3 ਦਿਨ ਬੰਦ ਰਹਿਣਗੀਆਂ ਦੁਕਾਨਾਂ, ਪਹਿਲਾਂ ਹੀ ਖ਼ਰੀਦ ਲਓ ਜ਼ਰੂਰੀ ਸਮਾਨ
Tuesday, Jun 17, 2025 - 02:49 PM (IST)

ਖਮਾਣੋਂ (ਜਟਾਣਾ) : ਖਮਾਣੋਂ ਸ਼ਹਿਰ ਅੰਦਰ ਦੁਕਾਨਦਾਰਾਂ ਨੇ ਗਰਮੀ ਦੀਆਂ ਛੁੱਟੀਆਂ ਕਾਰਨ 3 ਦਿਨ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਨਰੇਸ਼ ਗਰਗ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਖਮਾਣੋਂ ਸ਼ਹਿਰ ਦੀਆਂ ਰੇਡੀਮੇਡ, ਬੂਟ, ਕੱਪੜੇ ਅਤੇ ਮਨਿਆਰੀ ਨਾਲ ਸਬੰਧਿਤ ਸਾਰੀਆਂ ਦੁਕਾਨਾਂ 27 ਤੋਂ 29 ਜੂਨ ਤੱਕ ਬੰਦ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ 3 ਦਿਨਾਂ ’ਚ ਇਲਾਕੇ ਦੇ ਲੋਕ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਦੀ ਭਿਆਨਕ ਹਾਦਸੇ 'ਚ ਮੌਤ, Raid ਕਰਕੇ ਵਾਪਸ ਜਾ ਰਹੀ ਸੀ ਟੀਮ (ਵੀਡੀਓ)
ਇਸ ਕਰ ਕੇ ਉਨ੍ਹਾਂ ਉਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗਾਹਕ ਇਸ ਸਬੰਧੀ ਪਹਿਲਾਂ ਹੀ ਖ਼ਰੀਦੋ-ਫਰੋਕਤ ਕਰ ਲੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8