ਲੁਧਿਆਣਾ ਵੈਸਟ ਜ਼ਿਮਨੀ ਚੋਣ: ਸੱਟਾ ਬਾਜ਼ਾਰ ’ਚ ਵੀ ਸੰਜੀਵ ਅਰੋੜਾ ਦਾ ਹੀ ਬੋਲਬਾਲਾ

Tuesday, Jun 17, 2025 - 03:58 PM (IST)

ਲੁਧਿਆਣਾ ਵੈਸਟ ਜ਼ਿਮਨੀ ਚੋਣ: ਸੱਟਾ ਬਾਜ਼ਾਰ ’ਚ ਵੀ ਸੰਜੀਵ ਅਰੋੜਾ ਦਾ ਹੀ ਬੋਲਬਾਲਾ

ਲੁਧਿਆਣਾ (ਬਿਊਰੋ)- ਹਲਕਾ ਵੈਸਟ ’ਚ ਹੋ ਰਹੀ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਸਭ ਤੋਂ ਪਹਿਲਾਂ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਵਜ੍ਹਾ ਨਾਲ ਉਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ। ਜਿਥੋਂ ਤੱਕ 23 ਜੂਨ ਨੂੰ ਆਉਣ ਵਾਲੀਆਂ ਉਪ ਚੋਣਾਂ ਦੇ ਨਤੀਜਿਆਂ ਦਾ ਸਵਾਲ ਹੈ, ਉਸ ਨੂੰ ਲੈ ਕੇ ਸਿਆਸੀ ਪੰਡਿਤ ਸਰਕਾਰ ਦੀ ਵਜ੍ਹਾ ਨਾਲ ‘ਆਪ’ ਦਾ ਪੱਲੜਾ ਭਾਰੀ ਹੋਣ ਦਾ ਸੰਕੇਤ ਦੇ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਭਾਬੀ ਕਮਲ ਕੌਰ ਦੇ ਹੱਕ 'ਚ ਨਿੱਤਰਿਆ ਨਿਹੰਗ ਸਿੰਘ! ਅੰਮ੍ਰਿਤਪਾਲ ਮਹਿਰੋਂ ਬਾਰੇ ਆਖ਼ ਗਿਆ ਵੱਡੀਆਂ ਗੱਲਾਂ

ਇਸੇ ਤਰ੍ਹਾਂ ਸੱਟਾ ਬਾਜ਼ਾਰ ’ਚ ਵੀ ਸੰਜੀਵ ਅਰੋੜਾ ਦਾ ਹੀ ਬੋਲਬਾਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੱਟਾ ਬਾਜ਼ਾਰ ’ਚ ਸੰਜੀਵ ਅਰੋੜਾ ਦੇ ਨਾਂ ’ਤੇ ਪੈਸਾ ਲਾਉਣ ’ਤੇ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਸਭ ਤੋਂ ਘੱਟ ਵਾਪਸੀ ਦੀ ਗਾਰੰਟੀ ਮਿਲ ਰਹੀ ਹੈ। ਇਸ ਨਾਲ ਸੰਜੀਵ ਅਰੋੜਾ ਦੀ ਸਥਿਤੀ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਸੱਟਾ ਬਾਜ਼ਾਰ ਦਾ ਮਿਜਾਜ਼ ਸਮਝਾਉਣ ਵਾਲੇ ਲੋਕਾਂ ਦਾ ਝੁਕਾਅ ਸੰਜੀਵ ਅਰੋੜਾ ਵੱਲ ਵਧ ਜਾਵੇਗਾ।

ਆਮ ਆਦਮੀ ਪਾਰਟੀ ਨੇ ਜਲੰਧਰ ’ਚ ਵੀ ਨਿਭਾਇਆ ਹੈ ਉਪ ਚੋਣ ’ਚ ਜਿੱਤਣ ਵਾਲੇ ਵਿਧਾਇਕ ਨੂੰ ਮੰਤਰੀ ਬਣਾਉਣ ਦਾ ਵਾਅਦਾ

ਸੰਜੀਵ ਅਰੋੜਾ ਦੀ ਸਥਿਤੀ ਉਸ ਸਮੇਂ ਤੋਂ ਬਾਅਦ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਹੈ। ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀ. ਐੱਮ. ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਗੱਲ ’ਤੇ ‘ਆਪ’ ਦੇ ਵੱਡੇ ਨੇਤਾ ਮਨੀਸ਼ ਸਿਸੋਦੀਆ, ਆਤਿਸ਼ੀ ਅਤੇ ਸੰਜੀਵ ਸਿੰਘ ਵੀ ਮੋਹਰ ਲਾ ਰਹੇ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਲੰਧਰ ’ਚ ਵੀ ਉਪ ਚੋਣ ’ਚ ਜਿੱਤਣ ਵਾਲੇ ਵਿਧਾਇਕ ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਵਾਅਦਾ ਨਿਭਾਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News