ਲਾਂਚ ਤੋਂ ਪਹਿਲਾਂ iPhone 16 ਸੀਰੀਜ਼ ਦੇ ਫੀਚਰ ਤੇ ਕੀਮਤ ਲੀਕ, ਜਾਣੋ ਡਿਜ਼ਾਈਨ ਤੇ ਕੈਮਰਾ ਤਕ ਦੀ ਪੂਰੀ ਜਾਣਕਾਰੀ

Thursday, Sep 05, 2024 - 07:25 PM (IST)

ਗੈਜੇਟ ਡੈਸਕ- ਐਪਲ ਦੇ ਯੂਜ਼ਰਜ਼ ਅਤੇ ਟੈਕਨਾਲੋਜੀ ਉਤਸ਼ਾਹੀ ਲੋਕਾਂ ਲਈ ਵੱਡੀ ਖਬਰ ਹੈ। ਐਪਲ ਆਪਣੀ ਨਵੀਂ ਆਈਫੋਨ 16 ਸੀਰੀਜ਼ ਨੂੰ 9 ਸਤੰਬਰ 2024 ਨੂੰ ਇਕ ਵਿਸ਼ੇਸ਼ 'ਇਟਸ ਗਲੋਟਾਈਮ' ਈਵੈਂਟ ਦੌਰਾਨ ਪੇਸ਼ ਕਰਨ ਜਾ ਰਹੀ ਹੈ। ਇਸ ਈਵੈਂਟ 'ਚ iPhone 16 ਅਤੇ iPhone 16 Plus ਦੇ ਨਾਲ-ਨਾਲ iPhone 16 Pro ਅਤੇ iPhone 16 Pro Max ਵੀ ਲਾਂਚ ਹੋ ਸਕਦੇ ਹਨ। ਇਸ ਤੋਂ ਇਲਾਵਾ ਨਵੇਂ iOS, iPad, Mac ਅਤੇ Apple Watch Series 10 ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।

iPhone 16 ਅਤੇ iPhone 16 Plus ਦਾ ਲਾਂਚ ਈਵੈਂਟ

ਐਪਲ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਆਈਫੋਨ 16 ਸੀਰੀਜ਼ ਦੀ ਲਾਂਚਿੰਗ 9 ਸਤੰਬਰ 2024 ਨੂੰ ਕੈਲੀਫੋਰਨੀਆ ਦੇ ਕੂਪਰਟਿਨੋ ਸਥਿਤ ਐਪਲ ਪਾਰਕ ਦੇ ਸਟੀਵ ਜੋਬਸ ਥਿਏਟਰ 'ਚ ਹੋਵੇਗੀ। ਇਹ ਈਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ ਅਤੇ ਇਸ ਨੂੰ ਐਪਲ ਦੇ ਅਧਿਕਾਰਤ ਯੂਟਿਊਬ ਚੈਨਲ ਅਤੇ ਵੈੱਬਸਾਈਟ 'ਤੇ ਲਾਈਵ-ਸਟਰੀਮ ਕੀਤਾ ਜਾਵੇਗਾ। 

ਭਾਰਤ 'ਚ iPhone 16 ਅਤੇ iPhone 16 Plus ਦੀ ਕੀਮਤ ਅਤੇ ਵਿਕਰੀ ਦੀ ਤਾਰੀਖ

ਲੀਕਸ ਦੇ ਅਨੁਸਾਰ, ਆਈਫੋਨ 16 ਦੀ ਕੀਮਤ 799 ਡਾਲਰ ਤੋਂ ਸ਼ੁਰੂ ਹੋ ਸਕਦੀ ਹੈ, ਜਦੋਂਕਿ ਆਈਫੋਨ 16 ਪਲੱਸ ਦੀ ਕੀਮਤ 899 ਡਾਲਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਭਾਰਤੀ ਬਾਜ਼ਾਰ 'ਚ ਆਈਫੋਨ 16 ਦੀ ਕੀਮਤ ਲਗਭਗ 79,900 ਰੁਪਏ ਅਤੇ ਆਈਫੋਨ 16 ਪਲੱਸ ਦੀ ਕੀਮਤ 89,900 ਰੁਪਏ ਹੋ ਸਕਦੀ ਹੈ। ਨਵੇਂ ਆਈਫੋਨ ਮਾਡਲ ਦੀ ਪ੍ਰੀ-ਆਰਡਰ ਵਿਕਰੀ ਇਕ ਹਫਤੇ ਬਾਅਦ ਸ਼ੁਰੂ ਹੋ ਸਕਦੀ ਹੈ ਅਤੇ ਇਨ੍ਹਾਂ ਦੀ ਉਪਲੱਬਧਤਾ ਸਤੰਬਰ ਦੇ ਤੀਜੇ ਹਫਤੇ ਤੋਂ ਹੋਣ ਦੀ ਉਮੀਦ ਹੈ।

PunjabKesari

iPhone 16 ਅਤੇ iPhone 16 Plus ਦੇ ਫੀਚਰਜ਼

iPhone 16 ਅਤੇ Phone 16 Plus ਦੇ ਡਿਜ਼ਾਈਨ 'ਚ ਕੁਝ ਮਹੱਤਵਪੂਰਨ ਬਦਲਾਅ ਦੇਖੇ ਜਾ ਸਕਦੇ ਹਨ। ਨਵੇਂ ਮਾਡਲ 'ਚ ਇਕ ਅਪਡੇਟਿਡ ਕੈਮਰਾ ਬੰਪ ਦੇਖਣ ਨੂੰ ਮਿਲ ਸਕਦਾ ਹੈ, ਜੋ ਪਿਛਲੇ ਵਰਟਿਕਲ-ਅਲਾਇੰਡ ਲੈੱਨਜ਼ ਸੈੱਟਅਪ ਨੂੰ ਬਦਲ ਦੇਵੇਗਾ। ਇਸ ਵਿਚ ਇਕ ਨਵਾਂ ਐਕਸ਼ਨ ਬਟਨ ਵੀ ਹੋ ਸਕਦਾ ਹੈ, ਜੋ ਆਈਫੋਨ 15 ਪ੍ਰੋ ਸੀਰੀਜ਼ 'ਚ ਪੇਸ਼ ਕੀਤਾ ਗਿਆ ਸੀ ਅਤੇ ਮਿਊਟ ਸਵਿੱਚ ਦੀ ਥਾਂ ਲਵੇਗਾ। ਇਹ ਬਟਨ ਵੱਖ-ਵੱਖ ਸ਼ਾਟਕਟਸ ਲਈ ਕਸਟਮਾਈਜ਼ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਇਕ ਨਵਾਂ ਕੈਪਚਰ ਬਟਨ ਵੀ ਦੇਖਣ ਨੂੰ ਮਿਲ ਸਕਦਾ ਹੈ ਜੋ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਲਈ ਉਪਯੋਗੀ ਹੋਵੇਗਾ। 

ਆਈਫੋਨ 16 'ਚ 6.1 ਇੰਚ ਦੀ ਡਿਸਪਲੇਅ ਅਤੇ ਆਈਫੋਨ 16 ਪਲੱਸ 'ਚ 6.7 ਇੰਚ ਦੀ ਸਕਰੀਨ ਹੋ ਸਕਦੀ ਹੈ। ਦੋਵਾਂ ਮਾਡਲਾਂ 'ਚ 60Hz ਸਕਰੀਨ ਰਿਫ੍ਰੈਸ਼ ਰੇਟ ਹੋ ਸਕਦਾ ਹੈ। ਹਾਲਾਂਕਿ, ਐਪਲ ਦੀ ਯੋਜਨਾ ਹੈ ਕਿ ਉਹ ਡਿਸਪਲੇਅ ਟੈਕਨਾਲੋਜੀ 'ਚ ਸੁਧਾਰ ਲਿਆਏ, ਜੋ ਬਿਹਤਰ ਵਿਜ਼ੁਅਲ ਅਨੁਭਵ ਪ੍ਰਦਾਨ ਕਰ ਸਕਦੀ ਹੈ।

