ਸਾਰੇ ਐਂਡਰਾਇਡ ਫੋਨਾਂ ਨੂੰ ਮਿਲਣਗੇ ਇਹ ਪ੍ਰੀਮੀਅਮ ਫੀਚਰਜ਼, ਗੂਗਲ ਦੇ ਮੈਗਾ ਈਵੈਂਟ ਦੇ 5 ਵੱਡੇ ਐਲਾਨ

Wednesday, May 15, 2024 - 02:27 PM (IST)

ਸਾਰੇ ਐਂਡਰਾਇਡ ਫੋਨਾਂ ਨੂੰ ਮਿਲਣਗੇ ਇਹ ਪ੍ਰੀਮੀਅਮ ਫੀਚਰਜ਼, ਗੂਗਲ ਦੇ ਮੈਗਾ ਈਵੈਂਟ ਦੇ 5 ਵੱਡੇ ਐਲਾਨ

ਗੈਜੇਟ ਡੈਸਕ- Google I/O 2024 ਈਵੈਂਟ ਸੰਪਨ ਹੋ ਗਿਆ ਹੈ। 14 ਮਈ 2024 ਨੂੰ ਆਯੋਜਿਤ ਹੋਏ ਇਸ ਈਵੈਂਟ 'ਚ ਕੁਝ ਹਾਰਡਵੇਅਰ ਪ੍ਰੋਡਕਟ ਜਿਵੇਂ ਪਿਕਸਲ ਫੋਲਡ 2 ਦੇ ਲਾਂਚ ਦੀਆਂ ਉਮੀਦਾਂ ਸਨ ਪਰ ਅਜਿਹਾ ਨਹੀਂ ਹੋਇਆ। Google I/O 2024 ਈਵੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) 'ਤੇ ਆਧਾਰਿਤ ਸੀ। ਇਸ ਈਵੈਂਟ 'ਚ ਗੂਗਲ ਅਤੇ ਅਲਫਾਬੈਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ਦੁਨੀਆ 'ਚ 2 ਅਰਬ ਤੋਂ ਜ਼ਿਆਦਾ ਲੋਕ ਏ.ਆਈ. ਟੂਲ ਜੈਮਿਨੀ ਦਾ ਇਸਤੇਮਾਲ ਕਰ ਰਹੇ ਹਨ। ਇਸ ਤੋਂ ਇਲਾਵਾ 1.5 ਮਿਲੀਅਨ ਡਿਵੈਲਪਰ Gemini APIs ਦਾ ਇਸਤੇਮਾਲ ਕਰ ਰਹੇ ਹਨ। ਇਸ ਈਵੈਂਟ 'ਚ ਕਈ ਅਜਿਹੇ ਐਲਾਨ ਹੋਏ ਜੋ ਐਂਡਰਾਇਡ ਯੂਜ਼ਰਜ਼ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹਨ। ਆਓ ਜਾਣਦੇ ਹਾਂ Google I/O 2024 'ਚ ਹੋਏ ਵੱਡੇ ਐਲਾਨਾਂ ਬਾਰੇ...

ਸਾਰੇ ਐਂਡਰਾਇਡ ਫੋਨਾਂ 'ਚ ਪ੍ਰੀਮੀਅਮ ਫੀਚਰਜ਼

ਗੂਗਲ ਨੇ ਇਸ ਈਵੈਂਟ 'ਚ ਕਿਹਾ ਕਿ ਸਰਕਿਲ ਟੂ ਸਰਚ ਵਰਗੇ ਪ੍ਰੀਮੀਅਮ ਏ.ਆਈ. ਫੀਚਰਜ਼ ਜਲਦੀ ਹੀ ਸਾਰੇ ਐਂਡਰਾਇਡ ਫੋਨ 'ਚ ਮਿਲਣਗੇ। ਇਸ ਲਈ ਇਕ ਵੱਡੀ ਅਪਡੇਟ ਜਾਰੀ ਹੋਵੇਗੀ। ਦੱਸ ਦੇਈਏ ਕਿ ਇਹ ਫੀਚਰ ਸੈਮਸੰਗ ਗਲੈਕਸੀ ਅਤੇ ਗੂਗਲ ਪਿਕਸਲ ਫੋਨਾਂ ਤੱਕ ਸੀਮਿਤ ਸੀ। ਸਰਕਿਲ ਟੂ ਸਰਚ ਰਾਹੀਂ ਯੂਜ਼ਰਜ਼ ਗਣਿਤ ਦੇ ਸਵਾਲ, ਡਾਇਗ੍ਰਾਮ, ਗ੍ਰਾਫ ਆਦਿ ਵੀ ਬਣਾ ਸਕਣਗੇ। 

ਜੈਮਿਨੀ ਦਾ ਅਪਡੇਟ

ਗੂਗਲ ਨੇ ਕਿਹਾ ਕਿ ਜੈਮਿਨੀ ਐਪ ਦਾ ਇਸਤੇਮਾਲ ਐਂਡਰਾਇਡ ਫੋਨ 'ਚ ਕੀਤਾ ਜਾ ਸਕੇਗਾ। ਇਸ ਨੂੰ ਕਈ ਨਵੇਂ ਫੀਚਰਜ਼ ਦੇ ਨਾਲ ਅਪਗ੍ਰੇਡ ਵੀ ਕੀਤਾ ਜਾਵੇਗਾ। ਐਂਡਰਾਇਡ 'ਤੇ ਜੈਮਿਨੀ, ਯੂਟਿਊਬ ਦੀਆਂ ਵੀਡੀਓ ਬਾਰੇ ਜਾਣਕਾਰੀ ਵੀ ਦੇਵੇਗਾ। ਇਸ ਤੋਂ ਇਲਾਵਾ ਇਸ ਦੀ ਮਦਦ ਨਾਲ ਪੀ.ਡੀ.ਐੱਫ. ਡਾਕਿਊਮੈਂਟ ਨੂੰ ਵੀ ਸਕੈਨ ਕੀਤਾ ਜਾ ਸਕੇਗਾ। 

