ਐਤਕੀਂ ਚਮਕੇਗਾ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’! ਪ੍ਰਾਈਵੇਟ ਖ਼ਰੀਦ ਵਧਣ ਨਾਲ ਸਰਕਾਰੀ ਭਾਅ ਤੋਂ ਉੱਪਰ ਜਾਵੇਗੀ ਕੀਮਤ
Monday, Apr 08, 2024 - 03:05 PM (IST)
ਚੰਡੀਗੜ੍ਹ: ਇਸ ਵਾਰ ਬਾਜ਼ਾਰ ਵਿਚ ਕਿਸਾਨਾਂ ਦਾ 'ਸੋਨਾ' ਚਮਕਣ ਦੀ ਉਮੀਦ ਹੈ। ਇਸ ਵਾਰ ਕਣਕ ਦੀ ਪ੍ਰਾਈਵੇਟ ਖਰਦੀ ਦੋਗੁਣਾ ਤੋਂ ਵੀ ਵੱਧ ਹੋਣ ਦੀ ਆਸ ਹੈ, ਉੱਥੇ ਹੀ ਕੇਂਦਰ ਦੇ ਅਨਾਜ ਦਾ ਸਟਾਕ ਵੀ ਘਟਿਆ ਹੈ। ਪੰਜਾਬ ਵਿਚ ਭਾਵੇਂ ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਵਾਢੀ ਦਾ ਕੰਮ ਵਿਸਾਖੀ ਮਗਰੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕੇਂਦਰੀ ਪੂਲ ਵਿਚ ਕਣਕ ਦਾ ਭੰਡਾਰ ਘੱਟ ਕੇ 9.7 ਮਿਲੀਅਨ ਟਨ ਹੋ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਨਾਕਾ ਦੇਖ ਘਰਵਾਲੀ ਨੂੰ ਛੱਡ ਕੇ ਭੱਜ ਗਿਆ ਡਰਾਈਵਰ, ਪੁਲਸ ਨੇ ਔਰਤ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਇਸ ਸੀਜ਼ਨ ਪੰਜਾਬ ਵਿਚ ਕਣਕ ਦੀ 161.31 ਲੱਖ ਮੀਟਰਿਕ ਟਨ ਪੈਦਾਵਾਰ ਅਤੇ 132 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ। ਪਿਛਲੇ ਸੀਜ਼ਨ ਵਿਚ ਪ੍ਰਾਈਵੇਟ ਵਪਾਰੀਆਂ ਨੇ 4.50 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਸੀ, ਜਦੋਂ ਕਿ ਇਸ ਵਾਰ 10 ਲੱਖ ਮੀਟਰਿਕ ਟਨ ਕਣਕ ਖ਼ਰੀਦੇ ਜਾਣ ਦੀ ਆਸ ਹੈ। ਇਸ ਵਾਰ ਬੰਪਰ ਫ਼ਸਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਹਾਲਾਂਕਿ ਸਰਦੀ ਲੰਮੀ ਚਲੀ ਜਾਣ ਕਰਕੇ ਅਤੇ ਮਾਰਚ ਦੇ ਅੰਤ ਵਿਚ ਹੋਈ ਬੇਮੌਸਮੀ ਬਰਸਾਤ ਕਾਰਨ ਵਾਢੀ ਦੋ ਹਫ਼ਤੇ ਪਛੜ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਨਿੱਕੇ ਸਿੱਧੂ ਦੇ ਜਨਮ 'ਤੇ ਖੁਸ਼ੀ 'ਚ ਖੀਵੇ ਹੋਇਆ ਪਾਲ ਸਮਾਓਂ, ਮੂਸੇਵਾਲਾ ਦੇ ਪਰਿਵਾਰ ਨੂੰ ਦਿੱਤੇ ਕੀਮਤੀ ਤੋਹਫ਼ੇ (ਵੀਡੀਓ)
