21.95 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਜੀਪ ਕੰਪਾਸ ਨਾਈਟ ਈਗਲ ਭਾਰਤ ’ਚ ਲਾਂਚ
Friday, Apr 22, 2022 - 04:34 PM (IST)
ਆਟੋ ਡੈਸਕ– ਜੀਪ ਇੰਡੀਆ ਨੇ ਕੰਪਾਸ ਨਾਈਟ ਈਗਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਨਵੀਂ ਕੰਪਾਸ ਐੱਸ.ਯੂ.ਵੀ. ’ਤੇ ਆਧਾਰਿਤ ਨਾਈਟ ਈਗਲ ਨੂੰ 21.95 ਲੱਖ ਰੁਪਏ ਦੀ ਕੀਮਤ ’ਤੇ ਬਾਜ਼ਾਰ ’ਚ ਉਤਾਰਿਆ ਗਿਆ ਹੈ। ਨਵੀਂ ਕੰਪਾਸ ਐੱਸ.ਯੂ.ਵੀ. ’ਤੇ ਆਧਾਰਿਤ ਨਾਈਟ ਈਗਲ ‘ਬਲੈਕ’ ਥੀਮ ’ਤੇ ਆਉਂਦੀ ਹੈ।
ਜੀਪ ਬ੍ਰਾਂਡ ਇੰਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਜੀਪ ਕੰਪਾਸ ਦਾ ਨਾਈਟ ਈਗਲ ਟ੍ਰਿਮ ਮਾਡਲ 21.95 ਲੱਖ ਰੁਪਏ ਤੋਂ ਸ਼ੁਰੂ ਕੀਤਾ ਗਿਆ ਹੈ। ਇਕ ਬਿਆਨ ’ਚ ਕੰਪਨੀ ਨੇ ਕਿਹਾ ਕਿ ਜੀਪ ਕੰਪਾਸ ਪੋਰਟਫੋਲੀਓ ਦੀ ਮਜਬੂਤ ਮੰਗ ਨੂੰ ਵੇਖਦੇ ਹੋਏ ਕੰਪਾਸ ਨਾਈਟ ਈਗਲ ਦਾ ਇਹ ਵੈਰੀਐਂਟ ਲਾਂਚ ਕੀਤਾ ਗਿਆ ਹੈ। ਖਾਸ ਕਰਕੇ ਟ੍ਰੇਲਹਾਕ ਵੇਰੀਐਂਟ ਲਈ, ਜਿਸ ਦਾ ਵੇਟਿੰਗ ਪੀਰੀਅਰ ਹੁਣ ਲਗਭਗ ਚਾਰ ਮਹੀਨੇ ਹੋ ਗਿਆ ਹੈ।
ਕੰਪਨੀ ਦੇ ਮੁਖੀ ਨਿਪੁਨ ਜੇ ਮਹਾਜਨ ਨੇ ਕਿਹਾ ਕਿ ਫਰਵਰੀ 2022 ’ਚ ਲਾਂਚ ਹੋਣ ਤੋਂ ਬਾਅਦ ਜੀਪ ਕੰਪਾਸ ਐੱਸ.ਯੂ.ਵੀ. ਦੇ ਟ੍ਰੇਲ ਰੇਟਿਡ ਟ੍ਰਿਮ ਨੂੰ ਦੇਸ਼ ’ਚ ਗਾਹਕਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲੀ। ਇਸਤੋਂ ਪਹਿਲੇ ਬੈਚ ਦੀਆਂ ਸਾਰੀਆਂ ਇਕਾਈਆਂ ਦੋ ਮਹੀਨਿਆਂ ਦੇ ਅੰਦਰ ਪੂਰੀ ਤਰ੍ਹਾਂ ਵਿਕ ਗਈਆਂ ਅਤੇ ਅਸੀਂ ਨਾਈਟ ਈਗਲ ਲਈ ਵੀ ਇਸੇ ਤਰ੍ਹਾਂ ਦੇ ਉਤਸ਼ਾਹ ਨੂੰ ਵੇਖਣ ਦੀ ਉਮੀਦ ਕਰਦੇ ਹਾਂ।
ਇਸ ਐੱਸ.ਯੂ.ਵੀ. ’ਚ ਗਲਾਸ ਬਲੈਕ ਰੈਡੀਏਟਰ ਗਰਿੱਲ, 18 ਇੰਚ ਦੇ ਅਲੌਏ ਵ੍ਹੀਲ ਅਤੇ ਰੂਫ ਰੇਲਸ ਹਨ। ਕੰਪਾਸ ਨਾਈਟ ਈਗਲ ’ਚ ਅੰਦਰਲੇ ਪਾਸੇ ਆਲ-ਬਲੈਕ ਟ੍ਰਿਮ ਅਤੇ 10.1 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, 7 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, 2 ਜੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਹਿੱਲ ਸਟਾਰਟ ਅਸਿਸਟ ਵਰਗੇ ਸੇਫਟੀ ਫੀਚਰਜ਼ ਸ਼ਾਮਲ ਹਨ।
ਕੰਪਾਸ ਨਾਈਟ ਈਗਲ ਐਡੀਸ਼ਨ ਨੂੰ 1.4 ਲੀਟਰ ਮਲਟੀਏਅਰ ਟਰਬੋ ਪੈਟਰੋਲ ਅਤੇ 2.0 ਲੀਟਰ ਮਲਟੀਜੈੱਟ ਟਰਬੋ ਡੀਜ਼ਲ ਇੰਜਣ ’ਚ ਪੇਸ਼ ਕੀਤਾ ਗਿਆ ਹੈ। ਪੈਟਰੋਲ ਇੰਜਣ 7-ਸਪੀਡ ਆਟੋਮੈਟਿਕ ਅਤੇ ਡੀਜ਼ਲ ਇੰਜਣ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਹੈ।