3 ਦਿਨ ਪਹਿਲਾਂ ਨਹਿਰ ’ਚ ਡਿੱਗਿਆ ਸੀ ਟਰੈਕਟਰ ਚਾਲਕ, ਅੱਜ ਬਰਾਮਦ ਹੋਈ ਲਾਸ਼
Wednesday, May 08, 2024 - 05:59 PM (IST)
ਅਬੋਹਰ (ਸੁਨੀਲ) – ਕਰੀਬ ਤਿੰਨ ਦਿਨ ਪਹਿਲਾਂ ਤੂੜੀ ਕੱਢ ਕੇ ਲਿਆਉਂਦੇ ਸਮੇਂ ਇਕ ਟਰੈਕਟਰ ਚਾਲਕ ਟਰੈਕਟਰ ਪਲਟਣ ਨਾਲ ਨਹਿਰ ’ਚ ਡਿੱਗ ਗਿਆ ਸੀ। ਚਾਲਕ ਦੀ ਲਾਸ਼ ਮੰਗਲਵਾਰ ਸਵੇਰੇ ਪਿੰਡ ਦੇ ਨਜ਼ਦੀਕ ਵਹਿੰਦੀ ਨਹਿਰ ’ਚ ਅਟਕੀ ਹੋਈ ਮਿਲੀ, ਜਿਸ ਨੂੰ ਪੁਲਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੀ ਮਦਦ ਨਾਲ ਅੱਜ ਕੱਢਵਾ ਲਿਆ। ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ।
ਇਹ ਵੀ ਪੜ੍ਹੋ - Breaking : ਪੰਜਾਬੀ ਇੰਡਸਟਰੀ ਨੂੰ ਵੱਡਾ ਝੱਟਕਾ, Diljit Dosanjh ਦੇ Co-ਸਟਾਰ ਦਾ ਹੋਇਆ ਦੇਹਾਂਤ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਟਰੈਕਟਰ ਚਾਲਕ ਦੀ ਪਛਾਣ ਰਾਜੂ ਕਰੀਬ 45 ਸਾਲਾ ਪੁੱਤਰ ਮਿੱਠੂ ਰਾਮ ਵਾਸੀ ਮਲੂਕਪੁਰਾ ਵਜੋਂ ਹੋਈ ਹੈ। ਮ੍ਰਿਤਕ ਦਿਹਾੜੀ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਤਿੰਨ ਦਿਨ ਪਹਿਲਾਂ ਉਹ ਰਾਤ ਸਮੇਂ ਇਕ ਕਿਸੇ ਜ਼ਿੰਮੀਦਾਰ ਦੇ ਖੇਤ ਵਿਚੋਂ ਤੂੜੀ ਕੱਢ ਕੇ ਟਰੈਕਟਰ-ਟਰਾਲੀ ਵਿਚ ਲੰਦ ਕੇ ਪਿੰਡ ਵੱਲ ਆ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦਾ ਟਰੈਕਟਰ ਨਹਿਰ ’ਤੇ ਬੇਕਾਬੂ ਹੋ ਗਿਆ ਅਤੇ ਪਾਣੀ ਵਿਚ ਜਾ ਡਿੱਗਿਆ।
ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ
ਦੂਜੇ ਪਾਸੇ ਲੋਕਾਂ ਨੇ ਟਰੈਕਟਰ ਨਹਿਰ ਵਿਚ ਲਟਕਿਆ ਦੇਖ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ, ਜਿਨ੍ਹਾਂ ਵੱਲੋਂ ਲਗਾਤਾਰ ਉਸਦੀ ਤਲਾਸ਼ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਕਰੀਬ ਡੇਢ ਕਿਲੋਮੀਟਰ ਦੂਰ ਨਹਿਰ ਦੇ ਪੁੱਲ ਵਿਚ ਅਟਕੀ ਹੋਈ ਮਿਲੀ। ਲੋਕਾਂ ਨੇ ਇਸ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਦਿੱਤੀ, ਜਿਸ ’ਤੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8