ਜਲਦੀ ਹੀ ਲਾਂਚ ਹੋ ਸਕਦੈ ਇੰਟੈਕਸ ਕਲਾਊਡ S9

Sunday, Oct 16, 2016 - 02:57 PM (IST)

ਜਲਦੀ ਹੀ ਲਾਂਚ ਹੋ ਸਕਦੈ ਇੰਟੈਕਸ ਕਲਾਊਡ S9

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਇਕ ਨਵੇਂ ਸਮਾਰਟਫੋਨ ਕਲਾਊਡ ਐੱਸ9 ਦਾ ਟੀਜ਼ਰ ਜਾਰੀ ਕੀਤਾ ਹੈ ਪਰ ਕੰਪਨੀ ਨੇ ਅਜੇ ਤਕ ਇਸ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। 

ਇੰਟੈਕਸ ਨੇ ਟਵਿਟਰ ''ਤੇ ਇਸ ਸਮਾਰਟਫੋਨ ਬਾਰੇ "Get ready to experience #TheNextPossible. Are you excited? #ComingSoon", ਲਿਖਿਆ ਹੈ, ਹੁਣ ਇਸ ਨੂੰ ਦੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਜਲਦੀ ਹੀ ਇਕ ਨਵਾਂ ਡਿਵਾਈਸ ਬਾਜ਼ਾਰ ''ਚ ਪੇਸ਼ ਕਰਨ ਦੀ ਤਿਆਰੀ ''ਚ ਹੈ। ਇਹ ਟੀਜ਼ਰ ਇਕ GIF ਇਮੇਜ ਹੈ ਜਿਸ ਵਿਚ ਇਕ ਕੈਮਰਾ ਮਡੂਲ ਨਜ਼ਰ ਆ ਰਿਹਾ ਹੈ ਉਹ ਵੀ ਦੋ ਐੱਲ.ਈ.ਡੀ. ਫਲੈਸ਼ ਦੇ ਨਾਲ ਅਤੇ ਇਕ ਫਿੰਗਰਪ੍ਰਿੰਟ ਸਕੈਨਰ ਵੀ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਡਿਵਾਈਸ ਦੇ ਹੋਰ ਫੀਚਰਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਇੰਟੈਕਸ ਦੀ ਵੈੱਬਸਾਈਟ ''ਤੇ ਕਲਾਊਡ ਐੱਸ9 ਦੀ ਸਪੈਕਸ ਸ਼ੀਟ ਜ਼ਰੂਰ ਦੇਖੀ ਜਾ ਸਕਦੀ ਹੈ। 
ਇਸ ਲਿਸਟਿੰਗ ਮੁਤਾਬਕ ਇੰਟੈਕਸ ਕਲਾਊਡ ਐੱਸ9 ''ਚ 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਇਹ ਡਿਸਪਲੇ ਡ੍ਰੈਗਨਟ੍ਰੇਲ ਗਲਾਸ ਨਾਲ ਲੈਸ ਹੈ। ਇਸ ਚਿ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ (MT6737) ਪ੍ਰੋਸੈਸਰ ਅਤੇ 2ਜੀ.ਬੀ. ਰੈਮ ਨਾਲ ਲੈਸ ਹੋਵੇਗਾ। ਇਸ ਵਿਚ ਮਾਲੀ ਟੀ720 ਐੱਮ.ਪੀ.1 650MHz GPU ਵੀ ਮੌਜੂਦ ਹੈ। ਇਸ ਸਮਾਰਟਫੋਨ ''ਚ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਮੌਜੂਦ ਹੈ। ਨਾਲ ਹੀ ਇਸ ਵਿਚ 3650mAh ਦੀ ਬੈਟਰੀ ਵੀ ਦਿੱਤੀ ਗਈ ਹੈ। ਇਸ ਫੋਨ ''ਚ 16ਜੀ.ਬੀ. ਇੰਟਰਨਲ  ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਹ ਇਕ ਡੁਅਲ ਸਿਮ ਸਮਾਰਟਫੋਨ ਹੈ ਜਿਸ ਵਿਚ 4G VoLTE, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ ਵਰਗੇ ਫੀਚਰਸ ਵੀ ਮੌਜੂਦ ਹਨ।

Related News