Jaguar XE ਦੇ ਪੈਟਰੋਲ ਵੇਰਿਅੰਟ ਦੀ ਕੀਮਤ ''ਚ ਹੋਈ ਕਟੌਤੀ

05/26/2017 4:23:11 PM

ਜਲੰਧਰ- ਟਾਟਾ ਮੋਟਰਸ ਦੇ ਮਲਕੀਅਤ ਵਾਲੀ ਕੰਪਨੀ ਜੈਗੁਆਰ ਨੇ X5 ਪੈਟਰੋਲ ਵੇਰਿਅੰਟ ਦੀਆਂ ਕੀਮਤਾਂ ''ਚ ਕਟੌਤੀ ਕੀਤੀ ਹੈ। ਕੰਪਨੀ ਨੇ X5 ਦੀ ਕੀਮਤ 2.65 ਲੱਖ ਰੁਪਏ ਘੱਟ ਕੀਤੀ ਹੈ। ਕੀਮਤ ਘੱਟ ਹੋਣ ਦੀ ਵਜ੍ਹਾ ਨਾਲ ਇਸ ਦਾ ਪਟਰੋਲ ਵੇਰਿਏੰਟ ਹਾਲ ਹੀ ''ਚ ਲਾਂਚ ਹੋਈ ਡੀਜ਼ਲ ਵੇਰਿਅੰਟ ਦੀ ਤੁਲਣਾ ''ਚ ਹੋਰ ਵੀ ਸਸਤਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇ ''ਚ 1.1 ਲੱਖ ਰੁਪਏ ਦਾ ਅੰਤਰ ਸੀ।

ਨਵੀਂ ਕੀਮਤ
ਜੈਗੁਆਰ ਐਕਸ. ਈ ਪੈਟਰੋਲ ਦੇ ਪਿਯੋਰ, ਪ੍ਰੇਸਟਿਜ਼ ਅਤੇ ਪੋਰਟਫੋਲੀਓ ਵੇਰਿਅੰਟ ਦੀ ਕੀਮਤ ਪਹਿਲਾਂ ਕਰੀਬ ਕਰੀਬ 39.9 ਲੱਖ, 43.69 ਲੱਖ ਅਤੇ 47.99 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਸੀ ਜੋ ਹੁਣ ਕਰੀਬ ਕਰੀਬ 37.25 ਲੱਖ, 41.04 ਲੱਖ ਅਤੇ 45.34 ਲੱਖ ਰੁਪਏ ਹੋ ਗਈਆਂ ਹਨ।

ਪਾਵਰ ਸਪੈਸੀਫਿਕੇਸ਼ਨ :
ਐਕਸ. ਈ ਪੈਟਰੋਲ ''ਚ 2.0 ਲਿਟਰ ਦਾ 4-ਸਿਲੰਡਰ ਇੰਜਣ ਲਗਾ ਹੈ, ਜੋ 200 ਪੀ. ਐੱਸ ਦੀ ਪਾਵਰ ਅਤੇ 320 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਇਹ ਇੰਜਣ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਹੈ, ਜੋ ਪਿਛਲੇ ਪਹੀਆਂ ''ਤੇ ਪਾਵਰ ਸਪਲਾਈ ਕਰਦਾ ਹੈ। 0 ਤੋਂ 100 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਫੜਨ ''ਚ ਇਸ ਨੂੰ 7.7 ਸੈਕਿੰਡ ਦਾ ਸਮੇਂ ਲਗਦਾ ਹੈ, ਇਸ ਦੀ ਟਾਪ ਸਪੀਡ 237 ਕਿ. ਮੀ ਪ੍ਰਤੀ ਘੰਟਾ ਹੈ।


Related News