ਵਿਸ਼ਵ ਪੱਧਰ ’ਤੇ ਕਣਕ ਦੀ ਮੰਗ ਵਧ ਰਹੀ ਹੈ ਜਦੋਂ ਕਿ ਪੈਦਾਵਾਰ ਸਥਿਰ ਹੈ। ਪੰਜਾਬ ਵਿਚ ਕਣਕ ਹੇਠ ਕਰੀਬ 35 ਲੱਖ ਹੈਕਟੇਅਰ ਰਕਬਾ ਹੈ। ਪੰਜਾਬ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਦੱਸਿਆ ਕਿ ਐਤਕੀਂ ਪ੍ਰਾਈਵੇਟ ਖ਼ਰੀਦ ਦਾ ਅੰਕੜਾ 10 ਲੱਖ ਮੀਟਰਿਕ ਟਨ ਤੱਕ ਪਹੁੰਚ ਸਕਦਾ ਹੈ ਕਿਉਂਕਿ ਫ਼ੀਲਡ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਵੱਡੀਆਂ ਫੂਡ ਕੰਪਨੀਆਂ ਮੰਡੀਆਂ ਵਿਚ ਕਮਿਸ਼ਨ ਏਜੰਟਾਂ ਤੱਕ ਪਹੁੰਚ ਕਰ ਰਹੀਆਂ ਹਨ। ਇਸ ਵਾਰ ਕਣਕ ਦਾ ਸਰਕਾਰੀ ਭਾਅ 2275 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ, ਪ੍ਰੰਤੂ ਹਾਲਾਤ ਤੋਂ ਜਾਪਦਾ ਹੈ ਕਿ ਕਣਕ ਦਾ ਭਾਅ ਇਸ ਵਾਰ ਸਰਕਾਰੀ ਭਾਅ ਤੋਂ ਉੱਪਰ ਜਾਵੇਗਾ। ਇਸ ਦਾ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਲੱਡੂ ਵੰਡ ਕੇ ਪਾਏ ਭੰਗੜੇ (ਵੀਡੀਓ)
ਰਾਜਪੁਰਾ ਦੇ ਕਮਿਸ਼ਨ ਏਜੰਟ ਮਹਿੰਦਰ ਕ੍ਰਿਸ਼ਨ ਚੰਦ ਅਰੋੜਾ ਨੇ ਦੱਸਿਆ ਕਿ ਕੁੱਝ ਵੱਡੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਨੇ ਕਪੂਰਥਲਾ, ਅੰਮ੍ਰਿਤਸਰ ਲਤੇ ਬਠਿੰਡਾ ਜ਼ਿਲ੍ਹੇ ਦੇ ਏਜੰਟਾਂ ਨੂੰ ਥੋਕ ਵਿਚ ਕਣਕ ਖ਼ਰੀਦਣ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਕਿਸਾਨਾਂ ਨੂੰ ਕਣਕ ਦਾ 25 ਤੋਂ 30 ਰੁਪਏ ਪ੍ਰਤੀ ਕੁਇੰਟਲ ਵੱਧ ਭਾਅ ਮਿਲ ਸਕਦਾ ਹੈ। ਪੰਜਾਬ ਰੋਲਰ ਮਿੱਲਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਕਿਹਾ ਕਿ ਉਹ ਇਸ ਸਾਲ ਮੰਡੀਆਂ ’ਚੋਂ ਵਧੇਰੇ ਕਣਕ ਦੀ ਖ਼ਰੀਦ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸੂਬਾ ਸਰਕਾਰ ਪੇਂਡੂ ਵਿਕਾਸ ਫ਼ੰਡ ਅਤੇ ਮਾਰਕੀਟ ਫ਼ੀਸ ਨੂੰ ਦੂਸਰੇ ਸੂਬਿਆਂ ਦੇ ਬਰਾਬਰ ਵੀ ਕਰ ਦੇਵੇ ਤਾਂ ਪ੍ਰਾਈਵੇਟ ਕੰਪਨੀਆਂ ਖ਼ਰੀਦ ਵਿਚ ਹੋਰ ਉਤਸ਼ਾਹ ਦਿਖਾਉਣਗੀਆਂ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਓਪਨ ਮਾਰਕੀਟ ਸੇਲ ਸਕੀਮ ਤਹਿਤ ਕਣਕ ਦੀ ਰਾਖਵੀਂ ਕੀਮਤ 2300 ਰੁਪਏ ਪ੍ਰਤੀ ਕੁਇੰਟਲ ਰੱਖੀ ਗਈ ਹੈ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਇਸ ਵਾਰ ਦੂਸਰੇ ਕਈ ਸੂਬਿਆਂ ’ਚੋਂ ਕਣਕ ਦੀ ਖ਼ਰੀਦ ਦਾ ਟੀਚਾ ਵੀ ਵਧਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8