ਈਕੋ ਯੂਜ਼ਰਸ ਵਾਇਸ ਦੀ ਮਦਦ ਨਾਲ ਭੇਜ ਸਕੋਗੇ ਮੈਸੇਜ

Saturday, Nov 19, 2016 - 11:41 AM (IST)

ਈਕੋ ਯੂਜ਼ਰਸ ਵਾਇਸ ਦੀ ਮਦਦ ਨਾਲ ਭੇਜ ਸਕੋਗੇ ਮੈਸੇਜ

ਜਲੰਧਰ : ਗੂਗਲ ਹੋਮ ਨੂੰ ਟੱਕਰ ਦੇਣ ਲਈ ਐਮਾਜ਼ਨ ਨੇ ਈਕੋ (ਹੋਮ ਵਾਇਸ ਅਸਿਸਟੈਂਟ) ''ਚ ਨਵਾਂ ਬਦਲਾਵ ਕੀਤਾ ਹੈ। ਇਸ ''ਚ ਥਰਡ ਪਾਰਟੀ ਸਪੋਰਟ ਨੂੰ ਐਡ ਕੀਤਾ ਗਿਆ ਹ। ਜਿਸਦੇ ਨਾਲ ਇਹ ਵਾਇਸ ਅਸਿਸਟੈਂਟ ਕਾਫੀ ਸਾਰੇ ਕੰਮ ਕਰ ਸਕੇਗਾ। ਨਵੇਂ ਫੀਚਰ ਦੀ ਮਦਦ ਨਾਲ ਐਮਾਜਨ ਈਕੋ ਤੋਂ ਕਾਂਟੈਕਟਸ ਨੂੰ ਮੈਸੇਜ ਸੈਂਡ ਕਰ ਸਕੋਗੇ ਅਤੇ ਇਹ ਸਭ ਵਾਇਸ ਦੀ ਮਦਦ ਨਾਲ ਹੋਵੇਗਾ।

 

ਹਾਲਾਂਕਿ ਗੌਰ ਕਰਨ ਲਾਈਕ ਹੈ ਕਿ ਇਹ ਫੀਚਰ ਸਿਰਫ ਅਮਰੀਕੀ ਨੈੱਟਵਰਕ ਕੈਰੀਅਰ ਯੂਜ਼ਰਸ AT&T ਲਈ ਹੀ ਹੈ। ਐਮਾਜ਼ਨ ਈਕੋ ਅਤੇ ਈਕੋ ਡਾਟ ਦੀ ਕੀਮਤ 179 ਡਾਲਰ ਹੈ ਜੋ ਭਾਰਤੀ ਕੀਮਤ ਦੇ ਹਿਸਾਬ ਨਾਲ ਲਗਭਗ 12,183 ਰੁਪਏ ਹੈ। ਇਸ ਤੋਂ ਇਲਾਵਾ ਗੋਰ ਕਰਨ ਲਾਇਕ ਹੈ ਕਿ ਭਾਰਤ ਵਿੱਚ ਐਮਾਜ਼ਨ ਉਪਲੱਬਧ ਨਹੀਂ ਹੈ।


Related News