈ। ਇਹ ਸ਼ੁਰੂਆਤੀ ਕੀਮਤਾਂ ਹਨ। ਇਹ ਇਕ ਸਬ-4 ਮੀਟਰ (4 ਮੀਟਰ ਤੋਂ ਛੋਟੀ) ਕੰਪੈਕਟ ਐੱਸ.ਯੂ.ਵੀ. ਹੈ, ਜਿਸ ਦੀ ਝਲਕ ਕੰਪਨੀ ਪਿਛਲੇ ਮਹੀਨੇ ਵਿਖਾ ਚੁੱਕੀ ਹੈ। ਕੰਪਨੀ ਨੇ ਇਸ ਦੇ ਡਿਜ਼ਾਇਨ ਅਤੇ ਫੀਚਰਜ਼ ਦੀ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ।ਅੱਜ ਸਿਰਫ ਇਸ ਦੀਆਂ ਕੀਮਤਾਂ ਦਾ ਐਲਾਨ ਕੀਤਾ ਗਿਆ ਹੈ। ਕੀਆ ਸੋਨੇਟ ਦਾ ਸਿੱਧਾ ਮੁਕਾਬਲਾ Maruti Suzuki Vitara Brezza, Hyundai Venue, Tata Nexon, Mahindra XUV300 ਅਤੇ Ford EcoSport ਵਰਗੀਆਂ ਕਾਰਾਂ ਨਾਲ ਹੈ। 

Kia Sonet ਦੇ ਮਾਡਲ
ਕੀਆ ਸੋਨੇਟ ਦੋ ਟ੍ਰਿਮਸ ’ਚ ਆਉਂਦੀ ਹੈ- Tech Line ਅਤੇ GT Line. ਟੈੱਕ ਲਾਈਨ ਟ੍ਰਿਮਸ 5 ਮਾਡਲਾਂ- HTE, HTK, HTK+, HTX ਅਤੇ HTX+ ’ਚ ਆਉਂਦੀ ਹੈ। ਉਥੇ ਹੀ ਜੀ.ਟੀ. ਲਾਈਨ ਟ੍ਰਿਮਸ ਇਕ ਹੀ ਮਾਡਲ GTX+ ’ਚ ਆਉਂਦੀ ਹੈ। ਇਹ ਕਾਰ ਤੁਹਾਨੂੰ 11 ਰੰਗਾਂ ’ਚ ਮਿਲਦੀ ਹੈ ਜਿਸ ਵਿਚ 8 ਮੋਨੋਟੋਨ ਅਤੇ 3 ਡਿਊਲ ਟੋਨ ਰੰਗ ਹਨ। 

PunjabKesari

ਇੰਜਣ, ਪਾਵਰ ਅਤੇ ਟ੍ਰਾਂਸਮਿਸ਼ਨ
ਕੀਆ ਸੋਨੇਟ ’ਚ ਤੁਹਾਨੂੰ 3 ਇੰਜਣ ਆਪਸ਼ਨ ਮਿਲਦੇ ਹਨ, ਜੋ 1.2-ਲੀਟਰ ਪੈਟਰੋਲ, 1.5-ਲੀਟਰ CRDi ਡੀਜ਼ਲ ਇੰਜਣ ਅਤੇ 1.0-ਲੀਟਰ ਟਰਬੋ-GDI ਪੈਟਰੋਲ ਇੰਜਣ ਹਨ। 1.2 ਲੀਟਰ ਪੈਟਰੋਲ ਇੰਜਣ ਸਿਰਫ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਹੀ ਆਉਂਦਾ ਹੈ ਅਤੇ 83PS ਦੀ ਪਾਵਰ ਜਨਰੇਟ ਕਰਦਾ ਹੈ। ਉਥੇ ਹੀ 1.5 ਲੀਟਰ ਡੀਜ਼ਲ ਇੰਜਣ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਅਤੇ ਫਰਸਟ ਇਨ ਸੈਗਮੈਂਟ 6 ਸਪੀਡ ਐਡਵਾਂਸ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਆਉਂਦਾ ਹੈ। ਮੈਨੁਅਲ ਟ੍ਰਾਂਸਮਿਸ਼ਨ ’ਚ ਇਹ 100 PS ਦੀ ਪਾਵਰ ਅਤੇ ਆਟੋਮੈਟਿਕ ’ਚ 115 PS ਦੀ ਪਾਵਰ ਦਿੰਦਾ ਹੈ। ਉਥੇ ਹੀ 1.0 ਲੀਟਰ ਟਰਬੋ GDi ਇੰਜਣ 120 PS ਦੀ ਪਾਵਰ ਅਤੇ 7-ਸਪੀਡ DCT ਅਤੇ 6 ਸਪੀਡ iMT ਟ੍ਰਾਂਸਮਿਸ਼ਨ ’ਚ ਆਉਂਦਾ ਹੈ। 

