ਦਿੱਲੀ ’ਚ ਤੇਜ਼ ਰਫਤਾਰ ਜੈਗੁਆਰ ਕਾਰ ਨੇ 3 ਵਾਹਨਾਂ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਜ਼ਖ਼ਮੀ

Monday, Apr 29, 2024 - 12:55 PM (IST)

ਦਿੱਲੀ ’ਚ ਤੇਜ਼ ਰਫਤਾਰ ਜੈਗੁਆਰ ਕਾਰ ਨੇ 3 ਵਾਹਨਾਂ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਜ਼ਖ਼ਮੀ

ਨਵੀਂ ਦਿੱਲੀ- ਦਿੱਲੀ ਵਿਚ ਇਕ ਤੇਜ਼ ਰਫ਼ਤਾਰ ਜੈਗੁਆਰ ਕਾਰ ਨੇ 3 ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 3 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਇਹ ਹਾਦਸਾ ਦੱਖਣੀ-ਪੱਛਮੀ ਦਿੱਲੀ ਦੇ ਧੌਲਾਕੂੰਆਂ ਇਲਾਕੇ ’ਚ ਤੜਕੇ 4 : 55 ਵਜੇ ਉਸ ਸਮੇਂ ਵਾਪਰਿਆ, ਜਦੋਂ ਇਕ ਕਾਰ (ਜੈਗੁਆਰ) ਨੇ ਕੈਬ ਅਤੇ ਦੋ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕਈ ਲੋਕ ਜ਼ਖ਼ਮੀ ਹੋ ਗਏ।

ਪੁਲਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੱਛਮੀ) ਰੋਹਿਤ ਮੀਣਾ ਨੇ ਕਿਹਾ ਕਿ ਅਸੀਂ ਕਾਰ (ਜੈਗੁਆਰ) ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸੌਰਭ ਪਾਹਵਾ (23) ਵਜੋਂ ਹੋਈ ਹੈ। ਉਹ ਰੋਹਿਣੀ ਵਿਖੇ ਇਕ ਕਾਲਜ ’ਚ ਬੀ. ਬੀ. ਏ. ਦਾ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ’ਚ ਜ਼ਖਮੀ 3 ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ।


author

Rakesh

Content Editor

Related News