ਤੇਜ਼ ਰਫ਼ਤਾਰ SUV ਦਾ ਕਹਿਰ, ਮਸ਼ਹੂਰ ਕਚੌਰੀ ਦੀ ਦੁਕਾਨ ''ਚ ਜਾ ਵੜੀ ਕਾਰ, 6 ਲੋਕਾਂ ਨੂੰ ਕੁਚਲਿਆ

04/02/2024 5:42:55 PM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ। ਇੱਥੇ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਤੇਜ਼ ਰਫ਼ਤਾਰ SUV ਇਕ ਮਸ਼ਹੂਰ ਕਚੌਰੀ ਦੀ ਦੁਕਾਨ 'ਚ ਜਾ ਵੜੀ। ਜਿਸ ਕਾਰਨ ਦੁਕਾਨ ਦੇ ਕਾਮੇ ਸਮੇਤ 6 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਰਾਜਪੁਰ ਰੋਡ 'ਤੇ ਫਤਿਹਚੰਦ ਕਚੌਰੀ ਦੀ ਦੁਕਾਨ 'ਤੇ ਵਾਪਰੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਉੱਤਰੀ) ਐਮ.ਕੇ. ਮੀਨਾ ਨੇ ਦੱਸਿਆ ਕਿ ਕਾਰ ਡਰਾਈਵਰ ਦੀ ਪਛਾਣ ਕਾਰੋਬਾਰੀ ਪਰਾਗ ਮੈਣੀ ਵਾਸੀ ਸੈਕਟਰ 79, ਨੋਇਡਾ ਵਜੋਂ ਹੋਈ ਹੈ। ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਅਤੇ ਗੱਡੀ ਵੀ ਜ਼ਬਤ ਕਰ ਲਈ ਗਈ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਤਿਹਾੜ ਜੇਲ੍ਹ 'ਚ ਬੇਚੈਨੀ ਭਰੀ ਲੰਘੀ ਰਾਤ; ਸ਼ੂਗਰ ਦਾ ਪੱਧਰ ਡਿੱਗਿਆ, 6 ਲੋਕਾਂ ਨੂੰ ਮਿਲਣ ਦੀ ਮੰਗੀ ਇਜਾਜ਼ਤ

ਘਟਨਾ ਦੀ ਸੀ. ਸੀ. ਟੀ. ਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਇਕ ਚਿੱਟੇ ਰੰਗ ਦੀ 'ਮਰਸੀਡੀਜ਼-ਬੈਂਜ਼' ਕਾਰ ਦੁਕਾਨ ਦੇ ਬਾਹਰ ਖੜ੍ਹੇ ਕੁਝ ਲੋਕਾਂ ਨੂੰ ਟੱਕਰ ਮਾਰਦੀ ਦਿਖਾਈ ਦੇ ਰਹੀ ਹੈ। ਇਸ ਦੇ ਕੁਝ ਸਕਿੰਟਾਂ ਬਾਅਦ ਕਾਰ ਕੰਧ ਨਾਲ ਟਕਰਾ ਗਈ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੈਨੀ ਆਪਣੀ ਪਤਨੀ ਨਾਲ ਦੁਕਾਨ 'ਤੇ ਕਚੌਰੀ ਖਾਣ ਆਇਆ ਸੀ। ਅਧਿਕਾਰੀ ਨੇ ਕਿਹਾ ਕਿ ਦੁਕਾਨ ਦੇ ਬਾਹਰ ਆਪਣੀ ਕਾਰ ਪਾਰਕ ਕਰਦੇ ਸਮੇਂ ਗਲਤੀ ਨਾਲ 'ਬ੍ਰੇਕ' ਦੀ ਬਜਾਏ 'ਐਕਸੀਲੇਟਰ' ਦਬਾ ਦਿੱਤਾ, ਜਿਸ ਕਾਰਨ ਉਹ ਵਾਹਨ ਦਾ ਕੰਟਰੋਲ ਗੁਆ ਬੈਠਾ।

ਇਹ ਵੀ ਪੜ੍ਹੋ-  ਆਬਕਾਰੀ ਨੀਤੀ ਮਾਮਲਾ: 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਰਹਿਣਗੇ ਕੇਜਰੀਵਾਲ

DCP ਮੀਣਾ ਨੇ ਕਿਹਾ ਕਿ ਮੁਢਲੀ ਡਾਕਟਰੀ ਜਾਂਚ ਮੁਤਾਬਕ ਡਰਾਈਵਰ ਸ਼ਰਾਬੀ ਨਹੀਂ ਸੀ। ਹਾਲਾਂਕਿ ਉਸ ਦੇ ਖੂਨ ਦੇ ਨਮੂਨੇ ਨੂੰ ਹੋਰ ਵਿਸ਼ਲੇਸ਼ਣ ਲਈ ਸੁਰੱਖਿਅਤ ਰੱਖਿਆ ਗਿਆ ਹੈ। ਜਾਂਚ ਅਜੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਲਾਈਨ ਸਥਿਤ ਤੀਰਥ ਰਾਮ ਸ਼ਾਹ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਹੱਡੀ ਟੁੱਟ ਗਈਆਂ ਹਨ। ਪੁਲਸ ਨੇ IPC ਦੀ ਧਾਰਾ 279 (ਲਾਪਰਵਾਹੀ ਨਾਲ ਡਰਾਈਵਿੰਗ) ਅਤੇ 337 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਕੇ ਨੁਕਸਾਨ ਪਹੁੰਚਾਉਣ) ਦੇ ਤਹਿਤ ਸਿਵਲ ਲਾਈਨ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਦੋਸਤ ਨੂੰ 'ਅਪ੍ਰੈਲ ਫੂਲ' ਬਣਾਉਣ ਦੇ ਚੱਕਰ 'ਚ ਗਈ 18 ਸਾਲਾ ਵਿਦਿਆਰਥੀ ਦੀ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News