US ਬਾਰਡਰ ਪੈਟਰੋਲ ਏਜੰਟਾਂ ਨੇ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, ਹਿਰਾਸਤ ''ਚ ਲਏ 27 ਪ੍ਰਵਾਸੀ

Thursday, Apr 11, 2024 - 01:34 PM (IST)

US ਬਾਰਡਰ ਪੈਟਰੋਲ ਏਜੰਟਾਂ ਨੇ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, ਹਿਰਾਸਤ ''ਚ ਲਏ 27 ਪ੍ਰਵਾਸੀ

ਨਿਊਯਾਰਕ (ਰਾਜ ਗੋਗਨਾ)- ਐਲ ਪਾਸੋ ਵਿੱਚ ਯੂ.ਐੱਸ. ਬਾਰਡਰ ਪੈਟਰੋਲ ਦੇ ਏਜੰਟਾਂ ਨੇ ਬੀਤੇ ਦਿਨ ਇੱਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ 27 ਪ੍ਰਵਾਸੀਆਂ ਨੂੰ ਲੁਕਾਉਣ ਲਈ ਅਪਾਰਟਮੈਂਟ ਦੀ ਵਰਤੋਂ ਕੀਤੀ ਸੀ। ਯੂ.ਐੱਸ. ਬਾਰਡਰ ਪੈਟਰੋਲ ਚੀਫ ਜੇਸਨ ਓਵੇਂਸ ਨੇ ਇਹ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ: ਫਲਸਤੀਨ ਰਾਜ ਨੂੰ ਮਾਨਤਾ ਦੇ ਸਕਦੈ ਆਸਟ੍ਰੇਲੀਆ!

ਚੀਫ ਓਵੇਂਸ ਨੇ ਬੁੱਧਵਾਰ ਨੂੰ ਐਕਸ 'ਤੇ ਇਕ ਪੋਸਟ ਵਿਚ ਦੱਸਿਆ ਕਿ ਐਲ ਪਾਸੋ ਵਿੱਚ USBP ਏਜੰਟਾਂ ਨੇ 8 ਅਪ੍ਰੈਲ ਨੂੰ ਮਨੁੱਖੀ ਤਸਕਰੀ ਦੀ ਕਾਰਵਾਈ ਵਿੱਚ ਵਿਘਨ ਪਾਉਂਦੇ ਹੋਏ 27 ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਸੀ। ਓਵੇਂਸ ਦੇ ਅਨੁਸਾਰ, ਏਜੰਟਾਂ ਨੂੰ ਜਾਂਚ ਦੌਰਾਨ ਅਪਾਰਟਮੈਂਟਾਂ ਵਿਚੋਂ 27 ਪ੍ਰਵਾਸੀ ਮਿਲੇ, ਜਿਨ੍ਹਾਂ ਦੀ ਗੈਰ-ਕਾਨੂੰਨੀ ਤਸਕਰੀ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: ਈਰਾਨ ਤੇ ਇਜ਼ਰਾਈਲ ਵਿਚਾਲੇ ਵਧਿਆ ਤਣਾਅ, ਇਕ-ਦੂਜੇ ’ਤੇ ਸਿੱਧਾ ਹਮਲਾ ਕਰਨ ਲਈ ਤਿਆਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News