ਬਠਿੰਡਾ ''ਚ ਸਵੇਰੇ ਹੀ ਮਚੀ ਹਾਹਾਕਾਰ, ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ, ਦੇਖੋ ਭਿਆਨਕ ਤਸਵੀਰਾਂ
Monday, Jun 09, 2025 - 10:54 AM (IST)

ਬਠਿੰਡਾ (ਵਿਜੇ ਵਰਮਾ) : ਅਮਰੀਕ ਸਿੰਘ ਰੋਡ ‘ਤੇ ਸਥਿਤ ਟੈਕਸੀ ਸਟੈਂਡ ‘ਤੇ ਸੋਮਵਾਰ ਸਵੇਰੇ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਇੱਕ ਖੜ੍ਹੀ ਕਾਰ ‘ਚ ਅਚਾਨਕ ਅੱਗ ਲੱਗ ਗਈ। ਕਾਰ ‘ਚ ਬੈਠਿਆ ਚਾਲਕ ਪਵਨ ਕੁਮਾਰ ਝੁਲਸ ਗਿਆ ਪਰ ਮੌਕੇ ‘ਤੇ ਮੌਜੂਦ ਲੋਕਾਂ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 9.30 ਵਜੇ ਕਾਰ ਦੇ ਇੰਜਣ ‘ਚੋਂ ਧੂੰਆ ਨਿਕਲਣ ਲੱਗਾ ਅਤੇ ਥੋੜ੍ਹੀ ਹੀ ਦੇਰ ‘ਚ ਅੱਗ ਲੱਗ ਗਈ। 55 ਸਾਲਾ ਪਵਨ ਕੁਮਾਰ ਪ੍ਰਤਾਪ ਨਗਰ ਦਾ ਵਾਸੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਹੋ ਗਏ ਬਾਹਲੇ ਔਖੇ! ਮੁਫ਼ਤ ਕਣਕ ਲੈਣ ਮਗਰੋਂ ਵੀ...
ਜਦੋਂ ਉਹ ਕਾਰ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਅੱਗ ਦੀ ਲਪੇਟ ‘ਚ ਆ ਗਿਆ। ਸਥਾਨਕ ਲੋਕਾਂ ਨੇ ਫ਼ੁਰਤੀ ਦਿਖਾਉਂਦੇ ਹੋਏ ਉਸ ਨੂੰ ਗੱਡੀ ਤੋਂ ਬਾਹਰ ਕੱਢਿਆ ਅਤੇ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ। ਜ਼ਖ਼ਮੀ ਚਾਲਕ ਨੂੰ ਸਹਾਰਾ ਜਨਸੇਵਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੀਬੀਆਂ ਦਾ ਮੁਫ਼ਤ ਸਫ਼ਰ ਬੰਦ ਹੋਣ ਬਾਰੇ ਵੱਡੀ UPDATE, ਆ ਗਿਆ ਮੰਤਰੀ ਭੁੱਲਰ ਦਾ ਬਿਆਨ
ਪਹਿਲੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਗਰਮੀ ਅਤੇ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਹਾਲਾਂਕਿ ਫਾਇਰ ਬ੍ਰਿਗੇਡ ਵਲੋਂ ਪੂਰੀ ਜਾਂਚ ਜਾਰੀ ਹੈ। ਜੇਕਰ ਮੌਕੇ ‘ਤੇ ਲੋਕ ਸਹੀ ਸਮੇਂ ‘ਤੇ ਹਿੰਮਤ ਨਾ ਦਿਖਾਉਂਦੇ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਫਿਲਹਾਲ ਪਵਨ ਕੁਮਾਰ ਦਾ ਇਲਾਜ ਜਾਰੀ ਹੈ ਅਤੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8