ਹੁਣ ਅੰਮ੍ਰਿਤਸਰ ''ਚ ਕੁੜੀ-ਮੁੰਡੇ ਦੀ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ, ਸੜਕ ''ਤੇ ਹੀ...

Wednesday, Jun 18, 2025 - 11:30 AM (IST)

ਹੁਣ ਅੰਮ੍ਰਿਤਸਰ ''ਚ ਕੁੜੀ-ਮੁੰਡੇ ਦੀ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ, ਸੜਕ ''ਤੇ ਹੀ...

ਅੰਮ੍ਰਿਤਸਰ (ਜ.ਬ) : ਨਸ਼ਿਆਂ ਕਾਰਨ ਕਈ ਘਰ ਤਬਾਹ ਹੋ ਰਹੇ ਹਨ, ਇਸ ਦੇ ਬਾਵਜੂਦ ਨਸ਼ਾ ਖ਼ਤਮ ਨਹੀਂ ਹੋ ਰਿਹਾ। ਭਾਵੇਂ ਪੰਜਾਬ ਪੁਲਸ ਨੇ ਨਸ਼ਿਆਂ ਵਿਰੁੱਧ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਹੈ ਅਤੇ ਕਈ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ ਪਰ ਇਸ ਦੇ ਬਾਵਜੂਦ, ਵੱਡੇ ਨਸ਼ੇ (ਹੈਰੋਇਨ ਆਦਿ) ਖ਼ਤਮ ਨਹੀਂ ਹੋ ਰਹੇ ਹਨ। ਇਹ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਮੰਗਲਵਾਰ ਨੂੰ ਇਕ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਇਕ ਨੌਜਵਾਨ ਅਤੇ ਔਰਤ ਨੂੰ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਵੀਡੀਓ ਪੋਸਟ ਕਰ ਦਿੱਤੀ। ਇਹ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਵੀਡੀਓ ਵਿਚ ਇਹ ਘਟਨਾ 100 ਫੁੱਟ ਰੋਡ ਇਲਾਕੇ ਨਾਲ ਸਬੰਧਤ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : 25 ਤੋਂ 29 ਜੂਨ ਤੱਕ ਪੂਰੇ ਪੰਜਾਬ ’ਚ ਦੁਕਾਨਾਂ ਬੰਦ ਰੱਖਣ ਦਾ ਐਲਾਨ

ਇਸ ਦੌਰਾਨ ਇਕ ਨੌਜਵਾਨ ਇਕ ਔਰਤ ਦੇ ਗੁਪਤ ਅੰਗ ’ਤੇ ਨਸ਼ੇ ਦਾ ਟੀਕਾ ਲਗਾ ਰਿਹਾ ਸੀ, ਜਦੋਂ ਉਕਤ ਵਿਅਕਤੀ ਉੱਥੇ ਪਹੁੰਚਿਆ ਅਤੇ ਵੀਡੀਓ ਬਣਾਉਂਦੇ ਸਮੇਂ ਨੇੜੇ ਖੜ੍ਹੇ ਇਕ ਬਜ਼ੁਰਗ ਤੋਂ ਡੰਡਾ ਖੋਹ ਲਿਆ ਅਤੇ ਨੌਜਵਾਨ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੇ ਲੜਕੀ ਨੂੰ ਡੰਡੇ ਨਾਲ ਮਾਰਿਆ ਤਾਂ ਕੁੜੀ ਕਹਿਣ ਲੱਗੀ ਕਿ ਪੁਲਸ ਜਾਣਦੀ ਹੈ ਕਿ ਉਹ ਨਸ਼ੇੜੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਅਤੇ ਆਪਣੇ ਪੈਸਿਆਂ ਨਾਲ ਇਹ ਸਭ ਕੁਝ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਤੂੰ ਡੰਡੇ ਨਾਲ ਮਾਰਨ ਵਾਲਾ ਕੌਣ ਹੁੰਦਾ ਹੈਂ। 

ਇਹ ਵੀ ਪੜ੍ਹੋ : Punjab : ਪਾਸਪੋਰਟ ਬਨਵਾਉਣ ਵਾਲਿਆਂ ਖ਼ੁਸ਼ਖ਼ਬਰੀ, ਹੁਣ ਲਿਆ ਗਿਆ ਵੱਡਾ ਫ਼ੈਸਲਾ

ਇਸ ਵੀਡੀਓ ਵਿਚ ਦੋ ਪਹਿਲੂ ਸਾਫ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਵਿੱਚੋਂ ਇਕ ਸਪੱਸ਼ਟ ਹੈ ਕਿ ਨਸ਼ੇੜੀ ਸਮਾਜ ’ਤੇ ਇਕ ਧੱਬਾ ਹਨ ਅਤੇ ਇਹ ਆਪਣੇ ਆਪ ਅਤੇ ਆਪਣੇ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦੇ ਹਨ। ਦੂਜਾ ਪਹਿਲੂ ਇਹ ਹੈ ਕਿ ਵੀਡੀਓ ਬਣਾਉਣ ਵਾਲਾ ਵਿਅਕਤੀ ਬਿਨਾਂ ਕਿਸੇ ਦੀ ਇਜਾਜ਼ਤ ਦੇ ਕਿਸੇ ਦੀ ਵੀਡੀਓ ਕਿਵੇਂ ਬਣਾ ਸਕਦਾ ਹੈ ਅਤੇ ਫਿਰ ਇਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਿਵੇਂ ਕਰ ਸਕਦਾ ਹੈ ਅਤੇ ਕਿਹੜਾ ਕਾਨੂੰਨ ਉਸ ਨੂੰ ਡੰਡੇ ਮਾਰਨ ਦੀ ਇਜਾਜ਼ਤ ਦਿੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਲਈ ਡਰਾਉਣੀ ਖ਼ਬਰ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼

ਉਸ ਨੂੰ ਚਾਹੀਦਾ ਸੀ ਕਿ ਉਹ ਤੁਰੰਤ ਸਾਰੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇਵੇ ਅਤੇ ਫਿਰ ਕਾਨੂੰਨ ਆਪਣੇ ਪੱਧਰ ’ਤੇ ਨਸ਼ੇੜੀਆਂ ਖ਼ਿਲਾਫ ਬਣਦੀ ਕਾਰਵਾਈ ਕਰੇ। ਇਸੇ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਆਪਣੀਆਂ ਵੀਡੀਓਜ਼ ਪਾਉਣ ਵਾਲੀਆਂ ਇਨਫਲੂਐਂਸਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਇਕ ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕਤਲ ਵੀ ਕਰ ਦਿੱਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਖੁਦ ਨਿਹੰਗ ਮੇਹਰੋਂ ਨੇ ਲਈ ਹੈ। ਕਾਰਨ ਜੋ ਵੀ ਹੋਵੇ, ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਸਬੰਧ ਵਿਚ ਪੁਲਸ ਦਾ ਕਹਿਣਾ ਹੈ ਕਿ ਉਹ ਵੀਡੀਓ ਦੀ ਜਾਂਚ ਕਰ ਰਹੇ ਹਨ। ਉਹ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News