PunjabKesari

ਆਈਫੋਨ 16 ਅਤੇ ਆਈਫੋਨ 16 ਪਲੱਸ 'ਚ ਨਵੇਂ ਐਪਲ ਏ18 ਚਿਪਸੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਚਿਪਸੈੱਟ ਬਿਹਤਰ ਪਰਫਾਰਮੈਂਸ ਅਤੇ ਏ.ਆਈ. ਫੀਚਰਜ਼ ਦੀ ਪੇਸ਼ਕਸ਼ ਕਰੇਗਾ। ਐਪਲ ਏ18 ਦੇ ਦੋ ਵੇਰੀਐਂਟ ਹੋ ਸਕਦੇ ਹਨ- ਮਾਨਕ ਅਤੇ ਪ੍ਰੋ ਵੇਰੀਐਂਟ, ਜੋ ਆਈਫੋਨ 16 ਅਤੇ ਆਈਫੋਨ 16 ਪ੍ਰੋ ਸੀਰੀਜ਼ ਨੂੰ ਪਾਵਰ ਦੇਣਗੇ। ਨਵੇਂ ਏ.ਆਈ. ਫੀਚਰਜ਼ 'ਚ ਆਬਜੈਕਟ ਡਿਟੈਕਸ਼ਨ, ਏ.ਆਈ. ਸਮਰੀ, ਚੈਟਜੀਪੀਟੀ ਇੰਟੀਗ੍ਰੇਸ਼ਨ ਅਤੇ ਬਿਹਤਰ ਸਿਰੀ ਸ਼ਾਮਲ ਹੋ ਸਕਦੇ ਹਨ।

ਆਈਫੋਨ 16 ਅਤੇ ਆਈਫੋਨ 16 ਪਲੱਸ 'ਚ ਇਕ ਡਿਊਲ ਕੈਮਰਾ ਸੈੱਟਅਪ ਮਿਲੇਗਾ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ f/1.6 ਅਪਰਚਰ ਦੇ ਨਾਲ ਹੋ ਸਕਦਾ ਹੈ ਅਤੇ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ f/2.2 ਅਪਰਚਰ ਦੇ ਨਾਲ ਹੋ ਸਕਦਾ ਹੈ। ਇਹ ਸੈੱਟਅਪ ਬਿਹਤਰ ਲੋਅ-ਲਾਈਟ ਪਰਫਾਰਮੈਂਸ ਲਈ ਡਿਜ਼ਾਈਨ ਕੀਤਾ ਗਿਆ ਹੈ। 

PunjabKesari

ਆਈਫੋਨ 16 'ਚ 3,561mAh ਦੀ ਬੈਟਰੀ ਹੋ ਸਕਦੀ ਹੈ, ਜੋ ਆਈਫੋਨ 15 ਦੇ 3,349mAh ਦੀ ਬੈਟਰੀ ਤੋਂ ਥੋੜੀ ਵੱਡੀ ਹੈ। ਦੂਜੇ ਪਾਸੇ ਆਈਫੋਨ 16 ਪਲੱਸ 'ਚ ਬੈਟਰੀ ਸਮਰਥਾ 'ਚ ਕੁਝ ਕਮੀ ਦੇਖਣ ਨੂੰ ਮਿਲ ਸਕਦੀ ਹੈ- ਇਹ 4,006mAh ਦੀ ਬੈਟਰੀ ਦੇ ਨਾਲ ਆ ਸਕਦਾ ਹੈ, ਜੋ ਆਈਫੋਨ 15 ਪਲੱਸ ਦੀ 4,383mAh ਦੀ ਬੈਟਰੀ ਤੋਂ ਛੋਟੀ ਹੈ। ਆਈਫੋਨ 16 ਅਤੇ ਆਈਫੋਨ 16 ਪਲੱਸ ਦੇ ਲਾਂਚ ਤੋਂ ਪਹਿਲਾਂ ਹੀ ਇਨ੍ਹਾਂ ਦੀਆਂ ਕੀਮਤਾਂ ਅਤੇ ਫੀਚਰਜ਼ ਲੀਕ ਹੋ ਚੁੱਕੇ ਹਨ ਜੋ ਦਰਸ਼ਾਉਂਦੇ ਹਨ ਕਿ ਐਪਲ ਆਪਣੇ ਨਵੇਂ ਮਾਡਲਾਂ ਦੇ ਨਾਲ ਬਿਹਤਰ ਤਕਨੀਕ ਅਤੇ ਅਨੁਭਵ ਪੇਸ਼ ਕਰਨ ਜਾ ਰਹੀ ਹੈ। ਨਵੀਂ ਸੀਰੀਜ਼ ਦੇ ਲਾਂਚ ਈਵੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਵਿਚ ਇਨ੍ਹਾਂ ਨਵੇਂ ਸਮਾਰਟਫੋਨਾਂ ਦੇ ਨਾਲ-ਨਾਲ ਐਪਲ ਦੇ ਹੋਰ ਪ੍ਰੋਡਕਟਸ ਦਾ ਵੀ ਐਲਾਨ ਕੀਤਾ ਜਾਵੇਗਾ।


Rakesh

Content Editor

Related News