ਹੁਵਾਵੇਈ ਨੇ Mate 20 ਤੇ P30 ਸੀਰੀਜ਼ ਦੇ 3.7 ਕਰੋੜ ਯੂਨੀਟਸ ਵੇਚ ਬਣਾਇਆ ਨਵਾਂ ਰਿਕਾਰਡ

Thursday, Nov 07, 2019 - 10:14 PM (IST)

ਹੁਵਾਵੇਈ ਨੇ Mate 20 ਤੇ P30 ਸੀਰੀਜ਼ ਦੇ 3.7 ਕਰੋੜ ਯੂਨੀਟਸ ਵੇਚ ਬਣਾਇਆ ਨਵਾਂ ਰਿਕਾਰਡ

ਗੈਜੇਟ ਡੈਸਕ—ਚਾਈਨੀਜ਼ ਟੈੱਕ ਕੰਪਨੀ ਹੁਵਾਵੇਈ ਨੇ ਅੱਜ ਅਨਾਊਂਸ ਕੀਤਾ ਹੈ ਕਿ ਉਸ ਨੇ ਆਪਣੀ ਲੇਟੈਸਟ ਸਮਾਰਟਫੋਨ ਸੀਰੀਜ਼ ਦੇ ਕੁਲ 3.7 ਕਰੋੜ ਯੂਨੀਟਸ ਗਲੋਬਲੀ ਵੇਚ ਨਵਾਂ ਰਿਕਾਰਡ ਬਣਾਇਆ। ਹੁਵਾਵਈ ਨੇ ਆਪਣੀ ਮੇਟ 20 ਸੀਰੀਜ਼ ਦੇ 1.7 ਕਰੋੜ ਸਮਾਰਟਫੋਨਸ ਵੇਚੇ ਤਾਂ ਉੱਥੇ P30 30 ਲਾਈਨਅਪ ਦੇ ਕਰੀਬ 2 ਕਰੋੜ ਯੂਨੀਟਸ ਵੇਚਣ 'ਚ ਕੰਪਨੀ ਨੂੰ ਸਫਲਤਾ ਮਿਲੀ। ਕੰਪਨੀ ਵੱਲੋਂ ਇਕ 5ਜੀ ਕਾਨਫਰੈਂਸ 'ਚ ਚੀਨ 'ਚ ਇਹ ਅਨਾਊਂਸਮੈਂਟ ਕੀਤੀ ਗਈ ਹੈ।

ਹੁਵਾਵੇਈ ਨੇ ਆਪਣੀ ਮੇਟ 30 ਸੀਰੀਜ਼ ਦੇ ਲਾਂਚ ਦੌਰਾਨ ਸਤੰਬਰ 'ਚ ਕਿਹਾ ਸੀ ਕਿ ਕੰਪਨੀ ਨੇ ਕਰੀਬ 1.6 ਕਰੋੜ ਮੇਟ20 ਐੱਸ ਅਤੇ 1.7 ਕਰੋੜ ਪੀ30 ਐੱਸ ਸਮਾਰਟਫੋਨਸ ਦੀ ਸੇਲ ਦਾ ਦਾਅਵਾ ਕੀਤਾ ਸੀ। ਇਸ ਦਾ ਮਤਲਬ ਹੈ ਕਿ ਹੁਵਾਵੇਈ ਨੇ ਪਿਛਲੇ ਮਹੀਨੇ 'ਚ ਕਰੀਬ 40 ਲੱਖ ਯੂਨੀਟਸ ਵੇਚੇ ਅਤੇ ਇਨ੍ਹਾਂ 'ਚੋਂ ਕਰੀਬ 30 ਲੱਖ ਪੀ30 ਲਾਈਨਅਪ ਦੇ ਡਿਵਾਈਸੇਜ ਸਨ।

PunjabKesari

ਅਮਰੀਕਾ ਬੈਨ ਦਾ ਪਿਆ ਅਸਰ
ਚੀਨ ਦੀ ਸਮਾਰਟਫੋਨ ਕੰਪਨੀ ਹੁਵਾਵੇਈ 'ਤੇ ਅਮਰੀਕਾ ਦੇ ਬੈਨ ਤੋਂ ਬਾਅਦ ਕੰਪਨੀ ਲਈ ਕਾਫੀ ਮੁਸ਼ਕਲ ਭਰਿਆ ਸਮਾਂ ਰਿਹਾ। ਹਾਲਾਂਕਿ ਕੰਪਨੀ ਦੇ ਹੋਮ ਟਾਊਨ ਚੀਨ 'ਚ ਕੰਪਨੀ ਦੀ ਲੋਕਪ੍ਰਸਿੱਧਤਾ 'ਚ ਕੋਈ ਕਮੀ ਨਹੀਂ ਆਈ ਹੈ। ਇਸ ਤੋਂ ਪਹਿਲਾਂ  Huawei Mate 30 5G ਅਤੇ Mate 30 Pro 5G ਦੀਆਂ 1 ਲੱਖ ਯੂਨੀਟਸ ਕੰਪਨੀ ਨੇ ਸਿਰਫ ਇਕ ਮਿੰਟ 'ਚ ਸੇਲ ਕੀਤੀਆਂ ਸਨ। ਯੂ.ਐੱਸ. ਚਾਈਨਾ ਟਰੇਡ ਵਾਰ ਦੇ ਚੱਲਦੇ ਫੋਨ 'ਚ ਗੂਗਲ ਪਲੇਅ ਐਪਸ ਸਪੋਰਟ ਨਹੀਂ ਦਿੱਤਾ ਗਿਆ ਹੈ।

ਨਵੇਂ ਡਿਵਾਈਸੇਜ਼ 'ਚ ਪਲੇਅ ਸਟੋਰ ਨਹੀਂ
2019 'ਚ ਹੁਵਾਵੇਈ ਨੇ ਆਪਣੀ ਹੁਵਾਵੇਈ ਪੀ30 ਸੀਰੀਜ਼ ਲਾਂਚ ਕੀਤੀ ਹੈ। ਬਿਹਤਰੀਨ ਕੈਮਰੇ ਨਾਲ ਪ੍ਰੀਮੀਅਮ ਸੈਗਮੈਂਟ 'ਚ ਆਉਣ ਵਾਲੇ ਇਸ ਸਮਾਰਟਫੋਨ ਨੇ ਵੱਡਾ ਮਾਰਕੀਟ ਸ਼ੇਅਰ ਆਪਣੇ ਨਾਂ ਕੀਤਾ ਹੈ। ਕੰਪਨੀ ਨੇ ਸ਼ੁਰੂ ਦੇ 85 ਦਿਨਾਂ 'ਚ 10 ਮਿਲੀਅਨ ਪੀ30 ਸੀਰੀਜ਼ ਦੇ ਫੋਨ ਵੇਚੇ। ਨਵੇਂ ਡਿਵਾਈਸੇਜ਼ 'ਚ ਗੂਗਲ ਪਲੇਅ ਸਟੋਰ ਦੀ ਜਗ੍ਹਾ ਯੂਜ਼ਰਸ ਨੂੰ ਹੁਵਾਵੇਈ ਐਪ ਗੈਲਰੀ ਮਿਲੇਗੀ। ਜਿਸ ਨੂੰ ਐਕਸੈੱਸ ਕਰਨ ਲਈ ਯੂਜ਼ਰਸ ਨੂੰ ਹੁਵਾਵੇਈ ਆਈ.ਡੀ. ਦੀ ਜ਼ਰੂਰਤ ਹੋਵੇਗੀ।


author

Karan Kumar

Content Editor

Related News