ਸ਼ਰਾਬ ''ਤੇ ਲੱਗੀ ਪਾਬੰਦੀ! ਬੰਦ ਹੋ ਗਏ ਠੇਕੇ

Wednesday, Jun 18, 2025 - 10:15 AM (IST)

ਸ਼ਰਾਬ ''ਤੇ ਲੱਗੀ ਪਾਬੰਦੀ! ਬੰਦ ਹੋ ਗਏ ਠੇਕੇ

ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੱਛਮੀ ’ਚ ਬੀਤੀ ਸ਼ਾਮ ਤੋਂ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੀ ਸ਼ਰਾਬ ਦੇ ਠੇਕੇ ਵੀ ਬੰਦ ਹੋ ਗਏ। ਜਦੋਂਕਿ ਇਸ ਹਲਕੇ ਦੇ ਨਾਲ ਲੱਗਦੇ ਇਲਾਕੇ ਦੇ ਠੇਕਿਆਂ ’ਤੇ ਵੀ ਇਸ ਤਰ੍ਹਾਂ ਦੇ ਹਾਲਾਤ ਹਨ, ਹੁਣ 19 ਜੂਨ ਨੂੰ ਵੋਟਾਂ ਪੈਣ ਉਪਰੰਤ ਫਿਰ ਕਿਤੇ ਜਾ ਕੇ ਇਨ੍ਹਾਂ ਠੇਕਿਆਂ ਦੇ ਸ਼ਟਰ ਖੁੱਲ੍ਹਣਗੇ। ਜਦੋਂਕਿ ਇਸ ਹਲਕੇ ’ਚ ਬੈਠੇ ਦਾਰੂ ਦੇ ਪਿਅਕੜਾਂ ਨੂੰ ਭਾਵੇਂ ਇਸ ਹਲਕੇ ’ਚ ਸ਼ਰਾਬ ਨਹੀਂ ਮਿਲੇਗੀ ਪਰ ਉਹ ਸ਼ਹਿਰ ਤੋਂ ਦੂਰ-ਦਰਾਡੇ ਜਾ ਕੇ ਆਪਣਾ ਇੰਤਜ਼ਾਮ ਕਰਦੇ ਜ਼ਰੂਰ ਦੇਖੇ ਜਾਣਗੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਕਾਂਗਰਸ ਪਾਰਟੀ ਨੇ 6 ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢੇ 2 ਲੀਡਰ

ਬੀਤੀ ਸ਼ਾਮ ਜਦੋਂ ਇਸ ਹਲਕੇ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਤਾਂ ਠੇਕਿਆਂ ਦੇ ਸ਼ਟਰ ਬੰਦ ਸਨ ਅਤੇ ਦਾਰੂ ਪੀਣ ਦੇ ਪਿਅਕੜ ਆਸੇ-ਪਾਸੇ ਵਿੜਕਾ ਲੈਂਦੇ ਦੇਖੇ ਗਏ। ਹੁਣ ਅੱਜ ਤੇ ਕੱਲ੍ਹ ਸ਼ਾਮ ਤੱਕ ਇਸ ਹਲਕੇ ’ਚ ਲਾਲ ਪਰੀ ਦੇ ਦਰਸ਼ਨ ਦੀਦਾਰ ਠੇਕਿਆਂ ’ਤੇ ਨਹੀਂ ਹੋਣਗੇ। ਆਬਕਾਰੀ ਵਿਭਾਗ ਨੇ 17 ਜੂਨ ਨੂੰ ਸ਼ਾਮ 7 ਵਜੇ ਤੋਂ 19 ਜੂਨ ਨੂੰ ਸ਼ਾਮ 6 ਵਜੇ ਤੱਕ ਅਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਡਰਾਈ ਡੇਅ ਘੋਸ਼ਿਤ ਕਰਦਿਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਵਿਭਾਗ ਦੇ ਕਮਿਸ਼ਨਰ ਜਤਿੰਦਰ ਜੋਰਵਾਲ ਮੁਤਾਬਕ ਇਹ ਹੁਕਮ ਵਿਧਾਨ ਸਭਾ ਦੇ ਆਲੇ-ਦੁਆਲੇ ਤਿੰਨ ਕਿਲੋਮੀਟਰ ਦੇ ਅੰਦਰ ਲਾਗੂ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਗੈਂਗਵਾਰ ਮਗਰੋਂ ਫੜੇ ਗਏ ਗੈਂਗਸਟਰ ਨੇ ਪੁਲਸ 'ਤੇ ਕਰ'ਤੀ ਫ਼ਾਇਰਿੰਗ! SHO ਜ਼ਖ਼ਮੀ

ਲੁਧਿਆਣਾ-ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸ ਦੇ ਨਾਲ ਲਗਦੇ 3 ਕਿਲੋਮੀਟਰ ਖੇਤਰ ਵਿਚ ਡ੍ਰਾਈ ਡੇਅ ਐਲਾਨੇ ਗਏ ਹਨ। ਇਸ ਨਿਰਧਾਰਤ ਸਮੇਂ ਦੌਰਾਨ ਨਿਰਧਾਰਤ ਖੇਤਰਾਂ ਵਿਚ ਸ਼ਰਾਬ ਦੀ ਵਿਕਰੀ, ਵੰਡ ਅਤੇ ਸੇਵਨ 'ਤੇ ਪਾਬੰਦੀ ਲਗਾਈ ਗਈ ਹੈ। ਇਸ ਲਈ ਸਾਰੇ ਸਬੰਧਤ ਅਧਿਕਾਰੀਆਂ ਅਤੇ ਅਦਾਰਿਆਂ ਨੂੰ ਇਨ੍ਹਾਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਲੁਧਿਆਣਾ ਪੱਛਮੀ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News