ਹੋਂਡਾ ਨੇ ਪੇਸ਼ ਕੀਤੇ ਸ਼ਾਨਦਾਰ ਆਫਰ, ਗਾਹਕਾਂ ਨੂੰ ਮਿਲਣਗੇ 2.50 ਲੱਖ ਰੁਪਏ ਤਕ ਦੇ ਫਾਇਦੇ
Monday, Oct 12, 2020 - 02:23 PM (IST)
ਆਟੋ ਡੈਸਕ– ਹੋਂਡਾ ਮੋਟਰਸ ਨੇ ਇਸ ਤਿਉਹਾਰੀ ਸੀਜ਼ਨ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਸ਼ਾਨਦਾਰ ਆਫਰ ਪੇਸ਼ ਕਰ ਦਿੱਤੇ ਹਨ। ਕੰਪਨੀ ਨੇ ਨਵੀਆਂ ਕਾਰਾਂ ਦੀ ਖ਼ਰੀਦ ’ਤੇ 2.50 ਲੱਖ ਰੁਪਏ ਤਕ ਦੇ ਫਾਇਦੇ ਆਫਰ ਕੀਤੇ ਹਨ ਜਿਨ੍ਹਾਂ ’ਚ ਕੈਸ਼ ਡਿਸਕਾਊਂਟ ਐਕਸਟੈਂਡਿਡ ਵਾਰੰਟੀ ਅਤੇ ਰੱਖ-ਰਖਾਅ ਪ੍ਰੋਗਰਾਮ ਆਦਿ ਸ਼ਾਮਲ ਹਨ। ਇਹ ਆਫਰ ਹੋਂਡਾ ਅਮੋਜ਼, 5ਵੀ ਜਨਰੇਸ਼ਨ ਦੀ ਹੋਂਡਾ ਸਿਟੀ, ਹੋਂਡਾ ਜੈਜ਼ ਅਤੇ ਹੋਂਡਾ ਸਿਵਿਕ ਵਰਗੀਆਂ ਕਾਰਾਂ ’ਤੇ ਦਿੱਤੇ ਜਾ ਰਹੇ ਹਨ।
ਹੋਂਡਾ ਸਿਟੀ ਕੰਪਨੀ ਦੀਆਂ ਲੋਕਪ੍ਰਸਿੱਧ ਗੱਡੀਆਂ ’ਚੋਂ ਇਕ ਹੈ। ਇਸੇ ਲਈ ਪੁਰਾਣੀ ਹੋਂਡਾ ਸਿਟੀ ਕਾਰ ਐਕਸਚੇਂਜ ਕਰਨ ਵਾਲੇ ਗਾਹਕਾਂ ਨੂੰ ਕੰਪਨੀ ਵਲੋਂ ਲਾਇਲਟੀ ਬੋਨਸ ਅਤੇ ਸਪੈਸ਼ਲ ਐਕਸਚੇਂਜ ਫਾਇਦੇ ਵੀ ਦਿੱਤੇ ਜਾ ਰਹੇ ਹਨ।
ਮਾਡਲ | ਆਫਰ |
Fifth-generation Honda City | Up to Rs 30,000 |
Honda Amaze | Up to Rs 47,000 |
Honda Jazz | Up to Rs 40,000 |
Honda WR-V | Up to Rs 40,000 |
Honda Civic | Up to Rs 2.50 lakh |
ਹੋਂਡਾ ਕਾਰ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਡਾਇਰੈਕਟਰ ਰਾਜੇਸ਼ ਗੋਇਲ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ’ਚ ਗਾਹਕਾਂ ਲਈ ਤਿਉਹਾਰੀ ਸੀਜ਼ਨ ਨੂੰ ਸ਼ਾਨਦਾਰ ਬਣਾਉਣ ਲਈ ਕੰਪਨੀ ਨੇ ਇਨ੍ਹਾਂ ਆਫਰਸ ਨੂੰ ਪੇਸ਼ ਕੀਤਾ ਹੈ। ਗ੍ਰੇਟ ਹੋਂਡਾ ਫੈਸਟ ਤਹਿਤ ਇਨ੍ਹਾਂ ਆਫਰਸ ਨੂੰ ਲਿਆਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ’ਚ ਪਰਸਨਲ ਵਾਹਨ ਹੁਣ ਇਕ ਜ਼ਰੂਰਤ ਬਣ ਗਏ ਹਨ, ਅਜਿਹੇ ’ਚ ਗਾਹਕਾਂ ਦੀਆਂ ਚਿੰਤਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਇਹ ਆਫਰ ਲਿਆਏ ਗਏ ਹਨ।
ਲੋਨ ’ਤੇ ਵੀ ਮਿਲ ਰਹੀ ਹੈ ਰਾਹਤ
ਹੋਂਡਾ ਮੋਟਰਸ ਨੇ ਆਪਣੀਆਂ ਕਾਰਾਂ ’ਤੇ ਆਸਾਨ ਕਿਸਤਾਂ ਅਤੇ ਸ਼ਰਤਾਂ ’ਤੇ ਲੋਨ ਦੀ ਵਿਵਸਥਾ ਵੀ ਕੀਤੀ ਹੈ। ਕੰਪਨੀ ਨੇ ਕਈ ਬੈਂਕਾਂ ਨਾਲ ਟਾਈਅਪ ਕੀਤਾ ਹੈ ਤਾਂ ਜੋ ਗਾਹਕਾਂ ਨੂੰ ਆਸਾਨ ਈ.ਐੱਮ.ਆਈ. ਅਤੇ ਲੰਬੇ ਸਮੇਂ ਲਈ ਕਾਰ ਲੋਨ ਮਿਲ ਸਕੇ। ਸਿਰਫ਼ ਇੰਨਾ ਹੀ ਨਹੀਂ ਇਸ ਤਿਉਹਾਰੀ ਸੀਜ਼ਨ ਗਾਹਕਾਂ ਦੇ ਕ੍ਰੈਡਿਟ ਹਿਸਟਰੀ ਦੇ ਅਧਾਰ ’ਤੇ ਉਨ੍ਹਾਂ ਨੂੰ 100 ਫੀਸਦੀ ਤਕ ਦੀ ਫਾਈਨਾਂਸਿੰਗ ਬੈਂਕਾਂ ਵਲੋਂ ਕੀਤੀ ਜਾ ਸਕਦੀ ਹੈ। ਕੰਪਨੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਉਸ ਦੀਆਂ ਕਾਰਾਂ ’ਤੇ ਇਹ ਆਫਰਸ 31 ਅਕਤੂਬਰ ਤਕ ਜਾਰੀ ਰਹਿਣਗੇ।