PunjabKesari

24 ਫਰਸਟ ਇਨ ਸੈਗਮੈਂਟ ਫੀਚਰਜ਼
ਕੀਆ ਸੋਨੇਟ ’ਚ 24 ਫੀਚਰਜ਼ ਅਜਿਹੇ ਹਨ ਜੋ ਇਸ ਸੈਗਮੈਂਟ ’ਚ ਪਹਿਲੀ ਵਾਰ ਦਿੱਤੇ ਜਾ ਰਹੇ ਹਨ। ਇਸ ਵਿਚ 10.25-ਇੰਚ ਦੇ ਇੰਫੋਟੇਨਮੈਂਟ ਸਿਸਟਮ, ਡੀਜ਼ਲ ਆਟੋਮੈਟਿਕ ਮਾਡਲ, ਮੈਨੁਅਲ ਟ੍ਰਾਂਸਮਿਸ਼ਨ ’ਚ ਵੀ ਸਮਾਰਟ ਕੀਅ ਰਿਮੋਟ ਇੰਜਣ ਸਟਾਰਟ, ਵਾਇਰਸ ਪ੍ਰੋਟੈਕਸ਼ਨ ਵਾਲਾ ਸਮਾਰਟ ਏਅਰ ਪਿਊਰੀਫਾਇਰ ਅਤੇ ਡਰਾਈਵਰ ਤੇ ਕੋ-ਪੈਸੇਂਜਰ ਵੈਂਟੀਲੇਟਿਡ ਸੀਟਾਂ ਵਰਗੇ ਫੀਚਰਜ਼ ਸ਼ਾਮਲ ਹਨ। 

ਜੇਕਰ ਐਕਸਟੀਰੀਅਰ ਦੀ ਗੱਲ ਕਰੀਏ ਤਾਂ ਕਾਰ ’ਚ ਸਿਗਨੇਚਰ ‘ਟਾਈਗਰ ਨੋਜ਼’ ਗਰਿੱਲ, ਐੱਲ.ਈ.ਡੀ. ਹੈੱਡਲੈਂਪ, ਹਾਰਟਬੀਟ ਐੱਲ.ਈ.ਡੀ. ਡੀ.ਆਰ.ਐੱਲ., ਹਾਰਟਬੀਟ ਐੱਲ.ਈ.ਡੀ. ਡੀ.ਆਰ.ਐੱਲ. ਅਤੇ 16 ਇੰਚ ਦੇ ਕ੍ਰਿਸਟਲ ਕੱਟ ਅਲੌਏ ਵ੍ਹੀਲਜ਼ ਮਿਲਦੇ ਹਨ। ਕਾਰ ਦੀ ਲੰਬਾਈ 3995 ਮਿਲੀਮੀਟਰ, ਚੌੜਾਈ 1790 ਮਿਲੀਮੀਟਰ ਅਤੇ ਵ੍ਹੀਲਬੇਸ 2500 ਮਿਲੀਮੀਟਰ ਦਾ ਹੈ। 

PunjabKesari

ਇੰਟੀਰੀਅਰ
ਇੰਟੀਰੀਅਰ ’ਚ ਵੱਡੀ ਟੱਚਸਕਰੀਨ ਨਾਲ ਵਰਟਿਕਲ ਏ.ਸੀ. ਵੈਂਟਸ, 4.2 ਇੰਚ ਦਾ ਇੰਸਟਰੂਮੈਂਟ ਕਲੱਸਟਰ, 3-ਸਪੋਕ ਸਟੀਅਰਿੰਗ ਵ੍ਹੀਲ, ਕਰੂਜ਼ ਕੰਟਰੋਲ, ਇੰਜਣ ਸਟਾਰਟ/ਸਟਾਪ ਬਟਨ, ਫਰੰਟ ਪਾਰਕਿੰਗ ਸੈਂਸਰ, ਟ੍ਰੈਕਸ਼ਨ ਕੰਟਰੋਲ ਅਤੇ 7-ਸਪੀਕਰ ਬੌਸ ਆਡੀਓ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਾਈਟ ਅਡਜਸਟਮੈਂਟ ਲਈ ਡਰਾਈਵਰ ਸੀਟ, ਵਾਇਰਲੈੱਸ ਚਾਰਜਿੰਗ, ਸਨਰੂਫ ਵਰਗੇ ਫੀਚਰਜ਼ ਮਿਲ ਜਾਂਦੇ ਹਨ। ਸੇਫਟੀ ਲਈ ਇਸ ਵਿਚ 6 ਏਅਰਬੈਗ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ, ABS with EBD, ਬ੍ਰੇਕ ਅਸਿਸਟ, ਟਾਇਰ ਪ੍ਰੈਸ਼ਰ ਮਾਨਿਟਰ, ਪ੍ਰਾਜੈਕਟਰ ਹੈੱਡਲੈਂਪ ਅਤੇ ਆਟੋ ਹੈੱਡਲੈਂਪ ਵਰਗੇ ਫੀਚਰਜ਼ ਮਿਲ ਜਾਂਦੇ ਹਨ। 

PunjabKesari

ਬੁਕਿੰਗ 25 ਹਜ਼ਾਰ ਤੋਂ ਪਾਰ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕਾਰ ਨੂੰ ਹੁਣ ਤਕ 25 ਹਜ਼ਾਰ ਬੁਕਿੰਗਸ ਮਿਲ ਚੁੱਕੀਆਂ ਹਨ ਅਤੇ ਹਰ ਦਿਨ 1000 ਤੋਂ ਜ਼ਿਆਦਾ ਬੁਕਿੰਗ ਮਿਲ ਰਹੀ ਹੈ। ਕੰਪਨੀ ਦਾ ਟੀਚਾ ਪਹਿਲੇ ਹੀ ਸਾਲ ’ਚ 1 ਲੱਖ ਇਕਾਈਆਂ ਭਾਰਤ ’ਚ ਵੇਚਣ ਅਤੇ 50 ਹਜ਼ਾਰ ਇਕਾਈਆਂ ਐਕਸਪੋਰਟ ਕਰਨ ਦਾ ਹੈ। 


Rakesh

Content Editor

Related News