ਹੈਵੇਲਸ ਨੇ ਦੇਸ਼ ਦਾ ਪਹਿਲਾ ਮੇਡ ਇਨ ਇੰਡੀਆ ਹੀਟ ਪੰਪ ਵਾਟਰ ਹੀਟਰ ਕੀਤਾ ਲਾਂਚ

Wednesday, Jan 31, 2024 - 07:35 PM (IST)

ਨਵੀਂ ਦਿੱਲੀ– ਮੋਹਰੀ ਫਾਸਟ-ਮੂਵਿੰਗ ਇਲੈਕਟ੍ਰੀਕਲ ਗੁੱਡਸ (ਐੱਫ. ਐੱਮ. ਈ.ਜੀ.) ਕੰਪਨੀ ਹੈਵੇਲਸ ਇੰਡੀਆ ਲਿਮਟਿਡ ਨੇ ਪਹਿਲੀ ਵਾਰ ਮੇਡ ਇਨ ਇੰਡੀਆ ਹੀਟ ਪੰਪ ਵਾਟਰ ਹੀਟਰ ਲਾਂਚ ਕੀਤਾ। ਹੈਵੇਲਸ ਨੇ ਆਪਣੀ ਨਵੀਂ ਇਨੋਵੇਸ਼ਨ ਨੂੰ ਪੂਰੇ ਮਾਣ ਨਾਲ ਪੇਸ਼ ਕੀਤਾ। ਮੌਜੂਦਾ ਸਮੇਂ ਵਿਚ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਇਹ ਅਤਿ-ਆਧੁਨਿਕ ਤਕਨੀਕ 75 ਫੀਸਦੀ ਤੱਕ ਊਰਜਾ ਬੱਚਤ ਮੁਹੱਈਆ ਕਰਨ ਵਿਚ ਮਦਦ ਕਰਦੀ ਹੈ ਜੋ ਵਾਟਰ ਹੀਟਿੰਗ ਵਿਚ ਨਵਾਂ ਬੈਂਚਮਾਰਕ ਸਥਾਪਿਤ ਕਰਦੀ ਹੈ।

ਇਸ ਨੂੰ ਊਰਜਾ ਦੀ ਬਰਬਾਦੀ ਅਤੇ ਗਰਮ ਪਾਣੀ ਦੀ ਲੋੜੀਂਦੀ ਮਾਤਰਾ ਬਾਰੇ ਚਿੰਤਾਵਾਂ ਨੂੰ ਦੂਰ ਕਰਨ ’ਤੇ ਵਿਸ਼ੇਸ਼ ਧਿਆਨ ਦੇਣ ਨਾਲ ਡਿਜ਼ਾਈਨ ਕੀਤਾ ਗਿਆ ਹੈ। ਕ੍ਰਾਂਤੀਕਾਰੀ ਹੈਵੇਲਸ ਹੀਟ ਪੰਪ ਇਕ ਅਜਿਹਾ ਸਲਿਊਸ਼ਨ ਮੁਹੱਈਆ ਕਰਦਾ ਹੈ ਜੋ ਰਵਾਇਤੀ ਵਾਟਰ ਹੀਟਰ ਦੀ ਤੁਲਨਾ ’ਚ ਸਿਰਫ ਇਕ ਚੌਥਾਈ ਊਰਜਾ ਲਾਗਤ ਦੀ ਖਪਤ ਕਰਦੇ ਹੋਏ ਇਕ ਸਹਿਜ ਅਨੁਭਵ ਮੁਹੱਈਆ ਕਰਦਾ ਹੈ।

ਇਸ ਮੌਕੇ ’ਤੇ ਬੋਲਦੇ ਹੋਏ ਹੈਵੇਲਸ ਇੰਡੀਆ ਦੇ ਉੱਪ-ਪ੍ਰਧਾਨ ਅਵਨੀਤ ਸਿੰਘ ਗੰਭੀਰ ਨੇ ਕਿਹਾ ਕਿ ਹੈਵੇਲਸ ਵਿਚ ਊਰਜਾ ਕੁਸ਼ਲਤਾ ਅਤੇ ਸਥਿਰਤਾ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੇ ਹਮੇਸ਼ਾ ਸਾਡੇ ਯਤਨਾਂ ਨੂੰ ਪ੍ਰੇਰਿਤ ਕੀਤਾ ਹੈ। ਕ੍ਰਾਂਤੀਕਾਰੀ ਹੈਵੇਲਸ ਹੀਟ ਪੰਪ ਨੂੰ ਪੇਸ਼ ਕਰਨਾ ਇਕ ਅਹਿਮ ਮੀਲ ਦਾ ਪੱਥਰ ਹੈ ਕਿਉਂਹਿ ਇਹ ਪਹਿਲਾਂ ‘ਭਾਰਤ ਵਿਚ ਤਿਆਰ’ ਸਲਿਊਸ਼ਨ ਵਜੋਂ ਖੜ੍ਹਾ ਹੈ। ਇਹ ਸ਼ਾਨਦਾਰ ਪੇਸ਼ਕਸ਼ ਨਾ ਸਿਰਫ ਊਰਜਾ ਦੀ ਖਪਤ ਨੂੰ ਘੱਟ ਕਰਦੀ ਹੈ ਸਗੋਂ ਸਾਡੇ ਗਾਹਕਾਂ ਨੂੰ ਅਤਿ-ਆਧੁਨਿਕ ਅਤੇ ਚੌਗਿਰਦੇ ਦੇ ਅਨੁਕੂਲ ਤਕਨੀਕ ਵੀ ਮੁਹੱਈਆ ਕਰਦੀ ਹੈ, ਜਿਸ ਨਾਲ ਉਨ੍ਹਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ’ਚ ਸੁਧਾਰ ਹੁੰਦਾ ਹੈ।

ਹੈਵੇਲਸ ਹੀਟ ਪੰਪ 75 ਡਿਗਰੀ ਸੈਂਟੀਗ੍ਰੇਡ ਤੱਕ ਦੇ ਤਾਪਮਾਨ ’ਤੇ ਗਰਮ ਪਾਣੀ ਦੀ ਪਹੁੰਚ ਲਈ ਬੈਸਟ ਸਲਿਊਸ਼ਨ ਹੈ। ਇਹ 129 ਲੀਟਰ ਤੱਕ ਪਾਣੀ ਦੇ ਸਕਦਾ ਹੈ। ਈਕੋ ਮੋਡ ਵਿਚ ਅਸੀਂ ਤਾਪਮਾਨ ਨੂੰ 55 ਡਿਗਰੀ ਸੈਂਟੀਗ੍ਰੇਡ ਤੱਕ ਸੈੱਟ ਕਰ ਸਕਦੇ ਹਨ ਜੋ ਬਿਜਲੀ ਬਚਾਉਣ ਲਈ ਸਭ ਤੋਂ ਪ੍ਰਭਾਵੀ ਮੋਡ ਹੈ।


Rakesh

Content Editor

Related News