ਜੀਪ ਸਵਾਰ ਦੀ ਤੇਜ਼ ਰਫ਼ਤਾਰੀ ਨੇ ਲਈ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ, ਇਲਾਜ ਦੌਰਾਨ ਤੋੜ ਗਿਆ ਦਮ

Thursday, Feb 12, 2026 - 09:58 AM (IST)

ਜੀਪ ਸਵਾਰ ਦੀ ਤੇਜ਼ ਰਫ਼ਤਾਰੀ ਨੇ ਲਈ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ, ਇਲਾਜ ਦੌਰਾਨ ਤੋੜ ਗਿਆ ਦਮ

ਲੁਧਿਆਣਾ (ਗੌਤਮ) : ਸਰਾਭਾ ਨਗਰ ਕਿਪਸ ਮਾਰਕੀਟ ਦੇ ਕੋਲ ਮੋਟਰਸਾਈਕਲ ’ਤੇ ਜਾ ਰਹੇ 2 ਨੌਜਵਾਨਾਂ ਨੂੰ ਤੇਜ਼ ਰਫਤਾਰ ਜਾ ਰਹੇ ਜੀਪ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ। ਪਤਾ ਲੱਗਦੇ ਹੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਜੀਪ ਨੂੰ ਜ਼ਬਤ ਕਰ ਕੇ ਚਾਲਕ ਖਿਲਾਫ ਕੇਸ ਦਰਜ ਕਰ ਲਿਆ। ਪੁਲਸ ਨੇ ਧਰਮਪੁਰਾ ਦੇ ਰਹਿਣ ਵਾਲੇ ਰੋਹਿਤ ਕੁਮਾਰ ਦੇ ਬਿਆਨ ’ਤੇ ਗੁਰਦੇਵ ਨਗਰ ਦੇ ਰਹਿਣ ਵਾਲੇ ਸ਼ਿਵਾ ਸਚਦੇਵਾ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਰਿਵਾਰ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, ਕਿਹਾ- 'ਤੰਗ ਕਰ ਰਹੀ ਪੰਜਾਬ ਪੁਲਸ'

ਪੁਲਸ ਨੂੰ ਦਿੱਤੇ ਬਿਆਨਾਂ ’ਚ ਰੋਹਿਤ ਨੇ ਦੱਸਿਆ ਕਿ ਉਸ ਦਾ ਬੇਟਾ ਲਕਸ਼ੇ ਆਪਣੇ ਦੋਸਤ ਸਕਸ਼ਮ ਦੇ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਸਰਾਭਾ ਨਗਰ ਦੇ ਕੋਲ ਜਦੋਂ ਉਹ ਕਿਪਸ ਮਾਰਕੀਟ ਤੋਂ ਗੁਰੂ ਨਾਨਕ ਪਬਲਿਕ ਸਕੂਲ ਵਾਲੀ ਸੜਕ ’ਤੇ ਆ ਰਹੇ ਸਨ ਤਾਂ ਸ਼ਿਵਾ ਸਚਦੇਵਾ ਨੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਜੀਪ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਡਿੱਗ ਗਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਇਲਾਜ ਦੌਰਾਨ ਉਸ ਦੇ ਬੇਟੇ ਲਕਸ਼ੇ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Sandeep Kumar

Content Editor

Related News