ਬੰਦ ਹੋ ਜਾਵੇਗੀ ਹੋਂਡਾ ਦੇ ਇਨ੍ਹਾਂ 3 ਪ੍ਰੋਡਕਟਸ ਦੀ ਵਿਕਰੀ, ਜਾਣੋ ਕਾਰਨ

01/20/2020 11:36:16 AM

ਗੈਜੇਟ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਹੋਂਡਾ ਕਲਿੱਕ, ਹੋਂਡਾ ਨਵੀਂ ਅਤੇ ਹੋਂਡਾ ਐਕਟਿਵਾ-ਆਈ ਨੂੰ ਬੀ.ਐੱਸ.-6 ਦੇ ਆਧਾਰ ’ਤੇ ਅਪਗ੍ਰੇਡ ਨਹੀਂ ਕਰੇਗੀ। ਯਾਨੀ ਇਨ੍ਹਾਂ ਦੀ ਵਿਕਰੀ ਭਾਰਤ ’ਚ ਬੰਦ ਕਰ ਦਿੱਤੀ ਜਾਵੇਗੀ। ਕੰਪਨੀ ਦੇ ਸੀ.ਈ.ਓ. ਅਤੇ ਸੇਲਸ ਤੇ ਮਾਰਕੀਟਿੰਗ ਦੇ ਪ੍ਰਧਾਨ, ਯਦਵਿੰਦਰ ਸਿੰਗ ਗੁਲੇਰੀਆ ਨੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ। 

PunjabKesari

ਪ੍ਰੋਡਕਟਸ ਨੂੰ ਬੰਦ ਕਰਨ ਦੇ ਪਿੱਛੇ ਦਾ ਕਾਰਨ
ਹੋਂਡਾ ਨੇ ਦੱਸਿਆ ਹੈ ਕਿ ਇਨ੍ਹਾਂ ਪ੍ਰੋਡਕਟਸ ਦੀ ਘੱਟ ਮੰਗ ਦੀ ਇਨ੍ਹਾਂ ਦੀ ਵਿਕਰੀ ਬੰਦ ਕਰਨ ਦੇ ਪਿੱਛੇ ਦਾ ਕਾਰਨ ਹੈ। 
- ਦੱਸ ਦੇਈਏ ਕਿ 1 ਅਪ੍ਰੈਲ 2020 ਤੋਂ ਭਾਰਤ ’ਚ ਸਾਰੇ ਵਾਹਨਾਂ ਲਈ ਬੀ.ਐੱਸ.-6 ਨੂੰ ਜ਼ਰੂਰੀ ਕਰ ਦਿੱਤਾ ਜਾਵੇਗਾ। ਅਜਿਹੇ ’ਚ ਕੰਪਨੀ ਸਿਰਫ ਵਿਦੇਸ਼ਾਂ ’ਚ ਨਿਰਯਾਤ ਲਈ ਹੋਂਡਾ ਨਵੀ ਦਾ ਉਤਵਾਦਨ ਜਾਰੀ ਰੱਖੇਗੀ। 


Related News