Tap ਐਂਡ Pay ਜਿਹੇ ਫੀਚਰਸ ਨਾਲ ਭਾਰਤ ''ਚ ਲਾਂਚ ਹੋਈ Vivoactive 3 ਸਮਾਰਟਵਾਚ

11/22/2017 11:59:05 AM

ਜਲੰਧਰ- Garmin ਨੇ ਵੀਵੋ ਐਕਟਿਵ 3 ਸਮਾਰਟਵਾਚ ਨੂੰ ਭਾਰਤ 'ਚ ਲਾਂਚ ਕੀਤੀ। ਇਸ ਦੀ ਕੀਮਤ 24,990 ਰੁਪਏ ਰੱਖੀ ਗਈ ਹੈ। Garmin Vivoactive 3 ਕ੍ਰੋਮਾ, ਹੇਲਿਯੋਜ਼ ਅਤੇ ਰਿਲਾਇੰਸ ਡਿਜ਼ੀਟਲ ਸਮੇਤ ਫਲਿਪਕਾਰਟ ਅਤੇ ਅਮੇਜ਼ਨ 'ਤੇ ਸੇਲ ਲਈ ਉਪਲੱਬਧ ਰਹੇਗਾ। ਗਾਹਕ ਇਸ ਨੂੰ ਬਲੈਕ ਅਤੇ ਵਾਈਟ ਕਲਰ ਆਪਸ਼ਨ 'ਚ ਖਰੀਦ ਸਕੋਗੇ। Garmin Vivoactive 3 ਕੰਪਨੀ ਦਾ ਪਹਿਲਾ Garmin ਪੇ ਵਾਲਾ ਵਿਅਰੇਬਲ ਹੈ, ਜਿਸ 'ਚ ਟੈਪ ਐਂਡ ਪੇ ਜਿਹੇ ਫੀਚਰ ਦਿੱਤੇ ਗਏ ਹਨ।

ਕਾਂਟੈਕਟਲੇਸ ਪੇਅ ਤੋਂ ਇਲਾਵਾ ਇਸ ਨਵੇਂ ਸਮਾਰਟਵਾਚ 'ਚ 15 ਪ੍ਰੀ-ਲੋਡੇਡ ਸਪੋਰਟਸ ਐਪਸ ਅਤੇ ਬਿਲਟ ਇਨ GPS ਵੀ ਦਿੱਤਾ ਗਿਆ ਹੈ। Garmin Vivoactive 3 'ਚ LED ਬੈਕਲਾਈਟਿੰਗ ਦੇ ਨਾਲ ਕੰਪਨੀ ਦਾ ਇਸ ਹਾਊਸ ਗਾਰਮਿਨ ਕ੍ਰੋਮਾ ਡਿਸਪਲੇਅ ਦਿੱਤਾ ਗਿਆ ਹੈ। ਇਸ 'ਚ 240x240 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 1.2 ਇੰਚ ਦੀ ਸਕ੍ਰੀਨ ਹੈ। ਇਸ ਦੀ ਡਿਸਪਲੇਅ ਦੇ ਟਾਪ 'ਤੇ ਸੁਰੱਖਿਆ ਲਈ ਕਾਰਨਿੰਗ ਗਲਾਸ 3 ਦਿੱਤਾ ਗਿਆ ਹੈ ਅਤੇ ਇਸ ਦੇ ਬੇਜ਼ਲਸ ਸਟੇਨਲੈੱਸ ਸਟੀਲ ਦੇ ਬਣੇ ਹੋਏ ਹਨ।PunjabKesari

ਕੰਪਨੀ ਦੇ ਦਾਅਵੇ ਦੇ ਮੁਤਾਬਕ, ਇਹ ਸਮਾਰਟਵਾਚ GPS ਮੋਡ ਆਨ ਹੋਣ ਦੇ ਨਾਲ ਹੀ 11 ਘੰਟੇ ਦੀ ਬੈਟਰੀ ਲਾਈਫ ਅਤੇ 7 ਦਿਨ ਦਾ ਬੈਕਅਪ ਸਮਾਰਟਵਾਚ ਮੋਡ 'ਚ ਦੇ ਸਕਦੇ ਹਨ। ਇਸ ਸਮਾਰਟਵਾਚ ਦੀ ਮਦਦ ਨਾਲ ਯੂਜ਼ਰਸ ਆਪਣੇ ਦਿਲ ਦੀ ਧੜਕਨ ਦੇ ਨਾਲ ਆਪਣੀ ਸਰੀਰਕ ਸਰਗਰਮੀ ਦੇ ਪੱਧਰ ਜਾਂ ਤਨਾਅ ਦੇ ਪੱਧਰ ਨੂੰ ਵੀ ਮੇਚ ਸਕਦੇ ਹਨ। ਯੂਜ਼ਰਸ ਇਸ ਟਰੈਕਰ ਨੂੰ ਲਗਾ ਕੇ ਦੌੜਨ, ਤੈਰਨ, ਕਾਰਡਿਓ ਜਾਂ ਸਟਰੇਂਥ ਟ੍ਰੇਨਿੰਗ ਦੇ ਦੌਰਾਨ ਆਪਣੇ ਪਰਫਾਰਮੇਨਸ ਨੂੰ ਰਿਅਲ ਟਾਈਮ 'ਚ ਵੇਖ ਸਕਦੇ ਹਨ।


Related News