ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

Friday, Jun 13, 2025 - 06:45 PM (IST)

ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਬਟਾਲਾ/ਕਾਦੀਆਂ(ਮਠਾਰੂ,ਜ਼ੀਸ਼ਾਨ)– 13 ਅਤੇ 14 ਜੂਨ ਨੂੰ ਬਿਜਲੀ ਸਪਲਾਈ ਸਬ ਡਵੀਜ਼ਨ ਡੇਹਰੀਵਾਲ ਦਰੋਗਾ ਅਧੀਨ ਪੈਂਦੇ ਵੱਖ-ਵੱਖ ਥਾਵਾਂ ਤੇ ਬੰਦ ਰਹੇਗੀ। 66 ਕੇ. ਵੀ. ਸਬ ਸਟੇਸ਼ਨ ਡੇਹਰੀਵਾਲ ਦਰੋਗਾ ਵਿਖੇ ਪਾਵਰ ਟਰਾਂਸਫਰਮਰ ਟੀ-1 ਨੂੰ ਵੱਡਾ ਕਰਨ ਵਾਸਤੇ ਅਤੇ ਬਦਲੀ ਹੋਣ ਕਾਰਨ ਬਿਜਲੀ ਘਰ ਡੇਹਰੀਵਾਲ ਤੋਂ ਚਲਦੇ ਫੀਡਰਾਂ ਦੀ ਬਿਜਲੀ ਸਪਲਾਈ 13 ਜੂਨ ਅਤੇ 14 ਜੂਨ ਨੂੰ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਚਿਤਾਵਨੀ, ਤਾਪਮਾਨ ਨੇ ਪਾਰ ਕੀਤੀਆਂ ਖ਼ਤਰਨਾਕ ਹੱਦਾਂ

ਇਹ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਡੇਹਰੀਵਾਲ ਦਰੋਗਾ ਦੇ ਐੱਸ. ਡੀ. ਓ. ਨਰਿੱਪਜੀਤ ਸਿੰਘ ਨੇ ਬਿਜਲੀ ਘਰ ਡੇਹਰੀਵਾਲ ਦਰੋਗਾ ਅਧੀਨ ਆਉਂਦੇ ਸਾਰੇ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ਵੱਡਾ ਹੋਣ ਤੇ ਏ ਪੀ ਫੀਡਰਾਂ ਦੀ ਪ੍ਰਭਾਵਿਤ ਹੋਈ ਬਿਜਲੀ ਸਪਲਾਈ ਵਾਧੂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਣਿਆ ਕਰਫਿਊ ਵਰਗਾ ਮਾਹੌਲ, ਸੁੰਨੀਆਂ ਪਈਆਂ ਸੜਕਾਂ ਤੇ ਬਾਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News