ਅਪਗ੍ਰੇਡ ਹੋਇਆ ਡਾਇਲਰ ਐਪ

ਗੂਗਲ ਨੇ ਆਪਣੇ ਡਾਇਲਰ ਐਪ ਦੇ ਨਾਲ ਵੀ ਏ.ਆਈ. ਦਾ ਸਪੋਰਟ ਰਿਲੀਜ਼ ਕੀਤਾ ਹੈ। ਹੁਣ ਗੂਗਲ ਦਾ ਡਾਇਲਰ ਸਪੈਮ ਕਾਲ ਨੂੰ ਆਸਾਨੀ ਨਾਲ ਪਛਾਣ ਸਕੇਗਾ। Google I/O 2024 ਕੀਨੋਟ ਦੌਰਾਨ ਇਸਦਾ ਲਾਈਵ ਡੈਮੋ ਦਿਖਾਇਆ ਗਿਆ ਜਿਸ ਮੁਤਾਬਕ, ਇਹ ਫੀਚਰ ਰੀਅਲ ਟਾਈਮ 'ਚ ਕੰਮ ਕਰੇਗਾ। 

ਗੂਗਲ ਟਾਕਬੈਕ

ਐਂਡਰਾਇਡ ਫੋਨ ਦੇ ਨਾਲ ਮਿਲਣ ਵਾਲੇ ਗੂਗਲ ਟਾਕਬੈਕ ਫੀਚਰ ਦੇ ਨਾਲ ਵੀ ਹੁਣ Gemini Nano ਮਲਟੀਮਾਡਲ ਫੀਚਰ ਦਾ ਸਪੋਰਟ ਮਿਲੇਗਾ। ਦੇਖਣ 'ਚ ਅਸਮਰਥ ਲੋਕਾਂ ਲਈ ਇਹ ਬੜੇ ਹੀ ਕੰਮ ਦਾ ਹੁੰਦਾ ਹੈ। ਜੈਮਿਨੀ ਦੇ ਸਪੋਰਟ ਤੋਂ ਬਾਅਦ ਇਹ ਪਹਿਲਾਂ ਦੇ ਮੁਕਾਬਲੇ ਹੋਰ ਬਿਹਤਰ ਤਰੀਕੇ ਨਾਲ ਜਾਣਕਾਰੀ ਦੇਵੇਗਾ। ਇਸ ਦੇ ਇਸਤੇਮਾਲ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। 

Gemini 1.5 Pro

Gemini 1.5 Pro ਨੂੰ ਗੂਗਲ ਨੇ ਸਾਰਿਆਂ ਲਈ ਲਾਂਚ ਕਰ ਦਿੱਤਾ ਹੈ। Gemini 1.5 Pro ਦਾ ਇਸਤੇਮਾਲ ਹੁਣ ਕੋਈ ਵੀ ਕਰ ਸਕਦਾ ਹੈ। ਇਹ ਜੈਮਿਨੀ ਐਡਵਾਂਸ ਰਾਹੀਂ ਯੂਜ਼ਰਜ਼ ਲਈ ਉਪਲੱਬਧ ਹੈ। ਗੂਗਲ ਦੇ ਦਾਅਵੇ ਮੁਤਾਬਕ, ਯੂਜ਼ਰਜ਼ Gemini 1.5 Pro 'ਤੇ 30,000 ਲਾਈਨ ਦਾ ਕਡ ਅਪਲੋਡ ਕਰ ਸਕਦੇ ਹਨ। ਜੈਮਿਨੀ ਐਡਵਾਂਸ ਦੇ ਨਾਲ ਡਾਟਾ ਐਨਾਲੀਟਿਕਸ ਦਾ ਵੀ ਫੀਚਰ ਮਿਲੇਗਾ। ਜੈਮਿਨੀ ਐਡਵਾਂਸ 35 ਹੋਰ ਭਾਸ਼ਾਵਾਂ ਦਾ ਵੀ ਸਪੋਰਟ ਕਰੇਗਾ। 

ਗੂਗਲ ਕੈਮਰੇ 'ਚ ਜੈਮਿਨੀ

ਗੂਗਲ ਨੇ ChatGPT 4o AI ਦੀ ਤਰ੍ਹਾਂ ਆਪਣੇ ਜੈਮਿਨੀ ਏ.ਆਈ. ਦਾ ਸਪੋਰਟ ਗੂਗਲ ਕੈਮਰਾ ਲਈ ਜਾਰੀ ਕੀਤਾ ਹੈ। ਕੈਮਰੇ ਦੇ ਨਾਲ ਮਿਲਣ ਵਾਲਾ ਏ.ਆਈ. ਪਿਛਲੀਆਂ ਗੱਲਾਂ ਨੂੰ ਵੀ ਯਾਦ ਰੱਖੇਗਾ ਯਾਨੀ ਇਸ ਕੈਮਰੇ ਨਾਲ ਤੁਸੀਂ ਕਿਸੇ ਵੀਡੀਓ ਨੂੰ ਰਿਕਾਰਡ ਕਰਕੇ ਜੈਮਿਨੀ ਤੋਂ ਉਸ ਵੀਡੀਓ ਬਾਰੇ ਸਵਾਲ ਪੁੱਛ ਸਕੋਗੇ। 


author

Rakesh

Content Editor

Related News