iOS ਲਈ ਅਪਡੇਟ ਹੋਇਆ ਗੂਗਲ ਡ੍ਰਾਈਵ, ਪੇਸ਼ ਕੀਤੇ ਮਲਟੀਟਾਸਕਿੰਗ ਫੀਚਰਜ਼

11/26/2015 4:52:23 PM

ਜਲੰਧਰ— ਗੂਗਲ ਨੇ iOS ਲਈ ਆਪਣਾ ਡ੍ਰਾਈਵ ਅਪਡੇਟ ਕਰਕੇ ਨਵਾਂ ਵਰਜਨ 4.4 ਪੇਸ਼ ਕੀਤਾ ਹੈ ਜਿਸ ਵਿਚ 3D ਟੱਚ ਦੇ ਨਾਲ ਮਲਟੀਟਾਸਕਿੰਗ ਫੀਚਰਜ਼ ਵੀ ਜੋੜੇ ਗਏ ਹਨ। 
ਹੁਣ ਐਪਸ ਵੀ 3D Touch ਨੂੰ ਅਪਣਾ ਰਹੇ ਹਨ, ਇਹ ਫਲੈਗਸ਼ਿਪ ਫੀਚਰ ਆਈਫੋਨ 6ਐੱਸ ਅਤੇ ਆਈਫੋਨ 6 ਐੱਸ ਪਲਸ ਦੇ ਨਾਲ ਐਪਲ ਲੈ ਕੇ ਆਇਆ ਹੈ। ਫੇਸਬੁੱਕ, ਡ੍ਰਾਪਬਾਕਸ, ਵਟਸਐਪ ਅਤੇ ਵੇਜ ਤੋਂ ਬਾਅਦ ਫੀਚਰ ਲਈ ਸਪੋਰਟ ਸ਼ੁਰੂ ਕਰ ਰਹੇ ਹਨ, ਗੂਗਲ ਨੇ ਆਪਣਾ ਡ੍ਰਾਈਵ ਅਪਡੇਟ ਕੀਤਾ ਹੈ ਤਾਂ ਜੋ 3D ਟੱਚ ਅਤੇ ਮਲਟੀਟਾਸਕਿੰਗ ਫੀਚਰ ਨੂੰ ਸਪੋਰਟ ਕੀਤਾ ਜਾ ਸਕੇ। iOS ਲਈ ਡ੍ਰਾਈਵ Split View ਅਤੇ Slide Over ਵਰਗੇ ਮਲਟੀਟਾਸਕਿੰਗ ਫੀਚਰਜ਼ ਲਈ ਵੀ ਸਪੋਰਟ ਲੈ ਕੇ ਆਇਆ ਹੈ। 
ਅਪਡੇਟਡ ਡ੍ਰਾਈਵ ਦੀ ਮਦਦ ਨਾਲ ਯੂਜ਼ਰਜ਼ ਤਸਵੀਰਾਂ ਨੂੰ ਜਲਦੀ ਅਪਲੋਡ ਕਰ ਲੈਂਦੇ ਹਨ ਜਾਂ ਸਟੋਰ ਕੰਟੈਂਟ ਲਈ ਸਰਚ ਕਰ ਸਕਦੇ ਹਨ। ਬਦਲਾਅ ਤੋਂ ਬਾਅਦ ਨਵਾਂ ਡ੍ਰਾਈਵ ਹੁਣ ਸਪਾਟਲਾਈਟ ਦੇ ਨਾਲ ਕੰਮ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਹੋਮਸਕ੍ਰੀਨ ਤੋਂ ਡ੍ਰਾਈਵ ਫਾਇਲਸ ਦੇਖ ਸਕਦੇ ਹੋ।


Related News