ਐਪਲ ਆਈਪੈਡ ਪ੍ਰੋ ਤੇ ਆਈਫੋਨ 7 ਖਰੀਦਣ ''ਤੇ ਮਿਲੇਗੀ 23,000 ਰੁਪਏ ਦੀ ਛੋਟ
Sunday, Nov 20, 2016 - 04:00 PM (IST)
ਜਲੰਧਰ- ਐਪਲ ਗਾਹਕਾਂ ਲਈ ਖਾਸ ਆਫਰ ਲੈ ਕੇ ਆਈ ਹੈ ਜਿਸ ਤਹਿਤ ਸਿਟੀਬੈਂਕ ਕਾਰਡ ਨਾਲ ਆਈਫੋਨ 7, ਆਈਫੋਨ 7 ਪਲੱਸ ਅਤੇ ਆਈਪੈਡ ਖਰੀਦਣ ਦੀ ਪਲਾਨਿੰਗ ਕਰ ਰਹੇ ਗਾਹਕਾਂ ਨੂੰ ਡਿਸਕਾਊਂਟ ਮਿਲੇਗਾ। ਕੰਪਨੀ ਆਈਪੈਡ ਪ੍ਰੋ ਅਤੇ ਆਈਫੋਨ 7 ਜਾਂ ਆਈਫੋਨ 7 ਪਲੱਸ ਖਰੀਦਣ ''ਤੇ 23,000 ਰੁਪਏ ਤਕ ਦਾ ਕੈਸ਼ਬੈਕ ਦੇਵੇਗੀ। ਹਾਲਾਂਕਿ ਕੰਪਨੀ ਨੇ ਆਈਪੈਡ ਏਅਰ 2 ਦੇ ਨਾਲ ਆਈਫੋਨ 7 ਜਾਂ ਆਈਫੋਨ 7 ਪਲੱਸ ਖਰੀਦਣ ਵਾਲਿਆਂ ਨੂੰ 18,000 ਦਾ ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ।
ਆਈਪੈਡ ਮਿੰਨੀ 2 ਅਤੇ ਆਈਪੈਡ ਮਿੰਨੀ 4 ਮਾਡਲ ਦੇ ਨਾਲ ਆਈਫੋਨ 7 ਜਾਂ ਆਈਫੋਨ 7 ਪਲੱਸ ਖਰੀਦਣ ਵਾਲੇ ਗਾਹਕਾਂ ਨੂੰ 17,000 ਰੁਪਏ ਦੀ ਛੋਟ ਦਿੱਤੀ ਜਾਵੇਗੀ। ਕੰਪਨੀ ਗਾਹਕਾਂ ਨੂੰ ਆਪਣੇ ਸਟੋਰ ਤੋਂ ਵੀ ਇਨ੍ਹਾਂ ਪ੍ਰੋਡਕਟਸ ਨੂੰ ਖਰੀਦਣ ''ਤੇ 5,900, 2,900 ਅਤੇ 2,800 ਰੁਪਏ ਤਕ ਦੀ ਛੋਟ ਦੇ ਰਹੀ ਹੈ ਪਰ ਗਾਹਕਾਂ ਨੂੰ ਇਸ ਲਈ ਦੋਵੇਂ ਡਿਵਾਈਸਿਸ ਨੂੰ ਇਕ ਹੀ ਸਟੋਰ ਤੋਂ ਇਕ ਹੀ ਦਿਨ ''ਚ ਖਰੀਦਣਾ ਹੋਵੇਗਾ। ਕੰਪਨੀ ਦੀ ਇਹ ਆਫਰ ਸਿਰਫ 31 ਦਸੰਬਰ 2016 ਤਕ ਹੈ।
ਭਾਰਤ ''ਚ ਨਿਵੇਸ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਐਪਲ
ਜਾਣਕਾਰੀ ਮੁਤਾਬਕ ਇਕ ਕਾਰਡ ''ਤੇ ਤੁਸੀਂ ਸਿਰਫ ਚਾਰ ਹੀ ਟ੍ਰਾਂਜੈਕਸ਼ਨ ਕਰ ਸਕਦੇ ਹੋ ਅਤੇ ਹਰ ਮਹੀਨੇ ਸਿਰਫ ਦੋ ਹੀ ਕਰ ਸਕਦੇ ਹੋ। ਕੈਸ਼ਬੈਕ ਦੀ ਰਕਮ ਗਾਹਕ ਦੇ ਅਕਾਊਂਟ ''ਚ ਟ੍ਰਾਂਜੈਕਸ਼ਨ ਕਰਨ ਤੋਂ ਬਾਅਦ 90 ਦਿਨਾਂ ਦੇ ਅੰਦਰ ਆ ਜਾਵੇਗੀ। ਕੰਪਨੀ ਨੇ ਹਾਲਾਂਕਿ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਆਫਰ ਸਿਟੀਬੈਂਕ ਕਾਰਪੋਰੇਟ ਕ੍ਰੈਡਿਟ ਕਾਰਡ ਵਾਲਿਆਂ ਲਈ ਨਹੀਂ ਹੈ।
